ਵਿਆਹ ਚ ਲਾੜੀ ਦੀ ਭੈਣ ਨੂੰ ਨਹੀਂ ਮਿਲੀ ਮਠਿਆਈ , ਚਲੀਆਂ ਗੋਲੀਆਂ

ਆਈ ਤਾਜਾ ਵੱਡੀ ਖਬਰ

ਅਕਸਰ ਹੀ ਵਿਆਹਾਂ ਦੇ ਵਿੱਚ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਵੱਡੇ ਵੱਡੇ ਵਿਵਾਦ ਵੇਖਣ ਨੂੰ ਮਿਲਦੇ ਹਨ । ਜਿਸ ਕਾਰਨ ਮਾਹੌਲ ਕਾਫੀ ਗਰਮੋ ਗਰਮੀ ਹੋ ਜਾਂਦਾ ਹੈ । ਤਾਜ਼ਾ ਮਾਮਲਾ ਸਾਂਝਾ ਕਰਾਂਗੇ , ਜਿੱਥੇ ਵਿਆਹ ਵਿੱਚ ਲਾੜੀ ਦੀ ਭੈਣ ਨੂੰ ਮਿਠਿਆਈ ਨਹੀਂ ਮਿਲੀ , ਜਿਸ ਕਾਰਨ ਵਿਆਹ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਤੇ ਇਸ ਦੇ ਕਾਰਨ ਗੋਲੀਆਂ ਤੱਕ ਚੱਲ ਪਈਆਂ । ਮਾਮਲਾ ਯੂਪੀ ਦੇ ਨਾਲ ਜੁੜਿਆ ਹੋਇਆ ਹੈ , ਜਿੱਥੇ ਯੂਪੀ ਦੇ ਅਲੀਗੜ੍ਹ ‘ਚ ਮਾਮੂਲੀ ਗੱਲ ਨੂੰ ਲੈ ਕੇ ਵਿਆਹ ਵਿੱਚ ਜਬਰਦਸਤ ਹੰਗਾਮਾ ਵੇਖਣ ਨੂੰ ਮਿਲਿਆ । ਇਸ ਦੌਰਾਨ ਡੰਡਿਆਂ ਨਾਲ ਜ਼ਬਰਦਸਤ ਲੜਾਈ ਹੋ ਗਈ। ਵਿਆਹ ‘ਚ ਆਏ ਲਾੜੇ-ਲਾੜੀ ‘ਚ ਚੱਲ ਰਹੀ ਤਕਰਾਰ ਬਹੁਤ ਜਿਆਦਾ ਵਧ ਗਈ । ਇਹ ਤਕਰਾਰ ਇੰਨੀ ਵਧ ਗਈ ਕਿ ਗੱਲ ਗੋਲੀਬਾਰੀ ਤੱਕ ਪਹੁੰਚ ਗਈ। ਇਸ ਦੌਰਾਨ ਦੋਵਾਂ ਧਿਰਾਂ ਸਮੇਤ 15 ਵਿਅਕਤੀ ਜ਼ਖ਼ਮੀ ਹੋ ਗਏ। ਜ਼ਖਮੀ ਵਿਅਕਤੀਆਂ ਨੂੰ ਮੌਕੇ ਤੇ ਤੁਰੰਤ ਹਸਪਤਾਲ ਵਿਖੇ ਲਜਾਇਆ ਗਿਆ ਜਿੱਥੇ ਉਨਾਂ ਦਾ ਇਲਾਜ ਚਲਦਾ ਪਿਆ ਹੈ। ਦੱਸ ਦੇਈਏ ਕਿ ਪੂਰਾ ਮਾਮਲਾ ਅਲੀਗੜ੍ਹ ਦੇ ਦੇਹਲੀਗੇਟ ਥਾਣਾ ਖੇਤਰ ਦਾ ਹੈ। ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਦੇਰ ਰਾਤ ਖੈਰ ਬਾਈਪਾਸ ਰੋਡ ‘ਤੇ ਸਥਿਤ ਇਕ ਵਿਆਹ ਵਾਲੇ ਘਰ ‘ਚ ਲਾੜੀ ਦੀ ਭੈਣ ਨੂੰ ਮਠਿਆਈ ਨਾ ਮਿਲਣ ‘ਤੇ ਵਿਆਹ ਦੇ ਮਹਿਮਾਨਾਂ ਅਤੇ ਪਰਿਵਾਰਕ ਮੈਂਬਰਾਂ ਵਿਚਾਲੇ ਕਾਫੀ ਹੰਗਾਮਾ ਹੋ ਗਿਆ। ਦਰਅਸਲ, ਦੇਰ ਸ਼ਾਮ ਬਾਰਾਤ ਦੇ ਸਵਾਗਤ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਵਿਆਹ ਦੇ ਬਾਰਾਤੀ ਅਤੇ ਦੂਜੇ ਪਾਸੇ ਦੇ ਲੋਕ ਦੋਵੇਂ ਨਾਸ਼ਤਾ ਕਰ ਰਹੇ ਸਨ। ਇਸ ਦੌਰਾਨ ਲਾੜੀ ਦੀ ਭੈਣ ਮਠਿਆਈ ਲੈਣ ਲਈ ਇਕ ਸਟਾਲ ‘ਤੇ ਗਈ ਪਰ ਕਿਸੇ ਕਾਰਨ ਉਹ ਨਹੀਂ ਮਿਲੀ। ਇਸ ਮਾਮਲੇ ‘ਤੇ ਲਾੜੀ ਦੇ ਪਰਿਵਾਰ ਵਾਲਿਆਂ ਨੇ ਸਖ਼ਤ ਇਤਰਾਜ਼ ਜਤਾਇਆ। ਉੱਥੇ ਹੀ ਇਸ ਘਟਨਾ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ । ਪੁਲਿਸ ਦੀਆਂ ਟੀਮਾਂ ਮੌਕੇ ਤੇ ਪੁੱਜੀਆਂ । ਜਿਨਾਂ ਦੇ ਵੱਲੋਂ ਮੌਕੇ ਤੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ ਗਿਆ ਤੇ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।