ਵਿਆਹ ਕਰਕੇ ਮੁੰਡੇ ਨੇ ਸਪਾਊਸ ਵੀਜੇ ਤੇ ਜਾਣਾ ਸੀ ਵਿਦੇਸ਼ ਪਰ ਹੋਣੀ ਨੂੰ ਇਹ ਸੀ ਮੰਜੂਰ ਪਿਆ ਮਾਤਮ

686

ਆਈ ਤਾਜਾ ਵੱਡੀ ਖਬਰ

ਰੱਬ ਹੀ ਜਾਣਦਾ ਹੈ ਕਿ 2020 ਸਾਲ ਦੇ ਵਿੱਚ ਸ਼ੁਰੂ ਹੋਏ ਦੁੱਖਾਂ ਦਾ ਅੰਤ ਕਦੋਂ ਹੋਵੇਗਾ। ਇਸ ਸਾਲ ਦੇ ਵਿਚ ਦੁਨੀਆ ਦੇ ਉਪਰ ਜੋਂ ਕਹਿਰ ਗੁਜ਼ਰਿਆ ਹੈ, ਉਸ ਦੀ ਕਿਸੇ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ। ਇਹੋ ਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਜਿਸ ਨੂੰ ਸੁਣ ਕੇ ਬਹੁਤ ਦੁੱਖ ਪਹੁੰਚਦਾ ਹੈ। ਇਸ ਦੁਨੀਆਂ ਤੋਂ ਗਏ ਹੋਏ ਲੋਕਾਂ ਦੀ ਕਦੇ ਵੀ ਕਮੀ ਪੂਰੀ ਨਹੀਂ ਹੋ ਸਕਦੀ। ਪੰਜਾਬ ਵਿੱਚ ਆਏ ਦਿਨ ਹੀ ਇਹੋ ਜਿਹੇ ਹਾਦਸੇ ਹੁੰਦੇ ਹਨ। ਜਿਨ੍ਹਾਂ ਨੂੰ ਸੁਣ ਕੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ।

ਬਹੁਤ ਸਾਰੇ ਸੜਕ ਹਾਦਸਿਆਂ ਦੇ ਵਿੱਚ,ਕੁਝ ਬਿਮਾਰੀ ਦੇ ਚਲਦੇ,ਸੜਕ ਹਾਦਸਿਆਂ ਦੇ ਕਾਰਨ ਬਹੁਤ ਸਾਰੇ ਲੋਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਕੁਝ ਦਿਨਾਂ ਚ ਹੀ ਬਹੁਤ ਸਾਰੇ ਅਜਿਹੇ ਹਾਦਸੇ ਸਾਹਮਣੇ ਆਏ ਹਨ, ਜਿੱਥੇ ਖੁਸ਼ੀਆ ਗ਼ਮੀ ਵਿਚ ਬਦਲ ਗਈਆਂ ਹਨ। ਘਟਨਾ ਗੁਰਦਾਸਪੁਰ ਜ਼ਿਲੇ ਦੀ ਹੈ ਜਿੱਥੇ ਨੌਜਵਾਨ ਦੀ ਅਚਾਨਕ ਮੌਤ ਹੋਣ ਕਾਰਨ ਘਰ ਵਿਚ ਮੌਜੂਦ ਖੁਸ਼ੀਆ-ਗ਼ਮੀ ਵਿਚ ਬਦਲ ਗਈਆਂ ਹਨ।

ਮਿਲੀ ਜਾਣਕਾਰੀ ਅਨੁਸਾਰ 22 ਸਾਲਾ ਅਰਸ਼ਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਗੁਰੀਆ ਦਾ ਵਿਆਹ 15 ਨਵੰਬਰ ਨੂੰ ਮਿਥਿਆ ਹੋਇਆ ਸੀ । ਜਿਸ ਦੇ ਤਹਿਤ ਹੀ ਵਿਆਹ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਸਨ । ਅਰਸ਼ਦੀਪ ਸਿੰਘ ਦੇ ਵਿਆਹ ਕਰਵਾਉਣ ਉਪਰੰਤ ਵਿਦੇਸ਼ ਸਪਾਊਸ ਵੀਜ਼ੇ ਦੇ ਉਪਰ ਜਾਣਾ ਸੀ। ਕਿਉਂਕਿ ਉਸ ਦਾ ਵਿਆਹ ਆਈਲਟਸ ਪਾਸ ਕੁੜੀ ਨਾਲ ਤੈਅ ਕੀਤਾ ਗਿਆ ਸੀ।

ਅਰਸ਼ਦੀਪ ਸਿੰਘ ਨੇ ਆਪਣੇ ਇਸ ਵਿਆਹ ਤੋਂ ਲੈ ਕੇ ਆਪਣੇ ਭਵਿੱਖ ਤੱਕ ਬਹੁਤ ਉਮੀਦਾਂ ਲਾਈਆਂ ਸਨ ਜਿਸ ਜ਼ਰੀਏ ਉਹ ਆਪਣੇ ਸੁਪਨੇ ਨੂੰ ਸਾਕਾਰ ਕਰ ਸਕੇ। ਅਰਸ਼ਦੀਪ ਸਿੰਘ ਨੂੰ ਟਾਇਫਾਈਡ ਹੋਣ ਕਾਰਨ ਸਰੀਰ ਵਿਚ ਇਨਫੈਕਸ਼ਨ ਹੋ ਗਈ ,ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਧਰ ਇਸ ਘਟਨਾ ਕਾਰਨ ਲੜਕੀ ਦਾ ਪਰਿਵਾਰ ਵੀ ਬਹੁਤ ਦੁੱਖ ਦੀ ਘੜੀ ਵਿੱਚ ਹੈ। ਕੁੜੀ ਦੇ ਪਰਿਵਾਰ ਵੱਲੋਂ ਵੀ ਲੱਖਾਂ ਰੁਪਏ ਫੀਸ ਜਮਾਂ ਕਰਵਾ ਕੇ ਕੈਨੇਡਾ ਜਾਣ ਲਈ ਫਾਈਲ ਲਗਵਾਈ ਸੀ ।

ਜਿਸ ਦਾ ਉਨ੍ਹਾਂ ਨੂੰ ਆਫਰ ਲੈਟਰ ਵੀ ਮਿਲ ਚੁੱਕਾ ਹੈ। ਜਿੱਥੇ ਦੋਨੋਂ ਪਰਿਵਾਰ ਸਦਮੇ ਵਿਚ ਹਨ। ਉੱਥੇ ਹੀ ਅਰਸ਼ਦੀਪ ਨਾਲ ਵਿਆਹ ਕਰਵਾਉਣ ਵਾਲੀ ਕੁੜੀ ਦੇ ਵੀ ਸੁਪਨੇ ਟੁੱਟਣ ਕਾਰਨ ਬੇਹੱਦ ਦੁਖੀ ਹੈ । ਜਿਸ ਦੀ ਜ਼ਿੰਦਗੀ ਚ ਖੁਸ਼ੀਆਂ ਤੋਂ ਪਹਿਲਾਂ ਹੀ , ਉਸ ਨਾਲ ਧੋਖਾ ਹੋ ਗਿਆ।