ਵੀਜ਼ੇ ਲੈਣ ਦੇ ਚਾਹਵਾਨ ਪੰਜਾਬੀਆਂ ਲਈ ਆਈ ਇਹ ਵੱਡੀ ਖੁਸ਼ਖਬਰੀ – 8 ਮਹੀਨਿਆਂ ਬਾਅਦ ਹੋ ਗਿਆ ਕੰਮ ਸ਼ੁਰੂ

474

ਆਈ ਤਾਜਾ ਵੱਡੀ ਖਬਰ

ਜਦੋਂ ਤੋਂ ਇਸ ਸਮਾਜ ਦੇ ਵਿੱਚ ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਨੇ ਦਸਤਕ ਦਿੱਤੀ ਹੈ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਅਦਾਰੇ ਮੰਦਹਾਲੀ ਵਿੱਚ ਚਲੇ ਗਏ। ਆਪਣੇ ਭਵਿੱਖ ਦੇ ਲਈ ਸਜਾਏ ਗਏ ਸੁਪਨੇ ਬਹੁਤ ਸਾਰੇ ਲੋਕਾਂ ਦੇ ਪੂਰੇ ਨਾ ਹੋ ਸਕੇ। ਸਭ ਤੋਂ ਵੱਧ ਸੁਪਨੇ ਵਿਦਿਆਰਥੀਆਂ ਅਤੇ ਉਨ੍ਹਾਂ ਲੋਕਾਂ ਦੇ ਅਧੂਰੇ ਰਹਿ ਗਏ ਜੋ ਇਸ ਸਾਲ ਵਿਦੇਸ਼ ਜਾਣ ਦੇ ਚਾਹਵਾਨ ਸਨ। ਪਰ ਕੋਰੋਨਾ ਦੇ ਵੱਧਦੇ ਹੋਏ ਮਾਮਲਿਆਂ ਨੂੰ ਦੇਖਦੇ ਹੋਏ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਇਮੀਗ੍ਰੇਸ਼ਨ ਅਦਾਰਿਆਂ ਨੂੰ ਬੰਦ ਕਰ ਦਿੱਤਾ ਗਿਆ ਸੀ।

ਪਰ ਹੁਣ ਬਿਨੈਕਾਰਾਂ ਵਾਸਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਕੈਨੇਡਾ ਦੇ ਵੀਜ਼ਾ ਐਪਲੀਕੇਸ਼ਨ ਸੈਂਟਰ ਨੂੰ ਅੱਠ ਮਹੀਨਿਆਂ ਤੋਂ ਬਾਅਦ ਮੁੜ ਤੋਂ ਸ਼ੁਰੂ ਕੀਤਾ ਗਿਆ ਹੈ। ਇਸ ਖੁਸ਼ਖਬਰੀ ਦਾ ਅਹਿਸਾਸ ਕੈਨੇਡਾ ਲਈ ਆਨ-ਲਾਈਨ ਵੀਜ਼ਾ ਅਪਲਾਈ ਕਰ ਚੁੱਕੇ ਲੋਕਾਂ ਲਈ ਵਧੇਰੇ ਹੈ। ਪੰਜਾਬ ਦੇ ਚੰਡੀਗੜ੍ਹ ਵਿੱਚੋਂ ਕੋਰੋਨਾ ਕਾਰਨ ਵੀਐਫਐਸ ਵੀਜ਼ਾ ਐਪਲੀਕੇਸ਼ਨ ਸੈਂਟਰ ਨੂੰ ਬੰਦ ਕਰ ਦਿੱਤਾ ਗਿਆ ਸੀ ਪਰ ਹੁਣ ਵੀਜ਼ਾ ਅਪਲਾਈ ਕਰ ਚੁੱਕੇ ਬਿਨੈਕਾਰ ਆਪਣੀ ਬਾਇਓਮੈਟ੍ਰਿਕਸ ਇਸ ਸੈਂਟਰ ਵਿੱਚੋਂ ਕਰਵਾ ਸਕਦੇ ਹਨ।

