ਵਿਦਿਆਰਥੀਆਂ ਲਈ ਆਈ ਵੱਡੀ ਖੁਸ਼ਖਬਰੀ : ਹੁਣ ਸਿਰਫ ਏਨੇ ਘੱਟ ਨੰਬਰਾਂ ਵਾਲਾ ਹੀ ਹੋ ਜਾਵੇਗਾ ਪਾਸ

ਆਈ ਤਾਜਾ ਵੱਡੀ ਖਬਰ

ਕੋਰੋਨਾ ਵਾਇਰਸ ਦੇ ਸ਼ੁਰੂਆਤੀ ਮਹੀਨਿਆਂ ਦੌਰਾਨ ਹੀ ਲਾਕ ਡਾਊਨ ਲਗਾ ਦਿੱਤਾ ਗਿਆ ਸੀ ਜਿਸ ਨਾਲ ਵੱਖ-ਵੱਖ ਖੇਤਰਾਂ ਨੂੰ ਬਹੁਤ ਭਾਰੀ ਨੁਕਸਾਨ ਪੁੱਜਾ ਸੀ। ਇਸ ਨੁਕਸਾਨ ਦੀ ਭਰਪਾਈ ਕਰਨ ਵਿੱਚ ਸਾਨੂੰ ਬਹੁਤ ਸਮਾਂ ਲੱਗ ਸਕਦਾ ਹੈ। ਪਰ ਸਰਕਾਰ ਅਤੇ ਸਬੰਧਤ ਖੇਤਰਾਂ ਦੇ ਮੁਖੀਆਂ ਦੀ ਮਦਦ ਦੇ ਨਾਲ ਵੱਖ ਵੱਖ ਖੇਤਰਾਂ ਵਿਚ ਹਾਲਾਤ ਪਹਿਲਾਂ ਵਾਂਗ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜਿਸ ਨੂੰ ਲੈ ਕੇ ਕਈ ਤਰ੍ਹਾਂ ਦੇ ਫੈਸਲੇ ਲਏ ਜਾ ਰਹੇ ਹਨ ਅਤੇ ਛੋਟਾਂ ਵੀ ਦਿੱਤੀਆਂ ਜਾ ਰਹੀਆਂ ਹਨ। ਅਜਿਹੇ ਵਿੱਚ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਨੇ ਵਿਦਿਆਰਥੀਆਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਲੈ ਕੇ ਆਂਦੀ ਹੈ। ਜਿਸ ਦੇ ਤਹਿਤ ਹੁਣ ਵਿਦਿਆਰਥੀਆਂ ਨੂੰ 30 ਫੀਸਦੀ ਸਿਲੇਬਸ ਘੱਟ ਪੜ੍ਹਨਾ ਪਵੇਗਾ। ਕਿਉਂਕਿ ਕੋਰੋਨਾ ਮਹਾਂਮਾਰੀ ਕਾਰਨ ਸਾਰਾ ਸਿਲੇਬਸ ਪੂਰਾ ਨਹੀਂ ਕਰਵਾਇਆ ਜਾ ਸਕਦਾ ਅਤੇ ਪ੍ਰੀਖਿਆ ਦੌਰਾਨ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣ ‘ਤੇ ਪੂਰੇ ਅੰਕ ਦਿੱਤੇ ਜਾਣਗੇ।

