ਵਿਦਿਆਰਥੀਆਂ ਲਈ ਆ ਰਹੀ ਇਹ ਵੱਡੀ ਖੁਸ਼ਖਬਰੀ, ਲਗ ਸਕਦੀ ਇਹ ਲਾਟਰੀ – ਸੁਣਕੇ ਬੱਚਿਆਂ ਚ ਛਾ ਗਈ ਖ਼ੁਸ਼ੀ ਦੀ ਲਹਿਰ

ਆ ਰਹੀ ਇਹ ਵੱਡੀ ਖੁਸ਼ਖਬਰੀ, ਲਗ ਸਕਦੀ ਇਹ ਲਾਟਰੀ

ਦੇਸ਼ ਅੰਦਰ ਕਰੋਨਾ ਦੇ ਚਲਦੇ ਹੋਏ ਵਿੱਦਿਅਕ ਅਦਾਰਿਆਂ ਨੂੰ ਬੰਦ ਕਰ ਦਿੱਤਾ ਗਿਆ ਸੀ। ਮਾਰਚ ਵਿੱਚ ਬੰਦ ਕੀਤੇ ਗਏ ਵਿਦਿਅਕ ਅਦਾਰਿਆਂ ਨੂੰ ਅਕਤੂਬਰ ਵਿਚ ਮੁੜ ਖੋਲ੍ਹਿਆ ਗਿਆ ਹੈ। ਜਿਸ ਵਿੱਚ ਸਿਰਫ 9ਵੀਂ ਤੋਂ ਲੈ ਕੇ ਬਾਰ੍ਹਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ। ਉਥੇ ਹੀ ਕਾਲਜ ਅਤੇ ਯੂਨੀਵਰਸਿਟੀਆਂ ਨੂੰ ਵੀ ਖੋਲ੍ਹਿਆ ਜਾ ਰਿਹਾ ਹੈ।

ਜਿੱਥੇ 50 ਵਿਦਿਆਰਥੀ ਕਾਲਜ ਦੇ ਵਿਚ ਅਤੇ 50 ਪ੍ਰਤੀਸ਼ਤ ਵਿਦਿਆਰਥੀ ਆਨਲਾਈਨ ਕਲਾਸ ਲਗਾਉਂਦੇ ਰਹਿਣਗੇ । ਸਕੂਲਾਂ ਤੇ ਕਾਲਜਾਂ ਨੂੰ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਦੀ ਵੀ ਅਪੀਲ ਕੀਤੀ ਗਈ ਹੈ। ਕੇਂਦਰ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਇਕ ਵੱਡੀ ਖੁਸ਼ਖਬਰੀ ਦਾ ਐਲਾਨ ਕੀਤਾ ਜਾ ਸਕਦਾ ਹੈ। ਉਸ ਨੂੰ ਲੈ ਕੇ ਬੱਚਿਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਕੇਂਦਰ ਸਰਕਾਰ ਵੱਲੋਂ ਇਸ ਸਾਲ ਬੱਚਿਆਂ ਦੀ ਪੜ੍ਹਾਈ ਨੂੰ ਮੱਦੇਨਜ਼ਰ ਰੱਖਦੇ ਹੋਏ ਆਮ ਬਜਟ ਵਿੱਚ ਬੱਚਿਆਂ ਲਈ ਵੀ ਖ਼ੁਸ਼ਖ਼ਬਰੀ ਦਿੱਤੀ ਜਾ ਸਕਦੀ ਹੈ।

ਜਿਸ ਵਿਚ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਨ ਵਾਸਤੇ ਲੈਪਟਾਪ, ਟੈਲੀਵਿਜ਼ਨ, ਟੈਬ, ਸਮਾਰਟਫੋਨ, ਆਦਿ ਚੀਜ਼ਾਂ ਮੁਹਇਆ ਕਰਵਾ ਸਕਦੀ ਹੈ। ਜਿਸ ਨੂੰ ਸੁਣ ਕੇ ਬੱਚਿਆਂ ਵਿੱਚ ਬਹੁਤ ਜ਼ਿਆਦਾ ਖੁਸ਼ੀ ਪਾਈ ਜਾ ਰਹੀ ਹੈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਵਿਦਿਆਰਥੀਆਂ ਲਈ 12 ਨਵੇਂ ਟੀਵੀ ਚੈਨਲਾਂ ਨੂੰ ਵੀ ਜਾਰੀ ਕਰਨ ਦਾ ਐਲਾਨ ਕਰ ਚੁੱਕੀ ਹੈ। ਇਸ ਸਬੰਧੀ ਤਿਆਰੀ ਦਾ ਕੰਮ ਵੀ ਤੇਜੀ ਨਾਲ ਚੱਲ ਰਿਹਾ ਹੈ।

