BREAKING NEWS
Search

ਸ਼ਖਸ਼ ਵਲੋਂ ਦਾੜੀ ਚ ਲਟਕਾਈਆਂ 710 ਘੰਟੀਆਂ, ਬਣਾਇਆ ਵਿਸ਼ਵ ਰਿਕਾਰਡ

ਆਈ ਤਾਜਾ ਵੱਡੀ ਖਬਰ 

ਅੱਜ ਦੇ ਦੌਰ ਵਿੱਚ ਹਰ ਇਨਸਾਨ ਵੱਲੋਂ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਸਤੇ ਬਹੁਤ ਸਾਰੇ ਕਦਮ ਚੁੱਕੇ ਜਾਂਦੇ ਹਨ। ਜਿਸ ਨਾਲ ਉਹਨਾਂ ਦੀ ਪਹਿਚਾਣ ਵੱਖਰੀ ਬਣ ਸਕੇ ਅਤੇ ਉਨ੍ਹਾਂ ਵੱਲੋਂ ਅਜਿਹਾ ਕੋਈ ਨਾ ਕੋਈ ਕਾਰਨਾਮਾ ਕੀਤਾ ਜਾਂਦਾ ਹੈ ਜਿਸ ਬਾਰੇ ਕਿਸੇ ਵੱਲੋਂ ਕਲਪਨਾ ਵੀ ਨਹੀਂ ਕੀਤੀ ਗਈ ਹੁੰਦੀ। ਬਹੁਤ ਸਾਰੇ ਰਿਕਾਰਡ ਪੈਦਾ ਕਰਨ ਵਾਸਤੇ ਜਿਥੇ ਕਈ ਲੋਕਾਂ ਵੱਲੋਂ ਭਾਰੀ ਮਿਹਨਤ ਕੀਤੀ ਜਾਂਦੀ ਹੈ ਉਥੇ ਹੀ ਕੁਦਰਤ ਵੱਲੋਂ ਵੀ ਕੁੱਝ ਅਜਿਹੇ ਰਿਕਾਰਡ ਪੈਦਾ ਕਰਨ ਲਈ ਲੋਕਾਂ ਨੂੰ ਕੁਝ ਚੀਜ਼ਾਂ ਕੁਦਰਤੀ ਹੀ ਮਿਲ ਜਾਂਦੀਆਂ ਹਨ। ਤਿਉਹਾਰਾਂ ਦੇ ਇਸ ਸੀਜ਼ਨ ਵਿੱਚ ਲੋਕਾਂ ਵੱਲੋਂ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਜਿੱਥੇ ਅਜਿਹੇ ਰਿਕਾਰਡ ਦੇਖ ਕੇ ਲੋਕ ਵੀ ਦੰਗ ਰਹਿ ਜਾਂਦੇ ਹਨ। ਹੁਣ ਇਕ ਵਿਅਕਤੀ ਵੱਲੋਂ 170 ਘੰਟੀਆਂ ਦਾੜੀ ਵਿੱਚ ਲਟਕਾ ਕੇ ਵਿਸ਼ਵ ਰਿਕਾਰਡ ਬਣਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਵਿਅਕਤੀ ਵੱਲੋਂ ਆਪਣੀ ਦਾੜ੍ਹੀ ਵਿੱਚ 170 ਕ੍ਰਿਸਮਿਸ ਦੀਆਂ ਘੰਟੀਆਂ ਲਟਕਾ ਕੇ ਅਨੋਖਾ ਵਿਸ਼ਵ ਰਿਕਾਰਡ ਬਣਾਇਆ ਗਿਆ ਹੈ। ਕ੍ਰਿਸਮਿਸ ਦੇ ਮੌਕੇ ਤੇ ਉਸ ਵੱਲੋਂ ਆਪਣਾ ਨਾਂ ਗਿਨੀਜ਼ ਵਰਲਡ ਰਿਕਾਰਡ ਵਿੱਚ ਦਰਜ ਕਰਵਾਇਆ ਗਿਆ ਹੈ ਉਥੇ ਹੀ ਉਸ ਦੇ ਇਸ ਕਾਰਨਾਮੇ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ

ਕਿਉਂਕਿ ਉਸ ਵੱਲੋਂ ਜਿਥੇ ਆਪਣੀ ਲੰਮੀ ਦਾਹੜੀ ਰੱਖੀ ਗਈ ਅਤੇ ਉਸ ਵਿੱਚ ਕ੍ਰਿਸਮਿਸ ਦੇ ਮੌਕੇ ਤੇ 170 ਘੰਟੀਆਂ ਲਟਕਾ ਕੇ ਇਹ ਦਰਦਨਾਕ ਰਿਕਾਰਡ ਪੈਦਾ ਕੀਤਾ ਗਿਆ ਹੈ। ਇਸ ਬਾਰੇ ਦੱਸਦੇ ਹੋਏ ਉਸ ਵਿਅਕਤੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜਿਥੇ ਕੁਝ ਲੋਕਾਂ ਨੂੰ ਇਹ ਇੱਕ ਮਜ਼ਾਕ ਲੱਗ ਰਿਹਾ ਸੀ ਉਥੇ ਹੀ ਉਸ ਵੱਲੋਂ ਆਪਣੀ ਦਾੜ੍ਹੀ ਨੂੰ ਰੰਗੀਨ ਘੰਟੀਆਂ ਨਾਲ ਭਰਿਆ ਗਿਆ ਜੋ ਕਿ ਬਹੁਤ ਹੀ ਦਰਦਨਾਕ ਸੀ।

ਉਸ ਵੱਲੋਂ ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ ਜਿਸ ਨੂੰ ਲੋਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ ਅਤੇ ਉਸ ਦੀ ਪ੍ਰਸੰਸਾ ਕੀਤੀ ਗਈ ਹੈ। ਜੌਸ ਸਟ੍ਰੇਸਰ ਨੇ ਦੱਸਿਆ ਕਿ ਉਸ ਵੱਲੋਂ ਆਪਣਾ ਨਾਮ ਗਿਨੀਜ ਵਰਲਡ ਰਿਕਾਰਡ ਵਿੱਚ ਦਰਜ ਕਰਵਾਉਣ ਵਾਸਤੇ ਕਾਫੀ ਮਿਹਨਤ ਕੀਤੀ ਗਈ ਹੈ। ਉਸ ਦਾ ਇਹ ਰਿਕਾਰਡ ਉਸ ਨੂੰ ਬੇਹੱਦ ਪਰੇਸ਼ਾਨ ਅਤੇ ਦਰਦ ਦੇਣ ਵਾਲਾ ਸੀ।