ਵਿਆਹ ਦਾ ਕਾਰਡ ਦੇਖ ਹਰੇਕ ਕੋਈ ਹੋ ਰਿਹਾ ਹੈਰਾਨ , ਰੱਖੀਆਂ ਅਜਿਹੀਆਂ ਸ਼ਰਤਾਂ ਮਹਿਮਾਨਾਂ ਨੇ ਕਿਹਾ ਸੱਦਾ ਜਾ ਧਮਕੀ

2926

ਆਈ ਤਾਜਾ ਵੱਡੀ ਖਬਰ 

ਵਿਆਹ ਦੇ ਵਿੱਚ ਹਰੇਕ ਚੀਜ਼ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਤਾਂ ਜੋ ਕੋਈ ਰਿਸ਼ਤੇਦਾਰ ਜਾਂ ਫਿਰ ਪਰਿਵਾਰਿਕ ਮੈਂਬਰ ਨਰਾਜ਼ ਨਾ ਹੋ ਜਾਣ l ਵਿਆਹ ਵਿੱਚ ਸਭ ਨੂੰ ਆਦਰ ਸਤਿਕਾਰ ਦੇ ਨਾਲ ਸੱਦਾ ਦਿੱਤਾ ਜਾਂਦਾ ਹੈ l ਸੱਦਾ ਦੇਣ ਦੇ ਲਈ ਵੱਖੋ ਵੱਖਰੇ ਵਿਆਹ ਦੇ ਕਾਰਡ ਤਿਆਰ ਕਰਵਾਏ ਜਾਂਦੇ ਹਨ l ਹਰੇਕ ਕਾਰਡ ਨੂੰ ਖੂਬਸੂਰਤ ਤਰੀਕੇ ਦੇ ਨਾਲ ਤਿਆਰ ਕੀਤਾ ਜਾਂਦਾ ਹੈ ਤਾਂ ਜੋ ਲੋਕ ਇਸ ਨੂੰ ਵੇਖ ਕੇ ਆਕਰਸ਼ਿਤ ਹੋ ਸਕਣ l ਪਰ ਅੱਜ ਤੁਹਾਨੂੰ ਵਿਆਹ ਦੇ ਇੱਕ ਅਜਿਹੇ ਕਾਰਡ ਬਾਰੇ ਦੱਸਾਂਗੇ, ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੁੰਦਾ ਪਿਆ ਹੈ। ਇਸ ਪਿੱਛੇ ਦੀ ਵਜਹਾ ਇਹ ਹੈ ਕਿ ਕਾਰਡ ਉੱਪਰ ਕੁਝ ਅਜਿਹੀਆਂ ਸ਼ਰਤਾਂ ਲਿਖੀਆਂ ਗਈਆਂ ਹਨ l

ਜਿਸ ਨੂੰ ਪੜਨ ਤੋਂ ਬਾਅਦ ਮਹਿਮਾਨ ਇਹ ਗੱਲ ਆਖਦੇ ਪਏ ਹਨ ਕਿ ਇਹ ਸੱਦਾ ਹੈ ਯਾ ਫਿਰ ਧਮਕੀ l ਦਰਅਸਲ ਵਿਆਹ ਵਾਲੇ ਜੋੜੇ ਵੱਲੋਂ ਛਾਪੇ ਗਏ ਵਿਆਹ ਦੇ ਕਾਰਡ ਨੂੰ ਪੜ੍ਹ ਕੇ ਮਹਿਮਾਨ ਹੈਰਾਨ ਰਹਿ ਗਏ, ਕਿਉਂਕਿ ਵਿਆਹ ਦੇ ਕਾਰਡ ਵਿੱਚ ਜੋ ਲਿਖਿਆ ਹੈ, ਉਸ ਮੁਤਾਬਕ ਜੇਕਰ ਮਹਿਮਾਨ ਜੋੜੇ ਦੀਆਂ ਕੁਝ ਸ਼ਰਤਾਂ ਮੰਨਣ ਲਈ ਤਿਆਰ ਹਨ ਤਾਂ, ਉਹ ਵਿਆਹ ਵਿੱਚ ਸ਼ਾਮਲ ਹੋ ਸਕਦੇ ਹਨ। ਜੇਕਰ ਉਹ ਇਹਨਾਂ ਸ਼ਰਤਾਂ ਨੂੰ ਨਹੀਂ ਮੰਨਦੇ ਤਾਂ ਉਹਨਾਂ ਨੂੰ ਵਿਆਹ ਵਿੱਚ ਨਾ ਆਉਣ ਦੀ ਗੱਲ ਵੀ ਕੀਤੀ ਗਈ ਹੈ। ਜਿਸ ਤੋਂ ਬਾਅਦ ਹੁਣ ਇਹ ਅਜੀਬ ਕਾਰਡ ਸੋਸ਼ਲ ਮੀਡੀਆ ‘ਤੇ ਖੂਬ ਤੇਜ਼ੀ ਨਾਲ ਵਾਇਰਲ ਹੋ ਰਿਹਾ l