ਇਸ ਦੇ ਜ਼ਰੀਏ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਜਾਵੇਗੀ। ਕੇਂਦਰੀ ਸਿੱਖਿਆ ਮੰਤਰਾਲੇ ਦੇ ਸਾਹਮਣੇ ਬੱਚਿਆਂ ਦੀ ਪੜ੍ਹਾਈ ਦਾ ਮੁੱਦਾ ਕਈ ਸੂਬਿਆਂ ਵੱਲੋਂ ਚੁੱਕਿਆ ਗਿਆ ਸੀ। ਜਿਸ ਵਿੱਚ ਸੂਬਿਆਂ ਨੇ ਕਿਹਾ ਸੀ ਕਿ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਾਉਣ ਲਈ ਉਨ੍ਹਾਂ ਕੋਲ ਪੜ੍ਹਾਈ ਦਾ ਕੋਈ ਸਾਧਨ ਨਹੀਂ ਹੈ। ਇਸ ਸਾਲ ਦੇ ਵਿੱਚ ਆਨਲਾਈਨ ਪੜ੍ਹਾਈ ਕਰਾਉਣ ਲਈ ਬਹੁਤ ਸਾਰੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਲਈ ਸਮਾਟ ਫੋਨ ਵੀ ਖਰੀਦੇ ਗਏ ਹਨ ।

ਇਸ ਸਾਲ ਦੇ ਵਿੱਚ ਮਾਪਿਆਂ ਵੱਲੋਂ ਬੱਚਿਆਂ ਲਈ ਖਰੀਦੇ ਗਏ ਸਮਾਰਟਫੋਨ 2019 ਦੇ ਮੁਕਾਬਲੇ 2020 ਵਿਚ ਹੁਣ 61 ਫ਼ੀਸਦੀ ਹੋ ਗਏ ਹਨ, ਜੋ ਕਿ ਪਹਿਲਾਂ 36 ਫੀਸਦੀ ਸਨ। ਸਰਕਾਰ ਵੱਲੋਂ ਸਕੂਲੀ ਸਿੱਖਿਆ ਨੂੰ ਮਜ਼ਬੂਤ ਬਣਾਉਣ ਲਈ ਸੂਬਿਆਂ ਨੂੰ ਵਿੱਤੀ ਮਦਦ ਦਿੱਤੀ ਜਾ ਰਹੀ ਹੈ। ਅਜੇ ਤੱਕ 38 ਫੀਸਦੀ ਤੋਂ ਜਿਆਦਾ ਵਿਦਿਆਰਥੀਆਂ ਕੋਲ ਆਨਲਾਈਨ ਪੜਾਈ ਨਾਲ ਜੁੜਨ ਲਈ ਕੋਈ ਵਸੀਲਾ ਨਹੀਂ ਹੈ। ਅਸਰ ਨਾਂ ਤੇ ਗ਼ੈਰ ਸਰਕਾਰੀ ਸੰਗਠਨ ਦੀ 2020 ਦੀ ਰਿਪੋਰਟ ਦੇ ਮੁਤਾਬਕ ਵਸੀਲਿਆਂ ਤੋਂ ਵਾਂਝੇ ਵਿਦਿਆਰਥੀਆਂ ਵਿੱਚੋਂ ਕਰੀਬ 40 ਫ਼ੀਸਦੀ ਬੱਚੇ ਸਰਕਾਰੀ ਸਕੂਲਾਂ ਚ ਪੜਨ ਵਾਲੇ ਹਨ ।ਉਥੇ ਹੀ ਨਿੱਜੀ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਦੀ ਗਿਣਤੀ 26 ਫੀਸਦੀ ਹੈ।