BREAKING NEWS
Search

ਵੱਡੀ ਖਬਰ – ਹੁਣ ਕ੍ਰਿਸ ਗੇਲ ਖੇਡੇਗਾ ਸਲਮਾਨ ਖ਼ਾਨ ਦੀ ਟੀਮ ਵਿਚ

ਆਈ ਤਾਜਾ ਵੱਡੀ ਖਬਰ

ਦੁਨੀਆ ਦੇ ਬਹੁਤ ਸਾਰੇ ਖੇਡ ਜਗਤ ਦੇ ਸਿਤਾਰੇ ਤੇ ਫ਼ਿਲਮੀ ਕਲਾਕਾਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਚਰਚਾ ਵਿੱਚ ਰਹੇ ਹਨ। ਜਿਨ੍ਹਾਂ ਦੀਆਂ ਖ਼ਬਰਾਂ ਆਮ ਹੀ ਸੁਣਨ ਤੇ ਵੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ। ਇਸ ਤਰ੍ਹਾਂ ਹੀ ਹੁਣ ਵੱਡੀ ਖਬਰ ਸਾਹਮਣੇ ਆਈ ਹੈ ,ਕਿ ਕ੍ਰਿਸ ਗੇਲ ਹੁਣ ਅਦਾਕਾਰ ਸਲਮਾਨ ਖਾਨ ਦੀ ਟੀਮ ਵਿੱਚ ਖੇਡੇਗਾ । ਖਬਰਾਂ ਮੁਤਾਬਕ ਖਾਨ ਪਰਿਵਾਰ ਨੇ ਐਲ. ਪੀ.ਐਲ. ਦੀ ਕੈਡੀ ਫਰੈਂਚਾਇਜ਼ੀ ਖਰੀਦੀ ਹੈ । ਇਸ ਟੀਮ ਦੇ ਸਟਾਰ ਖਿਡਾਰੀ ਕ੍ਰਿਸ ਗੇਲ ਹਨ। ਬਾਲੀਵੁੱਡ ਅਤੇ ਕ੍ਰਿਕਟ ਦਾ ਰਿਸ਼ਤਾ ਅ-ਟੁੱ-ਟ ਹੈ।

ਸ਼ਾਹਰੁਖ ਖਾਨ ਅਤੇ ਪ੍ਰੀਟੀ ਜ਼ਿੰਟਾ ਨੇ ਵੀ ਦੁਨੀਆਂ ਦੀ ਸਭ ਤੋਂ ਵੱਡੀ ਕ੍ਰਿਕੇਟ ਲੀਗ ਆਈ.ਪੀ.ਐਲ. ਵਿਚ ਟੀਮ ਖ਼ਰੀਦੀ ਹੋਈ ਹੈ। ਹੁਣ ਇਸ ਕੜੀ ਵਿੱਚ ਸਲਮਾਨ ਖਾਨ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਸਲਮਾਨ ਖਾਨ ਦੇ ਪਰਿਵਾਰ ਨੇ ਲੰਕਾ ਪ੍ਰੀਮੀਅਰ ਲੀਗ ਵਿਚ ਟੀਮ ਖ਼ਰੀਦਣ ਦੀ ਪੁਸ਼ਟੀ ਕਰ ਦਿੱਤੀ ਹੈ। ਸੁਹੇਲ ਨੇ ਟੀਮ ਖ਼ਰੀਦਣ ਦੇ ਬਾਅਦ ਕਿਹਾ ਹੈ ,ਕਿ ਸ਼੍ਰੀਲੰਕਾ ਪ੍ਰੀਮੀਅਰ ਲੀਗ ਵਿੱਚ ਕਾਫ਼ੀ ਸਮਰੱਥਾ ਹੈ, ਅਤੇ ਅਸੀਂ ਇਸ ਰੋਚਕ ਪਹਿਲ ਦਾ ਹਿੱਸਾ ਬਣ ਕੇ ਕਾਫ਼ੀ ਖ਼ੁਸ਼ੀ ਮਹਿਸੂਸ ਕਰ ਰਹੇ ਹਾਂ। ਕ੍ਰਿਸ ਗੇਲ ਨਿਸਚਿਤ ਰੂਪ ਤੋਂ ਕ੍ਰਿਕਟ ਦੇ ਇੱਕ ਦਿੱ-ਗ-ਜ ਖਿਡਾਰੀ ਹਨ।