ਜਿਸ ਦੇ ਤਹਿਤ ਹੁਣ ਸੀਬੀਐਸਈ ਬੋਰਡ ਦੀ ਦਸਵੀਂ ਅਤੇ ਬਾਰਵੀਂ ਜਮਾਤ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਦੋਹਰਾ ਫਾਇਦਾ ਹੋ ਜਾਵੇਗਾ। ਕੋਰੋਨਾ ਦੀ ਵਜ੍ਹਾ ਕਰਕੇ ਹਰ ਵਿਸ਼ੇ ਵਿੱਚੋਂ 4 ਤੋਂ 5 ਅਧਿਆਏ ਘੱਟ ਕਰ ਦਿੱਤੇ ਗਏ ਹਨ। ਅਜਿਹੇ ਵਿੱਚ ਵਿਦਿਆਰਥੀਆਂ ਨੂੰ ਬੋਰਡ ਪ੍ਰੀਖਿਆ ਵਿੱਚੋਂ ਪਾਸ ਹੋਣ ਲਈ 70 ਅੰਕਾਂ ਵਿੱਚੋਂ 23 ਅੰਕਾਂ ਦੀ ਜ਼ਰੂਰਤ ਹੋਵੇਗੀ ਅਤੇ 80 ਅੰਕਾਂ ਦੀ ਬੋਰਡ ਪ੍ਰੀਖਿਆ ਪਾਸ ਕਰਨ ਲਈ 26 ਅੰਕਾਂ ਦਾ ਹੋਣਾ ਲਾਜ਼ਮੀ ਹੋਵੇਗਾ।

ਉੱਥੇ ਹੀ 30 ਨੰਬਰਾਂ ਦੀ ਪ੍ਰੈਕਟੀਕਲ ਪ੍ਰੀਖਿਆ ਵਿੱਚੋਂ 9 ਨੰਬਰ ਅਤੇ 70 ਨੰਬਰਾਂ ਦੀ ਪ੍ਰੈਕਟੀਕਲ ਪ੍ਰੀਖਿਆ ਵਿੱਚੋਂ 23 ਨੰਬਰ ਲਿਆਉਣੇ ਜ਼ਰੂਰੀ ਹੋਣਗੇ। ਵਿਦਿਆਰਥੀ ਦਾ ਲਿਖਤੀ ਅਤੇ ਪ੍ਰੈਕਟੀਕਲ ਪ੍ਰੀਖਿਆ ਦੋਨਾਂ ਨੂੰ ਪਾਸ ਕਰਨਾ ਜ਼ਰੂਰੀ ਹੋਵੇਗਾ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਇੰਟਰਨਲ ਅਸੈਸਮੈਂਟ ਵੀ ਕੀਤਾ ਜਾਵੇਗਾ। ਜਿਸ ਵਿੱਚ ਦਸਵੀਂ ਅਤੇ ਬਾਰਵੀਂ ਬੋਰਡ ਦੇ ਵਿਦਿਆਰਥੀਆਂ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਨੂੰ ਛੱਡ ਕੇ 20 ਨੰਬਰਾਂ ਦਾ ਇੰਟਰਨਲ ਅਸੈਸਮੈਂਟ ਦਿੱਤਾ ਜਾਵੇਗਾ ਜਿਸ ਵਿੱਚੋਂ 6 ਨੰਬਰ ਲੈ ਕੇ ਆਉਣਾ ਜ਼ਰੂਰੀ ਹੋਵੇਗਾ।

ਇੰਟਰਨਲ ਅਸੈੱਸਮੈਂਟ ਬੋਰਡ ਵੱਲੋਂ ਤਿਆਰ ਕੀਤੇ ਗਏ ਫਾਰਮੈਟ ਅਨੁਸਾਰ ਭੇਜੇ ਜਾਣਗੇ ਜਿਸ ਵਿੱਚ ਇਸ ਨੂੰ ਭਰਨ ਦੀ ਸਾਰੀ ਜਾਣਕਾਰੀ ਜਲਦ ਹੀ ਉਪਲਬਧ ਹੋਵੇਗੀ ਅਤੇ ਇਸ ਫਾਰਮੈਟ ਨੂੰ ਜਲਦ ਹੀ ਸਕੂਲਾਂ ਤੱਕ ਪਹੁੰਚਦਾ ਕੀਤਾ ਜਾਵੇਗਾ। ਫਿਲਹਾਲ ਕੋਰੋਨਾ ਕਾਰਨ ਸਕੂਲਾਂ ਨੂੰ ਮੁੜ ਤੋਂ ਸ਼ੁਰੂ ਨਹੀਂ ਕੀਤਾ ਗਿਆ ਜਿਸ ਕਾਰਨ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਪ੍ਰਕਿਰਿਆ ਆਨਲਾਈਨ ਮਾਧਿਅਮ ਰਾਹੀਂ ਕੀਤੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।