ਵਿਦੇਸ਼ ਚ ਮਾਪਿਆਂ ਦੇ ਇਕਲੋਤੇ ਪੰਜਾਬੀ ਨੌਜਵਾਨ ਦੀ ਹੋਈ ਮੌਤ, ਪਰਿਵਾਰ ਚ ਛਾਇਆ ਸੋਗ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਨੌਜਵਾਨਾਂ ਵੱਲੋਂ ਆਪਣੇ ਭਵਿੱਖ ਨੂੰ ਦੇਖਦੇ ਹੋਏ ਬਹੁਤ ਸਾਰੇ ਸੁਨਹਿਰੀ ਸੁਪਨੇ ਲੈ ਕੇ ਵਿਦੇਸ਼ਾਂ ਵਿੱਚ ਜਾ ਕੇ ਭਾਰੀ ਮਿਹਨਤ ਕੀਤੀ ਜਾਂਦੀ ਹੈ। ਉਥੇ ਪਰਿਵਾਰ ਵੱਲੋਂ ਉਨ੍ਹਾਂ ਦੇ ਸੁੱਖ ਸ਼ਾਂਤੀ ਵਾਸਤੇ ਦੁਆਵਾਂ ਕੀਤੀਆਂ ਜਾਂਦੀਆਂ ਹਨ। ਪਰ ਅਚਾਨਕ ਹੀ ਵਾਪਰਨ ਵਾਲੇ ਕੁਝ ਹਾਦਸਿਆਂ ਨੇ ਕਈ ਪਰਿਵਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਵਿਦੇਸ਼ ਚ ਮਾਪਿਆਂ ਦੇ ਇਕਲੋਤੇ ਪੰਜਾਬੀ ਨੌਜਵਾਨ ਪੁੱਤਰ ਦੀ ਹੋਈ ਮੌਤ, ਪਰਿਵਾਰ ਚ ਛਾਇਆ ਸੋਗ , ਜਿਸ ਬਾਰੇ ਤਾਜ਼ਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕਸਬਾ ਨੌਸ਼ਹਿਰਾ ਮੱਝਾ ਸਿੰਘ ਤੋਂ ਸਾਹਮਣੇ ਆਇਆ ਹੈ।

ਜਿੱਥੇ ਕਾਹਲੋਂ ਕਾਲੋਨੀ ਵਿਚ ਰਹਿਣ ਵਾਲੇ ਇਕ ਪਰਿਵਾਰ ਵਿਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਉਨ੍ਹਾਂ ਦੇ ਇਕਲੌਤੇ ਪੁੱਤਰ ਦੀ ਸਾਊਦੀ ਅਰਬ ਵਿੱਚ ਮੌਤ ਹੋ ਗਈ। ਇਹ ਖਬਰ ਮਿਲਦੇ ਹੀ ਪਰਿਵਾਰ ਉਪਰ ਜਿੱਥੇ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ ਉਥੇ ਹੀ ਪਰਿਵਾਰ ਵੱਲੋਂ ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਉਨ੍ਹਾਂ ਦਾ ਇਕਲੌਤਾ 21 ਸਾਲਾਂ ਪੁੱਤਰ ਜਸਕਰਨ ਸਿੰਘ ਰੋਜ਼ੀ ਰੋਟੀ ਦੀ ਖਾਤਰ ਅੱਠ ਮਹੀਨੇ ਪਹਿਲਾਂ ਹੀ ਸਾਊਦੀ ਅਰਬ ਗਿਆ ਸੀ। ਜਿੱਥੇ ਨੌਜਵਾਨਾਂ ਵੱਲੋਂ ਆਪਣੀਆਂ ਪਰਿਵਾਰਕ ਆਰਥਕ ਤੰਗੀ ਆ ਨੂੰ ਦੂਰ ਕੀਤੇ ਜਾਣ ਅਤੇ ਆਪਣੇ ਭਵਿੱਖ ਦੇ ਸੁਪਨਿਆਂ ਨੂੰ ਲੈ ਕੇ ਭਾਰਤ ਤੋਂ ਵਿਦੇਸ਼ ਦੀ ਉਡਾਣ ਭਰੀ ਗਈ ਸੀ।

ਉਥੇ ਹੀ ਇਹ ਨੌਜਵਾਨ ਸਾਊਦੀ ਅਰਬ ’ਚ ਕੈਮੀਕਲ ਟੈਂਕਰ ਧਮਾਕੇ ਦੌਰਾਨ ਝੁਲਸਣ ਕਾਰਨ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ। ਪਿਤਾ ਨੇ ਦੱਸਿਆ ਕਿ ਟਰੱਕ ਡਰਾਈਵਰ ਵਜੋਂ ਜਸਕਰਨ ਸਿੰਘ ਦੋ ਮਹੀਨੇ ਪਹਿਲਾਂ ਹੀ ਨੌਕਰੀ ਤੇ ਤੈਨਾਤ ਹੋਇਆ ਸੀ,ਉੱਥੇ ਹੀ ਦੀਵਾਲੀ ਦੇ ਮੌਕੇ ਤੇ ਇਕ ਕੈਮੀਕਲ ਵਾਲ਼ੇ ਟੈਕਰ ਦੇ ਵਿਚ ਧਮਾਕਾ ਹੋ ਗਿਆ ਸੀ।

ਜਿਸ ਵਿਚ ਨੌਜਵਾਨ ਬੁਰੀ ਤਰਾਂ ਝੁਲਸਿਆ ਗਿਆ ਸੀ ਅਤੇ ਉਸ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਦਾਖਲ ਕਰਾਇਆ ਗਿਆ ਸੀ ਜੋ ਲਗਾਤਾਰ ਹੀ ਹਸਪਤਾਲ ਵਿੱਚ ਜ਼ੇਰੇ ਇਲਾਜ ਚੱਲ ਰਿਹਾ ਸੀ ਅਤੇ ਉਸ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਸੀ। ਪਰ ਹੁਣ ਪਰਵਾਰ ਨੂੰ ਸਾਊਦੀ ਅਰਬ ਦੇ ਸ਼ਹਿਰ ਰਿਆਤ ਤੋਂ ਫ਼ੋਨ ਆਇਆ, ਜਿਸ ਤੇ ਫੋਨ ਕਰਨ ਵਾਲੇ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ ਹੈ। ਇਹ ਸੁਣ ਕੇ ਕਿ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।