ਪਰ ਟੀਮ ਵਿੱਚ ਉਨ੍ਹਾਂ ਦੇ ਇਲਾਵਾ ਹੋਰ ਵੀ ਕਈ ਨੌਜਵਾਨ ਅਤੇ ਧਾ-ਕ- ੜ ਖਿਡਾਰੀ ਮੌਜੂਦ ਹਨ। ਸੁਹੇਲ ਨੇ ਅੱਗੇ ਦੱਸਿਆ ਕਿ ਸਲਮਾਨ ਖਾਨ ਖੁਦ ਆਪਣੀ ਟੀਮ ਦੇ ਸਾਰੇ ਮੈਚ ਦੇਖਣ ਸ਼੍ਰੀਲੰਕਾ ਜਾਣਗੇ । ਉਹ ਕ੍ਰਿਸ ਗੇਲ ਨੂੰ ਆਪਣੀ ਟੀਮ ਵਿੱਚ ਖੇਡਦੇ ਦੇਖਣ ਲਈ ਉ-ਤ-ਸ਼ਾ-ਹਿ- ਤ ਹਨ। ਸ੍ਰੀਲੰਕਾ ਪ੍ਰੀਮੀਅਰ ਲੀਗ 21 ਨਵੰਬਰ ਤੋਂ 13 ਦਸੰਬਰ ਤੱਕ ਦੋ ਸਥਾਨਕ ਸਥਾਨਾ ਕੈਡੀ ਦੇ ਪੱਲੇਕੇਲ ਅੰਤਰ ਰਾਸ਼ਟਰੀ ਕ੍ਰਿਕਟ ਸਟੇਡੀਅਮ ਅਤੇ ਹੰਬਨਟੋਟਾਂ ਦੇ ਮਹਿੰਦਰ ਰਾਜਪਕਸ਼ੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਚ ਖੇਡੀ ਜਾਵੇਗੀ।

ਸਾਰੀਆਂ ਟੀਮਾਂ ਖਿਤਾਬ ਲਈ 15 ਦਿਨਾਂ ਦੀ ਮਿਆਦ ਵਿਚ 23 ਮੈਚਾਂ ਦਾ ਮੁ-ਕਾ-ਬ- ਲਾ ਕਰਨਗੀਆਂ। ਬਾਲੀਵੁੱਡ ਫਿਲਮ ਨਿਰਮਾਤਾ ਨਿਰਦੇਸ਼ਕ ਅਤੇ ਅਦਾਕਾਰ ਸੁਹੇਲ ਖ਼ਾਨ ਨੇ ਸ਼੍ਰੀਲੰਕਾ ਪ੍ਰੀਮੀਅਰ ਲੀਗ ਦੀ ਟੀਮ ਕੈਡੀ ਟਸਕਰਸ ਨੂੰ ਖਰੀਦ ਲਿਆ ਹੈ। ਵੈਸਟਇੰਡੀਜ਼ ਦੇ ਮਹਾਨ ਬੱਲੇਬਾਜ਼ ਕ੍ਰਿਸ ਗੇਲ ਦੇ ਇਲਾਵਾ ਸ਼੍ਰੀਲੰਕਾ ਦੀ ਟੀ 20 ਕ੍ਰਿਕੇਟ ਟੀਮ ਦੇ ਮਾਹਰ ਕੁਸ਼ਲ ਮੇਡਿਸ, ਨੁਵਾਨ ਪ੍ਰਦੀਪ ਨੂੰ ਖਰੀਦ ਲਿਆ ਹੈ। ਇੰਗਲੈਂਡ ਦੇ ਤੇਜ਼ ਗੇਂਦਬਾਜ਼ ਲਿਆਮ ਪਲੰਕੇਟ ਵੀ ਕੈਡੀ ਵੱਲੋਂ ਖੇਡਣਗੇ , ਜਦੋਂ ਕਿ ਸ੍ਰੀਲੰਕਾ ਦੇ ਸਾਬਕਾ ਕਪਤਾਨ ਹਸਨ ਤੀਲਕਰਤਨੇ ਟੀਮ ਦਾ ਚਾਰਜ ਸੰਭਾਲਣਗੇ।