ਵੀਡੀਓ ਵਾਇਰਲ ਹੋਣ ਦੇ 20 ਦਿਨਾਂ ਬਾਅਦ ਹੀ ਦੇਖੋ ਬਾਬਾ ਕਾ ਢਾਬਾ ਦਾ ਕੀ ਹਾਲ ਹੋ ਗਿਆ

ਦੇਖੋ ਬਾਬਾ ਕਾ ਢਾਬਾ ਦਾ ਕੀ ਹਾਲ ਹੋ ਗਿਆ

ਤੁਹਾਨੂੰ ਨਵੀਂ ਦਿੱਲੀ ਦੇ ਮਾਲਵੀਆ ਨਗਰ ਦੇ ਰਹਿਣ ਵਾਲੇ ਬਾਬੇ ਦਾ ਢਾਬਾ ‘ਤੇ ਯਾਦ ਹੀ ਹੋਵੇਗਾ। ਸੰਤਰੀ ਰੰਗ ਦੀ ਟੀ-ਸ਼ਰਟ ਵਿਚ ਖਾਣੇ ਦਾ ਸਟਾਲ ਚਲਾਉਣ ਵਾਲੇ 80 ਸਾਲਾ ਕਾਂਤਾ ਪ੍ਰਸਾਦ ਦੀਆਂ ਤਸਵੀਰਾਂ 8 ਅਕਤੂਬਰ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋਈਆਂ ਸਨ। ਜਿਸ ਵਿੱਚ ਉਨ੍ਹਾਂ ਰੋਂਦੇ ਹੋਏ ਦੱਸਿਆ ਸੀ ਕਿ ਤਾਲਾਬੰਦੀ ਵਿੱਚ ਉਨ੍ਹਾਂ ਦਾ ਗੁਜ਼ਾਰਾ ਵੀ ਮੁਸ਼ਕਲ ਹੋ ਗਿਆ ਹੈ। ਜਿਵੇਂ ਹੀ ਇਹ ਵੀਡੀਓ ਵਾਇਰਲ ਹੋਇਆ ਦਿੱਲੀ ਦੀ ਉਦਾਰਤਾ ਵੀ ਵੱਧ ਗਈ। ਬਾਬੇ ਦੇ ਢਾਬੇ ਦਾ ਮਟਰ ਪਨੀਰ, ਚਾਵਲ ਅਤੇ ਰੋਟੀ ਨੇ ਦਿੱਲੀ ਦੇ ਬਾਕੀ ਢਾਬਿਆਂ ਨੂੰ ਮਾਤ ਦੇ ਦਿੱਤੀ।

ਕੁਝ ਖਾਣ ਵਾਲੇ, ਕੁਝ ਫੋਟੋਆਂ ਖਿੱਚਣ ਵਾਲੇ ਅਤੇ ਕੁਝ ਜਿਹੜੇ ਰਹਿਮ ਅਤੇ ਦਾਨ ਦੇ ਨਾਮ ਤੇ ਆਪਣੀ ਪਹਿਚਾਣ ਨੂੰ ਚਮਕਾਉਣ ਚਾਹੁੰਦੇ ਹਨ ਆਦਿ ਲੋਕਾਂ ਨੇ ਕੁਲ ਮਿਲਾ ਕੇ ਮਾਲਵੀਆ ਨਗਰ ਦੇ ਫੁੱਟਪਾਥ ‘ਤੇ ਇਸ ਛੋਟੇ ਸਟਾਲ ਉਪਰ ਭੀੜ ਲਗਾ ਦਿੱਤੀ। ਪਰ ਹੁਣ ਸਥਿਤੀ ਅਜਿਹੀ ਨਹੀਂ ਹੈ। ਭੀੜ ਹੁਣ ਖ਼ਤਮ ਹੋ ਗਈ ਹੈ। ਅਕਤੂਬਰ ਦਾ ਮਹੀਨਾ ਅਜੇ ਪੂਰਾ ਨਹੀਂ ਹੋਇਆ ਪਰ 20 ਦਿਨਾਂ ਬਾਅਦ ਖਾਣਾ ਖਾਣ ਲਈ ਲੋਕਾਂ ਦਾ ਇਕੱਠ ਬਾਬੇ ਦੇ ਢਾਬੇ ਤੋਂ ਗਾਇਬ ਹੈ।

