BREAKING NEWS
Search

ਵਿਦੇਸ਼ ਜਾਣ ਦੇ 2 ਮਹੀਨਿਆਂ ਬਾਅਦ ਹੀ ਨੌਜਵਾਨ ਨੂੰ ਮਿਲੀ ਇਸ ਤਰਾਂ ਮੌਤ, ਪੰਜਾਬ ਤੱਕ ਪਿਆ ਸੋਗ

ਆਈ ਤਾਜਾ ਵੱਡੀ ਖਬਰ

ਭਾਰਤ ਦੇ ਵਿੱਚੋਂ ਬਹੁਤ ਸਾਰੇ ਲੋਕ ਰੋਜ਼ੀ-ਰੋਟੀ ਦੀ ਖਾਤਿਰ ਵਿਦੇਸ਼ਾਂ ਦੇ ਵਿੱਚ ਜਾ ਕੇ ਕੰਮ ਕਾਜ ਕਰਦੇ ਹਨ। ਜਿਸ ਨਾਲ ਉਹ ਆਪਣੇ ਪਰਿਵਾਰ ਦੇ ਸੁਪਨਿਆਂ ਨੂੰ ਸਾਕਾਰ ਕਰ ਸਕਣ।ਵਿਦੇਸ਼ਾਂ ਵਿੱਚ ਜਾ ਕੇ ਇਨ੍ਹਾਂ ਪ੍ਰਵਾਸੀ ਕਾਮਿਆਂ ਨੂੰ ਮੁ-ਸ਼- ਕਿ-ਲਾਂ ਦਾ ਸਾਹਮਣਾ ਕਰਦੇ ਹੋਏ ਪਰਿਵਾਰ ਦੀ ਖਾਤਰ ਕੰਮ-ਕਾਜ ਕਰਨਾ ਪੈਂਦਾ ਹੈ। ਤਾ ਜੋ ਉਹ ਪਿੱਛੇ ਵਸਦੇ ਆਪਣੇ ਪਰਿਵਾਰ ਨੂੰ ਸਭ ਖ਼ੁਸ਼ੀਆਂ ਤੇ ਸਕਣ। ਇਸ ਸਾਲ ਦੇ ਵਿੱਚ ਬਹੁਤ ਸਾਰੇ ਵਿਦੇਸ਼ਾਂ ਵਿਚ ਵਸਦੇ ਭਾਰਤੀਆਂ ਨਾਲ ਵਾਪਰੀਆ ਮੰਦਭਾਗੀਆਂ ਘਟਨਾਵਾਂ ਸਾਹਮਣੇ ਆਈਆਂ ਹਨ।

ਜਿਨ੍ਹਾਂ ਨੇ ਉਨ੍ਹਾਂ ਦੇ ਪਰਿਵਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਸਾਲ ਦੇ ਵਿਚ ਦੁਖਦਾਈ ਖਬਰਾਂ ਦਾ ਆਉਣਾ ਲਗਾਤਾਰ ਜਾਰੀ ਹੈ। ਇਸ ਮੰਦਭਾਗੇ ਸਾਲ ਦੇ ਵਿੱਚ ਮੰ-ਦ-ਭਾ-ਗੀ- ਆਂ ਖਬਰਾਂ ਦੇ ਆਉਣ ਦਾ ਸਿਲਸਿਲਾ ਪਤਾ ਨਹੀ ਕਦੋਂ ਖਤਮ ਹੋਵੇਗਾ । ਪੰਜਾਬ ਵਿਚ ਵੱਸਦੇ ਪਰਿਵਾਰਾਂ ਵੱਲੋਂ ਵਿਦੇਸ਼ ਗਏ ਪਰਿਵਾਰਕ ਮੈਂਬਰਾਂ ਦਾ ਰਾਹ ਤੱਕਿਆ ਜਾਂਦਾ ਹੈ , ਕਿ ਉਹ ਖ਼ੁਸ਼ੀ ਖ਼ੁਸ਼ੀ ਆਪਣੇ ਘਰ ਵਾਪਸ ਕਦੋਂ ਆਉਣਗੇ।

