BREAKING NEWS
Search

ਵਿਹੜੇ ਚ ਖੇਡ ਦੇ 5 ਸਾਲਾਂ ਦੇ ਮੁੰਡੇ ਦੀ ਹੋਈ ਇਸ ਤਰਾਂ ਮੌਤ, ਦੇਖ ਸਭ ਦੀਆਂ ਨਿਕਲੀਆਂ ਧਾਹਾਂ

ਆਈ ਤਾਜਾ ਵੱਡੀ ਖਬਰ

ਬੱਚੇ ਰੱਬ ਦਾ ਰੂਪ ਹੁੰਦੇ ਹਨ ਜਿਨ੍ਹਾਂ ਨੂੰ ਬਹੁਤ ਹੀ ਪਿਆਰ ਨਾਲ ਦੇਖਭਾਲ ਕਰ ਕੇ ਪਾਲਿਆ ਜਾਂਦਾ ਹੈ। ਮਾਂ ਬਾਪ ਆਪਣੇ ਬੱਚੇ ਤੋਂ ਸਭ ਕੁਝ ਲੁਟਾ ਦਿੰਦੇ ਹਨ। ਉਨ੍ਹਾਂ ਦੀ ਸਲਾਮਤੀ ਵਾਸਤੇ ਹਰ ਇੱਕ ਦੁਆ ਕੀਤੀ ਜਾਂਦੀ ਹੈ। ਕਈ ਵਾਰ ਤਾਂ ਮਾਂ ਬਾਪ ਰੱਬ ਅੱਗੇ ਝੋਲੀਆਂ ਅੱਡ ਕੇ ਦਾਤ ਬਖਸ਼ਣ ਲਈ ਅਰਦਾਸਾਂ ਕਰਦੇ ਹਨ। ਮਾਸੂਮ ਬੱਚਿਆਂ ਉਪਰ ਆਇਆ ਹੋਇਆ ਦੁੱਖ ਜਰਨਾ ਕਿਸੇ ਵੀ ਮਾਂ-ਪਿਓ ਦੇ ਵੱਸ ਦੀ ਗੱਲ ਨਹੀਂ ਹੁੰਦੀ। ਪਰ ਕਦੇ-ਕਦਾਈ ਅਜਿਹੇ ਦੁਖਦਾਈ ਕਾਰਨ ਬਣ ਜਾਂਦੇ ਹਨ ਕਿ ਇਹ ਮਾਸੂਮ ਸਾਡੇ ਕੋਲੋਂ ਸਦਾ ਲਈ ਦੂਰ ਚਲੇ ਜਾਂਦੇ ਹਨ।

ਅੱਜ ਅਜਿਹੀ ਹੀ ਇੱਕ ਬੇਹੱਦ ਗਮਗੀਨ ਘਟਨਾ ਦਸੂਹਾ ਵਿਖੇ ਵਾਪਰੀ ਜਿੱਥੇ ਸਿਰ ਉਪਰ ਸੱਟ ਲੱਗਣ ਨਾਲ ਪੰਜ ਸਾਲ ਦੇ ਮਾਸੂਮ ਬੱਚੇ ਦੀ ਮੌਤ ਹੋ ਗਈ। ਇਹ ਮੌਤ ਉਸ ਸਮੇਂ ਹੋਈ ਜਦੋਂ ਬੱਚਾ ਆਪਣੇ ਘਰ ਦੇ ਵਿੱਚ ਖੇਡ ਰਿਹਾ ਸੀ। ਬੀਤੀ ਸ਼ਾਮ 6 ਵਜੇ ਦੇ ਕਰੀਬ ਇਥੋਂ ਦੇ ਗੜ੍ਹਦੀਵਾਲਾ ਨਜ਼ਦੀਕ ਪੈਂਦੇ ਪਿੰਡ ਰਾਜੂ ਦਵਾਖਰੀ ਦੇ ਇੱਕ ਘਰ ਵਿੱਚ ਸਾਢੇ ਪੰਜ ਸਾਲ ਦਾ ਵੰਸ਼ਦੀਪ ਖੇਡ ਰਿਹਾ ਸੀ। ਖੇਡਣ ਦੌਰਾਨ ਹੀ ਉਸ ਦੇ ਸਿਰ ਉਪਰ ਗਰਿੱਲ ਡਿੱਗ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ।

ਇਸ ਘਟਨਾ ਬਾਰੇ ਸੇਜਲ ਅੱਖਾਂ ਦੇ ਨਾਲ ਜਾਣਕਾਰੀ ਦਿੰਦਿਆਂ ਦਾਦਾ ਕਸ਼ਮੀਰ ਸਿੰਘ ਨੇ ਦੱਸਿਆ ਕਿ ਘਰ ਵਿੱਚ ਉਸ ਦੇ ਪੁੱਤਰ ਵੱਲੋਂ ਟਾਇਲਾਂ ਲਗਵਾਉਣ ਦਾ ਕੰਮ ਕਰਵਾਇਆ ਜਾ ਰਿਹਾ ਸੀ ਜਿਸ ਕਾਰਨ ਕੁਝ ਗਰਿੱਲਾਂ ਨੂੰ ਲਾਹ ਕੇ ਰੱਖਿਆ ਹੋਇਆ ਸੀ। ਅਚਾਨਕ ਹੀ ਵੰਸ਼ਦੀਪ ਖੇਡਦਾ ਖੇਡਦਾ ਗਰਿੱਲਾਂ ਵਿੱਚ ਜਾ ਵੱਜਾ ਜਿਸ ਦੌਰਾਨ ਇੱਕ ਗਰਿੱਲ ਜ਼ੋਰ ਨਾਲ ਉਸ ਦੇ ਸਿਰ ਉੱਪਰ ਆ ਡਿੱਗੀ। ਗਰਿੱਲ ਦੇ ਸਿਰ ਉਪਰ ਡਿੱਗਣ ਨਾਲ ਵੰਸ਼ ਜਮੀਨ ‘ਤੇ ਡਿੱਗ ਪਿਆ ਅਤੇ ਜ਼ਖਮੀ ਹੋ ਗਿਆ।

ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਤੁਰੰਤ ਉਠਾ ਕੇ ਸਿਵਲ ਹਸਪਤਾਲ ਦਸੂਹਾ ਲਿਜਾਇਆ ਗਿਆ। ਪਰ ਸੱਟ ਦੇ ਕਾਰਨ ਸਾਢੇ ਪੰਜ ਸਾਲ ਦੇ ਮਾਸੂਮ ਵੰਸ਼ਦੀਪ ਦੀ ਮੌਤ ਹੋ ਗਈ। ਬੱਚੇ ਦੀ ਹੋਈ ਅਣਿਆਈ ਮੌਤ ਕਾਰਨ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਘਟਨਾ ਕਾਰਨ ਪੂਰੇ ਪਿੰਡ ਵਾਸੀਆਂ ਵਿੱਚ ਸ਼ੋਕ ਦੀ ਲਹਿਰ ਪਾਈ ਗਈ ਹੈ।