ਹੁਣ ਕੁਝ ਲੋਕ ਇੱਥੇ ਖਾਣ ਲਈ ਆਉਂਦੇ ਹਨ ਅਤੇ ਕੁਝ ਸੈਲਫੀ ਲੈਣ ਇੱਥੇ ਆਉਂਦੇ ਹਨ। 80 ਸਾਲਾ ਕਾਂਤਾ ਪ੍ਰਸਾਦ ਅਤੇ ਉਸਦੀ ਪਤਨੀ ਬਾਦਾਮੀ ਦੇਵੀ ਜੋ ਕਿ ਸੋਸ਼ਲ ਮੀਡੀਆ ਸਟਾਰ ਬਣ ਗਏ ਸਨ ਦੀ ਲੋਕਪ੍ਰਿਅਤਾ ਹੁਣ ਕੁਝ ਹੱਦ ਤਕ ਘੱਟ ਸੁੱਕੀ ਹੈ ਪਰ ਫਿਰ ਵੀ ਕਿਸੇ ਤਰ੍ਹਾਂ ਕੰਮ ਜਾਰੀ ਹੈ। ਬਾਲੀਵੁੱਡ, ਖੇਡਾਂ ਅਤੇ ਰਾਜਨੀਤੀ ਨਾਲ ਜੁੜੇ ਬਹੁਤ ਸਾਰੇ ਲੋਕਾਂ ਨੇ ਟਵਿੱਟਰ ‘ਤੇ ਬਾਬੇ ਦੀ ਮਦਦ ਕਰਨ ਦੀ ਗੱਲ ਆਖ਼ਿਰ ਸੀ। ਹਾਲਾਂਕਿ ਲਗਭਗ 20 ਦਿਨਾਂ ਬਾਅਦ ਜਦੋਂ ਅਸੀਂ ਬਾਬੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਹੁਣ ਸਥਿਤੀ ਪਹਿਲਾਂ ਜਿਹੀ ਬਣ ਗਈ ਹੈ।

ਇੱਥੋਂ ਤਕ ਕਿ ਬਹੁਤ ਸਾਰੀਆਂ ਆਨ ਲਾਈਨ ਫੂਡ ਸਪਲਾਈ ਐਪਸ ਅਤੇ ਕੁਝ ਕੰਪਨੀਆਂ ਨੇ ਆਪਣੇ ਬੋਰਡ ਬਾਬੇ ਦੇ ਢਾਬੇ ਉਪਰ ਲਗਾਏ ਸਨ, ਪਰ ਹੁਣ ਉਨ੍ਹਾਂ ਨੂੰ ਵੀ ਹਟਾ ਦਿੱਤਾ ਗਿਆ ਹੈ। ਕਾਂਤਾ ਪ੍ਰਸਾਦ ਨੇ ਕਿਹਾ ਕਿ ਕਿਸੇ ਵੀ ਕੰਪਨੀ ਨੂੰ ਉਸ ਪ੍ਰਤੀ ਕੋਈ ਹਮਦਰਦੀ ਨਹੀਂ ਸੀ, ਉਹ ਬਸ ਆਪਣਾ ਫਾਇਦਾ ਦੇਖਦੇ ਹਨ। ਹਾਲਾਂਕਿ ਉਹਨਾਂ ਉਸ ਲੜਕੇ ਦਾ ਧੰਨਵਾਦ ਕੀਤਾ ਜਿਸ ਨੇ ਪਹਿਲੀ ਵਾਰ ਵੀਡੀਓ ਨੂੰ ਵਾਇਰਲ ਕੀਤਾ।

ਇਸ ਦੌਰਾਨ ਇੱਕ ਨੌਜਵਾਨ ਤੁਸ਼ਾਤ ਅਦਲਖਾ ਬਾਬੇ ਦਾ ਮੈਨੇਜਰ ਬਣ ਗਿਆ ਹੈ ਜਿਸ ਦਾ ਕਹਿਣਾ ਹੈ ਕਿ ਉਹ ਇਹ ਕੰਮ ਸਿਰਫ ਮਦਦ ਦੇ ਮਕਸਦ ਨਾਲ ਕਰ ਰਹੇ ਹਨ। ਬਦਲੇ ਵਿਚ ਉਹ ਕੁਝ ਨਹੀਂ ਚਾਹੁੰਦਾ। ਵੈਸੇ ਬਾਬੇ ਦਾ ਇਹ ਵੀ ਕਹਿਣਾ ਹੈ ਕਿ ਸੋਸ਼ਲ ਮੀਡੀਆ ਉੱਪਰ ਉਨ੍ਹਾਂ ਦੀ ਲੱਖਾਂ ਰੁਪਇਆਂ ਨਾਲ ਮਦਦ ਕਰਨ ਦਾ ਢੋਂਗ ਕਈ ਲੋਕਾਂ ਵੱਲੋਂ ਰਚਿਆ ਜਾ ਰਿਹਾ ਹੈ।