ਵਿਆਹ ਦੇ ਕਾਰਡ ਵੰਡਣ ਜਾ ਰਹਿਆਂ ਨਾਲ ਵਾਪਰਿਆ ਇਹ ਭਾਣਾ, ਪਿਆ ਖੁਸ਼ੀਆਂ ਚ ਮਾਤਮ ਛਾਇਆ ਸੋਗ

692

ਆਈ ਤਾਜਾ ਵੱਡੀ ਖਬਰ

ਪੰਜਾਬ ਅੰਦਰ ਵਾਪਰਨ ਵਾਲੇ ਸੜਕ ਹਾਦਸਿਆਂ ਵਿੱਚ ਦਿਨ ਬ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਇਸ ਸਾਲ ਦੇ ਵਿੱਚ ਅਣਗਿਣਤ ਜਾਨਾਂ ਮੌਤ ਦੇ ਮੂੰਹ ਵਿਚ ਜਾ ਚੁੱਕੀਆਂ ਹਨ। ਜਿੱਥੇ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਇੰਤਜ਼ਾਮ ਕੀਤੇ ਜਾ ਰਹੇ ਹਨ। ਉਥੇ ਹੀ ਇਨ੍ਹਾਂ ਸੜਕ ਹਾਦਸਿਆਂ ਦੇ ਵਿਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ। ਇਨ੍ਹਾਂ ਹਾਦਸਿਆਂ ਦੇ ਕਾਰਨ ਹੀ ਖੁਸ਼ੀਆਂ ਗਮੀਆਂ ਵਿਚ ਤਬਦੀਲ ਹੋ ਜਾਂਦੀਆਂ ਹਨ। ਜਿਸ ਦੇ ਕਾਰਨ ਵਿਆਹ ਵਾਲੇ ਘਰਾਂ ਵਿੱਚ ਸੋਗ ਦੀ ਲਹਿਰ ਛਾ ਜਾਂਦੀ ਹੈ।

ਇਸ ਤਰ੍ਹਾਂ ਦੇ ਮਾਮਲੇ ਬਹੁਤ ਹੀ ਜ਼ਿਆਦਾ ਸੁਣਨ ਤੇ ਵੇਖਣ ਨੂੰ ਮਿਲ ਰਹੇ ਹਨ। ਅਜਿਹਾ ਹੀ ਹਾਦਸਾ ਪਠਾਨਕੋਟ ਵਿੱਚ ਸਾਹਮਣੇ ਆਇਆ ਹੈ ਜਿੱਥੇ ਵਿਆਹ ਦੇ ਕਾਰਡ ਵੰਡਣ ਵਾਲੇ ਨੌਜਵਾਨਾ ਨਾਲ ਭਿਆਨਕ ਹਾਦਸਾ ਵਾਪਰ ਗਿਆ ਹੈ। ਜਿਸ ਕਾਰਨ ਖੁਸ਼ੀਆਂ ਮਾਤਮ ਵਿੱਚ ਤਬਦੀਲ ਹੋ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਹੈਂ। ਜਦੋਂ ਦੋ ਨੌਜਵਾਨ ਆਪਣੇ ਭਰਾ ਦੇ ਵਿਆਹ ਦੇ ਕਾਰਡ ਦੇਣ ਲਈ ਅੰਮ੍ਰਿਤਸਰ ਤੋਂ ਪਠਾਨਕੋਟ ਜਾ ਰਹੇ ਸਨ।

ਜੋ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ, ਇਸ ਘਟਨਾ ਨਾਲ ਸਚਿਨ ਕੁਮਾਰ ਨਿਵਾਸੀ ਫਤਹਿ ਸਿੰਘ ਕਲੋਨੀ ਅੰਮ੍ਰਿਤਸਰ ਦੀ ਮੌਤ ਹੋ ਗਈ। ਉਸ ਦਾ ਦੋਸਤ ਮਨੀਸ਼ ਨਿਵਾਸੀ ਆਜ਼ਾਦ ਨਗਰ ਸੁਲਤਾਨਵਿੰਡ ਰੋਡ ਅੰਮ੍ਰਿਤਸਰ, ਜੋ ਕੇ ਗੰਭੀਰ ਜ਼ਖਮੀ ਹੋ ਗਿਆ ਹੈ। ਦੋਨੋ ਨੌਜਵਾਨ ਵਿਆਹ ਦੇ ਕਾਰਡ ਦੇਣ ਉਪਰੰਤ ਸਚਿਨ ਤੇ ਮਨੀਸ਼ ਆਪਣੇ ਨਿੱਜੀ ਕੰਮ ਲਈ ਹੀ ਪਠਾਨਕੋਟ ਵਿੱਚ ਚਲੇ ਗਏ। ਜਦੋਂ ਉਹ ਵਾਪਸ ਅੰਮ੍ਰਿਤਸਰ ਪਰਤ ਰਹੇ ਸਨ ਤਾਂ, ਜੰਜੂਆ ਹਸਪਤਾਲ ਸਰਨਾ ਸਟੇਸ਼ਨ ਦੇ ਕੋਲ ਉਨ੍ਹਾਂ ਦੀ ਗੱਡੀ ਇਕ ਟੈਂਕਰ ਨਾਲ ਟਕਰਾ ਗਈ।

ਟੈਂਕਰ ਦੇ ਚਾਲਕ ਵੱਲੋਂ ਸਪੀਡ ਜਿਆਦਾ ਹੋਣ ਕਾਰਨ ਟੈਂਕਰ ਬੇਕਾਬੂ ਹੋ ਗਿਆ ਅਤੇ ਕਾਰ ਨਾਲ ਟਕਰਾ ਗਿਆ। ਟੱਕਰ ਏਨੀ ਭਿਆਨਕ ਸੀ, ਕਾਰ ਦੇ ਪਰਖੱਚੇ ਉੱਡ ਗਏ। ਰਾਹਗੀਰਾਂ ਵੱਲੋਂ ਨੌਜਵਾਨਾਂ ਨੂੰ ਹਸਪਤਾਲ ਲਿਜਾਇਆ ਗਿਆ, ਪਰ ਸਚਿਨ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਟੈਂਕਰ ਚਾਲਕ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ ਨਿਵਾਸੀ ਮੀਰਾ ਸਾਂਗਲਾ ਜੰਡਵਾਲਾ ਜਿਲਾ ਫਾਜਿਲਕਾ ਦੇ ਰੂਪ ਵਿੱਚ ਹੋਈ ਹੈ।

ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਨਰੋਟ ਮਹਿਰਾ ਨੇ ਦੱਸਿਆ ਹੈ ਕਿ ਸਚਿਨ ਉਸ ਦੀ ਭੂਆ ਦਾ ਲੜਕਾ ਸੀ ਜੋ ਉਸ ਦੇ ਵਿਆਹ ਦੇ ਕਾਰਡ ਦੇਣ ਲਈ ਗਿਆ ਸੀ। ਇਸ ਘਟਨਾ ਨਾਲ ਸਾਰੇ ਪ੍ਰੀਵਾਰ ਨੂੰ ਗਹਿਰਾ ਸਦਮਾ ਲੱਗਾ ਹੈ। ਉਹਨਾਂ ਦੇ ਘਰ ਦੀਆਂ ਖੁਸ਼ੀਆਂ ਗਮੀਆਂ ਵਿਚ ਤਬਦੀਲ ਹੋ ਗਈਆਂ ਹਨ।