BREAKING NEWS
Search

ਵਿਆਹ ਤੋਂ ਇਨਕਾਰ ਕਰਨ ਤੇ ਪ੍ਰੇਮੀ ਨੇ ਕਰ ਦਿੱਤਾ ਖੌਫਨਾਕ ਕਾਰਾ , ਚਲਾ ਦਿੱਤੀਆਂ ਗੋਲੀਆਂ ਹੋਈ 2 ਦੀ ਮੌਤ

ਆਈ ਤਾਜਾ ਵੱਡੀ ਖਬਰ 

ਹਰੇਕ ਮਨੁੱਖ ਦੀ ਜ਼ਿੰਦਗੀ ‘ਚ ਇੱਕ ਸਮਾਂ ਵਿਆਹ ਦਾ ਵੀ ਆਉਂਦਾ ਹੈ, ਵਿਆਹ ਜਿਸ ਦੇ ਨਾਲ ਦੋ ਪਰਿਵਾਰ ਜੁੜਦੇ ਹਨ l ਵਿਆਹ ਨੂੰ ਲੈ ਕੇ ਦੋਹਾਂ ਪਰਿਵਾਰਾਂ ਦੇ ਵਿੱਚ ਕਾਫੀ ਖੁਸ਼ੀ ਦਾ ਮਾਹੌਲ ਹੁੰਦਾ ਹੈ l ਪਰ ਜਦੋਂ ਕਿਸੇ ਕਾਰਨ ਵਿਆਹ ‘ਚ ਕੋਈ ਅੜਿਕਾ ਪੈਦਾ ਹੁੰਦਾ ਹੈ ਤਾਂ, ਵਿਆਹ ਦਾ ਮਾਹੌਲ ਮਿੰਟਾਂ ਦੇ ਵਿੱਚ ਹੀ ਗਮਗੀਨ ਬਣ ਜਾਂਦਾ ਹੈ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਵਿਆਹ ਤੋਂ ਇਨਕਾਰ ਕਰਨ ਤੇ ਪ੍ਰੇਮੀ ਵੱਲੋਂ ਖੌਫਨਾਕ ਕਦਮ ਚੁੱਕਿਆ ਗਿਆ l ਦਰਅਸਲ ਗੁੱਸੇ ਵਿੱਚ ਆਏ ਪ੍ਰੇਮੀ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਕਾਰਨ ਦੋ ਦੀ ਮੌਤ ਹੋ ਚੁੱਕੀ ਹੈ। ਇਹ ਮਾਮਲਾ ਬਿਹਾਰ ਦੇ ਲਖੀਸਰਾਏ ਜ਼ਿਲ੍ਹੇ ‘ਚ ਵਾਪਰਿਆ, ਜਿੱਥੇ ਸਵੇਰੇ ਇਕ ਲੜਕੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ l

ਵਿਆਹ ਤੋਂ ਇਨਕਾਰ ਕਰਨ ਤੇ ਪ੍ਰੇਮੀ ਕੁਝ ਇਸ ਕਦਰ ਗੁੱਸੇ ਵਿੱਚ ਆਇਆ ਕਿ ਉਸ ਵੱਲੋਂ ਕੁੜੀ ਦੇ ਪਰਿਵਾਰ ਦੇ 2 ਜੀਆਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ, ਜਦੋਂ ਕਿ ਇਸ ਘਟਨਾ ਦੌਰਾਨ ਕੁੜੀ ਪਰਿਵਾਰ ਤੇ ਚਾਰ ਹੋਰ ਲੋਕ ਜ਼ਖ਼ਮੀ ਹੋ ਗਏ । ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ ਜਿਨਾਂ ਵਿੱਚੋਂ ਤਿੰਨ ਦੀ ਹਾਲਤ ਕਾਫੀ ਨਾਜ਼ੁਕ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਦਾ ਘਰ ਪੀੜਤ ਪਰਿਵਾਰ ਦੇ ਗੁਆਂਢ ‘ਚ ਹੀ ਹੈ।

ਜ਼ਖ਼ਮੀਆਂ ‘ਚੋਂ ਤਿੰਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਪ੍ਰੇਮੀ ਦੇ ਵੱਲੋਂ ਗੋਲੀਬਾਰੀ ਉਦੋਂ ਕੀਤੀ ਜਦੋਂ ਪੀੜਤ ਪਰਿਵਾਰ ਦੇ ਲੋਕ ਛਠ ਦੀ ਪੂਜਾ ਤੋਂ ਬਾਅਦ ਘਾਟ ਤੋਂ ਪਰਤ ਰਹੇ ਸਨ। ਜ਼ਿਕਰ ਯੋਗ ਹੈ ਕਿ ਕੁੜੀ ਦਾ ਪਰਿਵਾਰ ਵਿਆਹ ਲਈ ਰਾਜ਼ੀ ਨਹੀਂ ਸੀ।

ਲਖੀਸਰਾਏ ਪੁਲਸ ਸੁਪਰਡੈਂਟ ਪੰਕਜ ਕੁਮਾਰ ਨਾਲ ਵਾਰਦਾਤ ਵਾਲੀ ਜਗ੍ਹਾ ਦਾ ਨਿਰੀਖਣ ਕਰਨ ਪਹੁੰਚੇ ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਬਦਲੇ ਦੀ ਭਾਵਨਾ ਨਾਲ ਦੋਸ਼ੀ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਫਿਲਹਾਲ ਪੁਲਿਸ ਵੱਲੋਂ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਵਿਖੇ ਪੇਸ਼ ਦਿੱਤਾ ਗਿਆ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰਦੀ ਪਈ ਹੈ।