ਇਸ ਦੀ ਜਾਣਕਾਰੀ ਜਿਉਂ ਹੀ ਲੋਕਾਂ ਤੱਕ ਪੁੱਜੀ ਤਾਂ ਇਸ ਸੈਂਟਰ ਦੇ ਬਾਹਰ ਲੋਕਾਂ ਦੀ ਭੀੜ ਜੁੜਨੀ ਸ਼ੁਰੂ ਹੋ ਗਈ। ਇੱਥੇ ਆਏ ਹੋਏ ਲੋਕਾਂ ਨਾਲ ਗੱਲ ਬਾਤ ਕਰਨ ਦੌਰਾਨ ਉਨ੍ਹਾਂ ਦੱਸਿਆ ਕਿ ਕੋਰੋਨਾ ਦੀ ਭਿਆਨਕ ਬਿਮਾਰੀ ਕਾਰਨ ਉਨ੍ਹਾਂ ਦੀ ਵੀਜ਼ਾ ਐਪਲੀਕੇਸ਼ਨ ਵਿਚਾਲੇ ਹੀ ਰੁਕ ਗਈ ਸੀ ਜਿਸ ਕਾਰਨ ਉਨ੍ਹਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪਰ ਇਸ ਨੂੰ ਮੁੜ ਤੋਂ ਬਹਾਲ ਕਰਨ ਦੇ ਨਾਲ ਉਹਨਾਂ ਦੀਆਂ ਇਨ੍ਹਾਂ ਸਾਰੀਆਂ ਮੁਸ਼ਕਲਾਂ ਦਾ ਹੱਲ ਸੰਭਵ ਹੋ ਸਕਦਾ ਹੈ।

ਪੂਰੇ ਭਾਰਤ ਦੇ ਵਿੱਚ ਦਿੱਲੀ, ਚੰਡੀਗੜ੍ਹ, ਮੁੰਬਈ, ਅਹਿਮਦਾਬਾਦ, ਜਲੰਧਰ, ਬੈਂਗਲੌਰ ਵਿੱਚ ਮੌਜੂਦ ਵੀਜ਼ਾ ਐਪਲੀਕੇਸ਼ਨ ਸੈਂਟਰ ਵੀ ਦੁਬਾਰਾ ਖੋਲ੍ਹੇ ਗਏ ਹਨ। ਆਪਣੀਆਂ ਵੀਜ਼ਾ ਸੰਬੰਧੀ ਦਿੱਕਤਾਂ ਬਾਰੇ ਵੱਖ ਵੱਖ ਲੋਕਾਂ ਨੇ ਗੱਲ ਬਾਤ ਕੀਤੀ ਜਿਨ੍ਹਾਂ ਵਿੱਚੋਂ ਗੁਰਪਾਲ ਸਿੰਘ ਚਹਿਲ ਜੋ ਮਾਨਸਾ ਦੇ ਰਹਿਣ ਵਾਲੇ ਹਨ ਉਹਨਾਂ ਨੇ ਦੱਸਿਆ ਕਿ ਫਰਵਰੀ ਵਿੱਚ ਉਨ੍ਹਾਂ ਦੇ ਕੈਨੇਡਾ ਵਾਸੀ ਭਰਾ ਦਾ ਪੰਜਾਬ ਵਿੱਚ ਵਿਆਹ ਹੋਇਆ ਸੀ ਅਤੇ ਉਨ੍ਹਾਂ ਦੀ ਭਰਜਾਈ ਨੇ ਫਰਵਰੀ ਵਿੱਚ ਫਾਈਲ ਲਾਈ ਸੀ ਕੈਨੇਡਾ ਜਾਣ ਵਾਸਤੇ ਪਰ ਮਾਰਚ ਵਿੱਚ ਲਾਕ ਡਾਊਨ ਲੱਗ ਜਾਣ ਕਾਰਨ ਇਨ੍ਹਾਂ ਦੀ ਫਾਈਲ ਅੱਧ ਵਿਚਾਲੇ ਹੀ ਰਹਿ ਗਈ। ਜੇਕਰ ਲਾਕਡਾਊਨ ਨਾ ਲੱਗਦਾ ਤਾਂ ਉਨ੍ਹਾਂ ਦੀ ਫਾਈਲ ਮਈ ਵਿੱਚ ਹੀ ਓਪਨ ਹੋ ਜਾਣੀ ਸੀ।