ਨਿਊਯਾਰਕ ਪੋਸਟ ਦੀ ਇੱਕ ਰਿਪੋਰਟ ਮੁਤਾਬਕ ਜੋੜੇ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ, ਪਰ ਸੋਸ਼ਲ ਮੀਡੀਆ ਉੱਪਰ ਉਹਨਾਂ ਦੇ ਵਿਆਹ ਦੇ ਕਾਰਡ ਦੀ ਪੂਰੀ ਚਰਚਾ ਹੋ ਰਹੀ ਹੈ। ਜੋੜੇ ਨੇ ਮਹਿਮਾਨਾਂ ਨੂੰ ਸਾਫ ਸ਼ਬਦਾਂ ‘ਚ ਚਿਤਾਵਨੀ ਦਿੱਤੀ ਹੈ ਕਿ ਇਹ ਉਨ੍ਹਾਂ ਦਾ ਖਾਸ ਦਿਨ ਹੈ, ਤੁਹਾਡਾ ਨਹੀਂ। ਇਸ ਤੋਂ ਬਾਅਦ ਕਈ ਨਿਯਮ ਅਤੇ ਨਿਯਮਾਂ ਦੀ ਵਿਆਖਿਆ ਕੀਤੀ ਗਈ ਹੈ, ਜਿਸ ਦੇ ਤਹਿਤ ਥੀਮ ਡਰੈੱਸ ਤੋਂ ਇਲਾਵਾ ਹੋਰ ਕੁਝ ਵੀ ਪਹਿਨਣ ਦੀ ਗਲਤੀ ਨਾ ਕਰੋ। ਇਸ ਦੇ ਨਾਲ ਹੀ ਫੋਟੋਗ੍ਰਾਫਰ ਦੇ ਰਾਹ ਵਿਚ ਨਾ ਆਓ। ਜਿਸ ਨੂੰ ਜਿਥੇ ਵੀ ਬੈਠਣ ਲਈ ਕਿਹਾ ਜਾਵੇ, ਉਹ ਉਥੇ ਬੈਠ ਜਾਵੇ।

ਜੋੜੇ ਨੇ ਕਾਰਡ ਦੇ ਜਰੀਏ ਇਹ ਵੀ ਸ਼ਰਤ ਰੱਖੀ ਕਿ ਜੇਕਰ ਕਿਸੇ ਨੂੰ ਸੰਗੀਤ ਪਸੰਦ ਨਹੀਂ ਹੈ ਤਾਂ ਉਹ ਉੱਠ ਕੇ ਆਪਣੇ ਘਰ ਦਾ ਰਸਤਾ ਫੜ ਸਕਦਾ ਹੈ। ਇਸ ਨਾਲ ਹੀ ਕੁਝ ਹੋਰ ਸ਼ਰਤਾਂ ਵੀ ਲਿਖੀਆਂ ਗਈਆਂ ਜਿਨਾਂ ਨੂੰ ਪੜ੍ਹਨ ਤੋਂ ਬਾਅਦ ਲੋਕ ਹੁਣ ਆਖਦੇ ਪਏ ਹਨ ਕਿ ਇਹ ਵਿਆਹ ਵਿੱਚ ਉਹਨਾਂ ਨੂੰ ਸੱਦਾ ਦਿੱਤਾ ਗਿਆ ਹੈ ਜਾਂ ਫਿਰ ਧਮਕੀ l