ਵੱਡੀ ਖਬਰ : ਪੰਜਾਬ ਗਵਰਨਰ ਨੇ ਬਦਲਿਆ ਰਾਜ ਭਵਨ ਦਾ ਨਾਂ

ਚੰਡੀਗੜ੍ਹ : ਕੇਂਦਰ ਸਰਕਾਰ ਦੀ ਹਦਾਇਤਾਂ ਤੋਂ ਬਾਅਦ ਹੁਣ ਪੰਜਾਬ ਦੇ ਗਵਰਨਰ ਨੇ ਪੰਜਾਬ ਰਾਜ ਭਵਨ ਬਾਰੇ ਇਕ ਮਹੱਤਵਪੂਰਨ ਫ਼ੈਸਲਾ ਲਿਆ ਹੈ। ਗਵਰਨਰ ਵੱਲੋਂ ਰਾਜ ਭਵਨ ਦਾ ਨਾਂ ਬਦਲ ਕੇ ‘ਲੋਕ ਭਵਨ ਪੰਜਾਬ’ ਰੱਖ ਦਿੱਤਾ ਗਿਆ ਹੈ। ਇਸ ਸਬੰਧੀ ਗਵਰਨਰ ਨੇ ਸਰਕਾਰੀ ਪੱਤਰ ਵੀ ਜਾਰੀ ਕੀਤਾ ਹੈ, ਜਿਸ ਵਿੱਚ ਦਰਸਾਇਆ ਗਿਆ ਹੈ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵਲੋਂ ਮੀਮੋ ਨੰਬਰ 7/10/2025 (ਭਾਗ)-ਐਮ ਐਂਡ ਜੀ, ਮਿਤੀ 25 ਨਵੰਬਰ 2025 ਅਨੁਸਾਰ ਭੇਜੇ ਗਏ ਹੁਕਮਾਂ ਦੀ ਸਮੀਖਿਆ ਕਰਨ ਤੋਂ ਬਾਅਦ, ਪੰਜਾਬ ਦੇ ਰਾਜਪਾਲ ਨੇ ’ਰਾਜ ਭਵਨ, ਪੰਜਾਬ’ ਦਾ ਨਾਂ ਤੁਰੰਤ ਪ੍ਰਭਾਵ ਨਾਲ ਬਦਲ ਕੇ ’ਲੋਕ ਭਵਨ, ਪੰਜਾਬ’ ਕਰਨ ਦਾ ਨਿਰਣੇ ਲਿਆ ਹੈ।

ਯਾਦ ਰਹੇ ਕਿ ਇਸ ਤੋਂ ਪਹਿਲਾਂ ਪੱਛਮੀ ਬੰਗਾਲ ਦੇ ਰਾਜਪਾਲ ਸੀ.ਵੀ. ਆਨੰਦ ਬੋਸ ਵੀ ਕੇਂਦਰ ਦੇ ਨਿਰਦੇਸ਼ਾਂ ‘ਤੇ ਅਮਲ ਕਰਦੇ ਹੋਏ ਕੋਲਕਾਤਾ ਦੇ ਰਾਜ ਭਵਨ ਦਾ ਨਾਂ ਬਦਲ ਕੇ ‘ਲੋਕ ਭਵਨ’ ਰੱਖ ਚੁੱਕੇ ਹਨ।