BREAKING NEWS
Search

ਵਿਦੇਸ਼ ਜਾਣ ਦੇ ਸੁਪਨੇ ਨੇ ਨੌਜਵਾਨ ਨੂੰ ਲਗਾਇਆ ਲੱਖਾਂ ਦਾ ਚੂਨਾ , ਕੈਨੇਡਾ ਭੇਜੀ ਪਤਨੀ ਅਜਿਹਾ ਕਰੇਗੀ ਕਦੇ ਵੀ ਸਪਨੇ ਚ ਸੋਚਿਆ ਨਹੀਂ ਸੀ

ਆਈ ਤਾਜਾ ਵੱਡੀ ਖਬਰ 

ਬਹੁਤ ਸਾਰੇ ਲੋਕ ਵਿਦੇਸ਼ੀ ਧਰਤੀ ਤੇ ਜਾਨ ਲਈ ਕਈ ਵਾਰ ਗਲਤ ਰਸਤਿਆਂ ਨੂੰ ਵੀ ਅਪਣਾਇਆ ਜਾਂਦਾ ਹੈ l ਜਿਸ ਕਾਰਨ ਉਹਨਾਂ ਨੂੰ ਬਾਅਦ ਵਿੱਚ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ l ਕਈ ਵਾਰ ਲੋਕ ਵਿਦੇਸ਼ੀ ਧਰਤੀ ਤੇ ਜਾਣ ਵਾਸਤੇ ਕਈ ਪ੍ਰਕਾਰ ਦੀਆਂ ਠਗੀਆਂ ਦਾ ਵੀ ਸ਼ਿਕਾਰ ਹੁੰਦੇ ਹਨ, ਜਿਨਾਂ ਵਿੱਚ ਜ਼ਿਆਦਾ ਤਰ ਠੱਗੀਆਂ ਏਜੈਂਟਾਂ ਤੇ ਆਈਲੈਟਸ ਪਾਸ ਕੁੜੀਆਂ ਦੇ ਹੱਥੋਂ ਵੱਜਦੀਆਂ ਹਨ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਵਿਦੇਸ਼ਾਂ ਦੇ ਸੁਪਨੇ ਦੇ ਕਾਰਨ ਇੱਕ ਨੌਜਵਾਨ ਦੇ ਲੱਖਾਂ ਰੁਪਏ ਡੁੱਬ ਚੁੱਕੇ ਹਨ ਕਿਉਂਕਿ ਇਸ ਨੌਜਵਾਨ ਦੇ ਵੱਲੋ ਲੱਖਾਂ ਰੁਪਏ ਖਰਚ ਕਰਕੇ ਉਸ ਨੂੰ ਵਿਦੇਸ਼ੀ ਧਰਤੀ ਤੇ ਭੇਜਿਆ ਗਿਆ ਸੀ, ਪਰ ਵਿਦੇਸ਼ੀ ਧਰਤੀ ਤੇ ਜਾ ਕੇ ਉਸਦੀ ਪਤਨੀ ਵੱਲੋਂ ਅਜਿਹਾ ਆਪਣਾ ਰੂਪ ਵਿਖਾਇਆ ਗਿਆ ਹੁਣ ਜਿਸ ਕਾਰਨ ਇਹ ਮੁੰਡਾ ਖਾਸਾ ਪਰੇਸ਼ਾਨ ਹੈl

ਦੱਸ ਦਈਏ ਕਿ ਇਹ ਹੈਰਾਨ ਕਰਨ ਵਾਲਾ ਮਾਮਲਾ ਪੰਜਾਬ ਦੇ ਮੋਗਾ ਤੋਂ ਸਾਹਮਣੇ ਆਇਆ ਜਿੱਥੇ ਪ੍ਰਦੀਪ ਕੌਰ ਨੇ ਪਿੰਡ ਸਮਾਧ ਭਾਈ ਦੇ ਰਹਿਣ ਵਾਲੇ ਰਾਜਦੀਪ ਸਿੰਘ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਅਜਿਹਾ ਕਾਂਡ ਕੀਤਾ ਜਿਸ ਨੇ ਸਭ ਦੇ ਹੀ ਹੋਸ਼ ਉਡਾ ਕੇ ਰੱਖ ਦਿੱਤੇ ਹਨ। ਦਰਅਸਲ ਇਸ ਲੜਕੀ ਦੇ ਵੱਲੋਂ ਮੁੰਡੇ ਨੂੰ ਵਿਆਹ ਕਰਵਾ ਕੇ ਕੈਨੇਡਾ ਲਿਜਾਣ ਦਾ ਝਾਂਸਾ ਦੇ ਕੇ 17 ਲੱਖ ਰੁਪਏ ਦੀ ਠੱਗੀ ਮਾਰੀ ਹੈ, ਜਿਸ ਕਾਰਨ ਹੁਣ ਪੀੜਿਤ ਪਰਿਵਾਰ ਮਦਦ ਦੀ ਗੁਹਾਰ ਲਗਾਉਂਦਾ ਪਿਆ ਹੈ ।

ਜ਼ਿਕਰ ਯੋਗ ਹੈ ਕਿ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਨੌਜਵਾਨ ਦਾ ਪ੍ਰਦੀਪ ਕੌਰ ਨਾਮਕ ਲੜਕੀ ਦਾ ਸਾਰੇ ਰੀਤੀ ਰਿਵਾਜਾਂ ਮੁਤਾਬਕ ਵਿਆਹ ਹੋਇਆ ਸੀ l ਕੁੜੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਸੀ ਕਿ ਉਹ ਵਿਆਹ ਤੋਂ ਬਾਅਦ ਉਸ ਨੂੰ ਕੈਨੇਡਾ ਲੈ ਜਾਣਗੇ, ਜਿਸ ਤੋਂ ਬਾਅਦ ਲੜਕੇ ਦੇ ਪਰਿਵਾਰਕ ਮੈਂਬਰ ਵੀ ਕਾਫੀ ਖੁਸ਼ ਸਨ ਤੇ ਉਹਨਾਂ ਵੱਲੋਂ ਫਿਰ ਆਪਣੀ ਬੇਟੇ ਦਾ ਵਿਆਹ ਇਸ ਲੜਕੀ ਦੇ ਨਾਲ ਕਰ ਦਿੱਤਾ ਗਿਆ l

ਜਿਸ ਤੋਂ ਬਾਅਦ ਲੜਕੇ ਪਰਿਵਾਰ ਦੇ ਵੱਲੋਂ ਆਪਣੀ ਨੂੰਹ ਨੂੰ ਕਨੇਡਾ ਭੇਜਣ ਦੇ ਲਈ ਤਕਰੀਬਨ 17 ਲੱਖ ਰੁਪਏ ਖਰਚ ਕੀਤੇ। ਪਰ ਵਿਦੇਸ਼ੀ ਧਰਤੀ ਤੇ ਜਾ ਕੇ ਇਸ ਲੜਕੀ ਦੇ ਵੱਲੋਂ ਅਜਿਹਾ ਕੰਮ ਕੀਤਾ ਹੋਇਆ ਜਿਸ ਕਾਰਨ ਉਸਨੇ ਨਾ ਤਾਂ ਮੁੰਡੇ ਨੂੰ ਕੈਨੇਡਾ ਬੁਲਾਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