ਵਿਗਿਆਨੀਆਂ ਨੇ ਬਣਾ ਦਿੱਤਾ ਅਜਿਹਾ ਚਮਚ ਜਿਹੜਾ ਖਾਣੇ ਨੂੰ ਬਣਾ ਦੇਵੇਗਾ ਨਮਕੀਨ , ਕੀਮਤ ਜਾਣ ਉੱਡ ਜਾਣਗੇ ਹੋਸ਼

ਆਈ ਤਾਜਾ ਵੱਡੀ ਖਬਰ 

ਵਿਗਿਆਨ ਦੇ ਖੇਤਰ ਵਿੱਚ ਵਿਗਿਆਨਿਕਾਂ ਦੇ ਵੱਲੋਂ ਅਜਿਹੀਆਂ ਚੀਜ਼ਾਂ ਦੀ ਕਾਢ ਕੀਤੀ ਜਾਂਦੀ ਹੈ, ਜਿਨਾਂ ਬਾਰੇ ਸੁਣ ਕੇ ਕਈ ਵਾਰ ਹੈਰਾਨਗੀ ਹੁੰਦੀ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਵਿਗਿਆਨੀਆਂ ਨੇ ਇੱਕ ਅਜਿਹਾ ਚਮਚ ਬਣਾ ਦਿੱਤਾ, ਜਿਹੜਾ ਖਾਣੇ ਨੂੰ ਨਮਕੀਨ ਬਣਾ ਦਿੰਦਾ । ਇਸ ਦੌਰਾਨ ਹੋਸ਼ ਉਡਾਉਣ ਵਾਲੀ ਗੱਲ ਹੈ ਇਸ ਦੀ ਕੀਮਤ l ਇੱਕ ਪਾਸੇ ਤਾਂ ਖਾਣੇ ਦਾ ਸਵਾਦ ਬਣਾਉਣ ਦੇ ਲਈ ਨਮਕ ਬਹੁਤ ਜਿਆਦਾ ਜਰੂਰੀ ਹੈ ਤੇ ਦੂਜੇ ਪਾਸੇ ਹੁਣ ਤੁਹਾਨੂੰ ਇੱਕ ਅਜਿਹੇ ਚਮਚ ਬਾਰੇ ਦੱਸਾਂਗੇ, ਜਿਸ ਨਾਲ ਖਾਣਾ ਆਪਣੇ ਆਪ ਨਮਕੀਨ ਬਣ ਜਾਂਦਾ ਹੈ।

ਵਿਗਿਆਨੀਆਂ ਨੇ ਇਕ ਅਜਿਹਾ ਇਲੈਕਟ੍ਰਿਕ ਚੱਮਚ ਬਣਾਇਆ ਹੈ ਜੋ ਭੋਜਨ ਨੂੰ ਆਪਣੇ ਆਪ ਨਮਕੀਨ ਬਣਾ ਦਿੰਦਾ, ਇਸ ਦੌਰਾਨ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਉਤਪਾਦ ਬਾਜ਼ਾਰ ‘ਚ ਵੀ ਉਪਲਬਧ ਹੈ। ਉਥੇ ਹੀ ਇੱਕ ਰਿਪੋਰਟ ਮੁਤਾਬਕ ਜਾਪਾਨ ‘ਚ ਬੈਟਰੀ ਨਾਲ ਚੱਲਣ ਵਾਲਾ ਇਕ ਅਨੋਖਾ ਚਮਚਾ ਵਿਕਰੀ ਲਈ ਉਪਲੱਬਧ ਹੋ ਗਿਆ, ਜਿਹੜਾ ਖਾਣੇ ਨੂੰ ਨਮਕੀਨ ਬਣਾ ਦਿੰਦਾ l ਇਸ ਬਾਬਤ ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਇਹ ਚਮਚ ਪਲਾਸਟਿਕ ਤੇ ਧਾਤ ਦਾ ਬਣਿਆ, ਇਹ ਚਮਚਾ ਉਨ੍ਹਾਂ ਲੋਕਾਂ ਲਈ ਤਿਆਰ ਕੀਤਾ ਗਿਆ, ਜੋ ਆਪਣੇ ਨਮਕ ਦੀ ਮਾਤਰਾ ਨੂੰ ਘਟਾਉਣ ਲਈ ਸੰਘਰਸ਼ ਕਰ ਰਹੇ ਹਨ।

ਖੋਜੀਆਂ ਦਾ ਦਾਅਵਾ ਹੈ ਕਿ ਇਹ ਚਮਚਾ ਸਿਹਤਮੰਦ ਭੋਜਨ ਨੂੰ ਉਤਸ਼ਾਹਿਤ ਕਰਦਾ ਹੈ। ਇਸ ਨੂੰ ਮੀਜੀ ਯੂਨੀਵਰਸਿਟੀ ਦੇ ਪ੍ਰੋਫੈਸਰ ਹੋਮੀ ਮੀਆਸ਼ਿਤਾ ਨੇ ਹੋਰ ਖੋਜੀਆਂ ਨਾਲ ਮਿਲ ਕੇ ਤਿਆਰ ਕੀਤਾ ਹੈ। ਰਿਪੋਰਟ ਮੁਤਾਬਕ ਇਸ ‘ਇਲੈਕਟ੍ਰਿਕ ਸਾਲਟ ਸਪੂਨ’ ਤਕਨੀਕ ਨੇ 2023 ਵਿੱਚ ਆਈਜੀ ਨੋਬਲ ਪੁਰਸਕਾਰ ਜਿੱਤਿਆ ।

ਇਹ ਇੱਕ ਅਜਿਹਾ ਪਲੇਟਫਾਰਮ ਹੈ ਜੋ ਵਿਲੱਖਣ ਖੋਜ ਦਾ ਸਨਮਾਨ ਕਰਦਾ ਹੈ। ਸੋ ਇਸ ਚਮਚ ਦੇ ਚਰਚੇ ਦੂਰ-ਦੂਰ ਤੱਕ ਹਨ ਤੇ ਹੁਣ ਤੁਹਾਨੂੰ ਇਸ ਚਮਚ ਦੀ ਕੀਮਤ ਦੱਸ ਦਿੰਦੇ ਆ, ਕਿ ਇਸ ਅਨੋਖੇ ਚਮਚੇ ਦੀ ਕੀਮਤ 19,800 ਯੇਨ ਭਾਰਤੀ ਮੁਦਰਾ ‘ਚ 10,469.79 ਰੁਪਏ ਹੈ।