ਜਦੋਂ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਉਨ੍ਹਾਂ ਨਾਲ ਵਾਪਰੇ ਹੋਏ ਹਾਦਸੇ ਦੀ ਖਬਰ ਪਰਿਵਾਰ ਤੱਕ ਪਹੁੰਚਦੀ ਹੈ ਤਾਂ, ਉਹ ਕਿਸੇ ਕਹਿਰ ਤੋਂ ਘੱਟ ਨਹੀਂ ਹੁੰਦੀ। ਬਹੁਤ ਸਾਰੇ ਮਾਵਾਂ ਦੇ ਪੁੱਤ ਕਮਾਈ ਕਰਨ ਲਈ ਵਿਦੇਸ਼ ਜਾਂਦੇ ਹਨ ਤੇ ਵਾਪਸ ਉਨ੍ਹਾਂ ਦੀ ਲਾਸ਼ ਆਉਂਦੀ ਹੈ। ਅਜਿਹੇ ਬਹੁਤ ਸਾਰੇ ਹਾਦਸੇ ਆਮ ਹੀ ਵੇਖਣ ਤੇ ਸੁਣਨ ਨੂੰ ਮਿਲ ਰਹੇ ਹਨ। ਹੁਣ ਅਜਿਹੀ ਹੀ ਇਕ ਘਟਨਾ ਮੁਕੇਰੀਆਂ ਦੇ ਪਿੰਡ ਉਮਰਪੁਰਾ ਤੋਂ ਸਾਹਮਣੇ ਆਈ ਹੈ ।

ਜਿੱਥੇ ਇਸ ਪਿੰਡ ਦੇ ਅਜੀਤ ਸਿੰਘ ਦੀ ਇਟਲੀ ਦੇ ਵਿਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਅਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਜੋ 2 ਮਹੀਨੇ ਪਹਿਲਾਂ ਹੀ ਵਾਪਸ ਇਟਲੀ ਗਿਆ ਸੀ। ਅਜੀਤ ਸਿੰਘ ਇਸ ਸਾਲ ਦੇ ਵਿੱਚ ਮਾਰਚ ਮਹੀਨੇ ਆਪਣੇ ਘਰ ਛੁੱਟੀ ਲਈ ਆਇਆ ਸੀ। ਇਸ ਦੌਰਾਨ ਹੀ ਤਾਲਾਬੰਦੀ ਹੋਣ ਕਾਰਨ ਉਸ ਨੂੰ ਉੱਥੇ ਲੰਮੇ ਸਮੇਂ ਲਈ ਰੁਕਣਾ ਪਿਆ।

ਮ੍ਰਿਤਕ ਦੇ ਪਿਤਾ ਨੇ ਦੱਸਿਆ ਹੈ ਕਿ ਉਹਨਾਂ ਦਾ ਬੇਟਾ ਅਜੀਤ ਸਿੰਘ 31 ਸਾਲਾਂ ਕਰੀਬ 7 ਸਾਲ ਪਹਿਲਾਂ ਰੋਜ਼ੀ-ਰੋਟੀ ਲਈ ਭਾਰਤ ਤੋਂ ਇਟਲੀ ਗਿਆ ਸੀ। ਜਿੱਥੇ ਉਸਦੀ ਬੀਤੇ ਦਿਨੀਂ ਅਚਾਨਕ ਹਾਰਟ ਅ-ਟੈ- ਕ ਹੋਣ ਕਾਰਨ ਮੌਤ ਹੋ ਗਈ । ਮ੍ਰਿਤਕ ਦੀ ਦੇਹ ਭਾਰਤ ਲਿਆਉਣ ਲਈ ਜਤਨ ਕੀਤੇ ਜਾ ਰਹੇ ਹਨ। ਮ੍ਰਿਤਕ ਆਪਣੇ ਪਿੱਛੇ ਆਪਣੇ ਮਾਤਾ ਪਿਤਾ ਤੇ ਪਤਨੀ ਤੋਂ ਇਲਾਵਾ ਇਕ 6 ਸਾਲ ਦਾ ਲੜਕਾ ਤੇ 4 ਸਾਲ ਦੀ ਲੜਕੀ ਛੱਡ ਗਿਆ ਹੈ। ਇਸ ਘਟਨਾ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ।