ਵਿਆਹ ਦੇ 4 ਦਿਨਾਂ ਬਾਅਦ ਨੇਹਾ ਕੱਕੜ ਨੇ ਕਰਤਾ ਸ਼ੋਸ਼ਲ ਮੀਡੀਆ ਤੇ ਇਹ ਵੱਡਾ ਐਲਾਨ

2671

ਨੇਹਾ ਕੱਕੜ ਨੇ ਕਰਤਾ ਸ਼ੋਸ਼ਲ ਮੀਡੀਆ ਤੇ ਇਹ ਵੱਡਾ ਐਲਾਨ

ਬਾਲੀਵੁੱਡ ਖ਼ਬਰਾਂ ਦਾ ਪਿਟਾਰਾ ਹੈ ਜਿੱਥੋਂ ਆਏ ਦਿਨ ਕੋਈ ਨਾ ਕੋਈ ਖ਼ਬਰ ਸੁਨਣ ਨੂੰ ਮਿਲਦੀ ਰਹਿੰਦੀ ਹੈ। ਦੁਨੀਆਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਜ਼ਿਆਦਾਤਰ ਖ਼ਬਰਾਂ ਦੁਖਦਾਈ ਹੀ ਹੁੰਦੀਆਂ ਹਨ, ਪਰ ਕੁਝ ਖ਼ਬਰਾਂ ਖੁਸ਼ੀ ਦੇ ਨਾਲ ਰੂਹ ਨੂੰ ਸਕੂਨ ਵੀ ਦਿੰਦੀਆਂ ਨੇ। ਬੀਤੇ ਕੁਝ ਦਿਨਾਂ ਦੌਰਾਨ ਬਾਲੀਵੁੱਡ ਜਗ੍ਹਾ ਤੋਂ ਇੱਕ ਖ਼ਬਰ ਸੁਣੀ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਸੁਰੀਲੀ ਗਾਇਕਾ ਨੇਹਾ ਕੱਕੜ ਗਾਇਕ ਰੋਹਨਪ੍ਰੀਤ ਸਿੰਘ ਨਾਲ ਵਿਆਹ ਕਰਵਾ ਸਕਦੀ ਹੈ। ਸੱਚਮੁੱਚ ਇਹ ਖ਼ਬਰ ਬੀਤੇ ਸ਼ਨੀਵਾਰ ਨੂੰ ਸੱਚ ਹੋ ਗਈ ਸੀ।

ਦੋਵਾਂ ਵੱਲੋਂ ਇਹ ਵਿਆਹ ਬਹੁਤ ਹੀ ਧੂਮ-ਧਾਮ ਦੇ ਨਾਲ ਕਰਵਾਇਆ ਗਿਆ। ਇਸ ਖੁਸ਼ੀ ਨੂੰ ਹੋਰ ਚਾਰ ਚੰਨ ਲਗਾਉਂਦੇ ਹੋਏ ਨਵ-ਵਿਆਹੀ ਗਾਇਕਾ ਨੇਹਾ ਕੱਕੜ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ਉਪਰ ਆਪਣੇ ਨਾਮ ਨਾਲ ਮਿਸੇਜ਼ ਸਿੰਘ ਲਗਾ ਕੇ ਆਪਣੇ ਆਪ ਨੂੰ ਸ਼ਾਦੀਸ਼ੁਦਾ ਮਹਿਲਾ ਐਲਾਨ ਦਿੱਤਾ। ਨੇਹਾ ਕੱਕੜ ਨੇ ਆਪਣੇ ਵੈਰੀਫਾਈਡ ਇੰਸਟਾਗ੍ਰਾਮ ਅਕਾਊਂਟ ਉੱਪਰ ਲਿਖਿਆ – ਨੇਹਾ ਕੱਕੜ (ਮਿਸੇਜ਼ ਸਿੰਘ)। ਬੀਤੇ ਸ਼ਨੀਵਾਰ ਨੂੰ ਰੋਹਨਪ੍ਰੀਤ ਅਤੇ ਨੇਹਾ ਕੱਕੜ ਵੱਲੋਂ ਸਿੱਖ ਰੀਤੀ ਰਿਵਾਜਾਂ ਅਨੁਸਾਰ ਵਿਆਹ ਕਰਵਾਇਆ ਗਿਆ।

ਦੋਵਾਂ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖ਼ੂਬ ਸ਼ੇਅਰ ਕੀਤੀਆਂ। ਜਿਸ ਉਪਰ ਲੋਕਾਂ ਵੱਲੋਂ ਢੇਰ ਸਾਰੀਆਂ ਦੁਆਵਾਂ ਦੇ ਨਾਲ ਪਿਆਰ ਭੇਜਿਆ ਗਿਆ। ਵਿਆਹ ਤੋਂ ਬਾਅਦ ਇਸ ਜੋੜੇ ਨੂੰ ਹਾਲ ਹੀ ਵਿੱਚ ਮੁੰਬਈ ਏਅਰਪੋਰਟ ਉਪਰ ਦੇਖਿਆ ਗਿਆ ਜਿੱਥੇ ਇਹ ਦੋਵੇਂ ਦਿੱਲੀ ਤੋਂ ਮੁੰਬਈ ਵਾਪਸ ਆਏ ਸਨ। ਨਵ-ਵਿਆਹਿਆ ਜੋੜਾ ਹੱਥਾਂ ਵਿਚ ਹੱਥ ਪਾਈ ਮੁਸਕਰਾਉਂਦੇ ਹੋਏ ਦਿਖਾਈ ਦਿੱਤਾ।

ਇਸ ਸਮੇਂ ਨੇਹਾ ਕੱਕੜ ਨੇ ਹਲਕੇ ਨੀਲੇ ਰੰਗ ਦੀ ਸਟ੍ਰਿੱਪ ਵਾਲੀ ਸਹਿ-ਐਡ ਪਹਿਰਾਵਾ ਪਾਈ ਨਜ਼ਰ ਆਈ ਜਦ ਕਿ ਰੋਹਨ ਵਾਈਟ ਕਲਰ ਦੀ ਸਵੈਟ ਸ਼ਰਟ ਅਤੇ ਨੀਲੇ ਰੰਗ ਦੇ ਟਰਾਊਜ਼ਰ ਨਾਲ ਕੈਜੂਅਲ ਲੁਕ ਵਿੱਚ ਦਿਖਾਈ ਦਿੱਤੇ। ਦੋਨਾਂ ਦੀਆਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਤਸਵੀਰਾਂ ਉੱਪਰ ਲੱਖਾਂ ਹੀ ਪ੍ਰਸ਼ੰਸਕਾਂ ਵੱਲੋਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਇਸ ਦੌਰਾਨ ਨੇਹਾ ਵੱਲੋਂ ਬਦਲਿਆ ਗਿਆ ਨਾਮ ਵੀ ਲੋਕਾਂ ਨੂੰ ਬੇਹੱਦ ਪਸੰਦ ਆਇਆ। ਨੇਹਾ ਨੇ ਆਪਣੇ ਨਾਮ ਦੇ ਅੱਗੇ ਸ੍ਰੀਮਤੀ ਸਿੰਘ ਵੀ ਲਿਖ ਦਿੱਤਾ ਜਿਸ ਨੂੰ ਲੋਕਾਂ ਨੇ ਖ਼ੂਬ ਪਸੰਦ ਕੀਤਾ।