ਆਈ ਤਾਜ਼ਾ ਵੱਡੀ ਖਬਰ 

ਬੇਸ਼ੱਕ ਔਰਤਾਂ ਨੇ ਅਜੋਕੇ ਸਮੇਂ ਵਿਚ ਹਰ ਖੇਤਰ ਵਿੱਚ ਮੱਲਾਂ ਮਾਰੀਆਂ ਹੋਈਆਂ ਹਨ , ਦੁਨੀਆ ਭਰ ਵਿੱਚ ਔਰਤਾਂ ਨੇ ਆਪਣੇ ਟੈਲੇਂਟ ਤੇ ਆਪਣੇ ਹੌਸਲੇ ਸਦਕਾ ਕੀਤੀਆਂ ਪ੍ਰਾਪਤੀਆਂ ਕਾਰਨ ਆਪਣਾ ਅਤੇ ਆਪਣੇ ਦੇਸ਼ ਦਾ ਨਾਮ ਦੁਨੀਆਂ ਵਿਚ ਚਮਕਾਇਆ ਹੈ । ਪਰ ਗੱਲ ਕੀਤੀ ਜਾਵੇ ਜੇਕਰ ਭਾਰਤ ਦੀ ਤਾਂ ਭਾਰਤ ਵਿੱਚ ਅਕਸਰ ਹੀ ਅਜਿਹੇ ਮਾਮਲੇ ਵੇਖਣ ਨੂੰ ਮਿਲਦੇ ਹਨ ਜਿੱਥੇ ਔਰਤਾਂ ਵੱਲੋਂ ਆਪਣੇ ਸਹੁਰੇ ਪਰਿਵਾਰ ਦੇ ਵੱਲੋਂ ਕੀਤੇ ਜਾਂਦੇ ਤਸ਼ੱਦਦ ਦੇ ਕਾਰਨ ਆਤਮ ਹੱਤਿਆ ਕਰ ਲਈ ਜਾਂਦੀ ਹੈ । ਅਜਿਹਾ ਹੀ ਇੱਕ ਦਰਦਨਾਕ ਹਾਦਸਾ ਪੰਜਾਬ ਵਿੱਚ ਵਾਪਰਿਆ ਹੈ ।

ਜਿੱਥੇ ਤਪਾ ਮੰਡੀ ਦੇ ਪਿੰਡ ਤਾਜੋਕੇ ਵਿਖੇ ਇਕ ਵਿਆਹੁਤਾ ਔਰਤ ਦੇ ਵੱਲੋਂ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰ ਲਈ ਗਈ । ਜਿਸ ਸਬੰਧ ਵਿਚ ਪੁਲੀਸ ਦੇ ਵੱਲੋਂ ਹੁਣ ਲੜਕੀ ਦੇ ਸਹੁਰੇ ਪਰਿਵਾਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਉੱਥੇ ਹੀ ਇਸ ਸਬੰਧੀ ਲੜਕੀ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੁਲੀਸ ਨੂੰ ਬਿਆਨਾਂ ਵਿੱਚ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਲੜਕੀ ਅਮਨਦੀਪ ਕੌਰ ਦਾ ਲਗਭਗ ਸੱਤ ਸਾਲ ਪਹਿਲਾਂ ਬਲਵੀਰ ਸਿੰਘ ਨਾਮਕ ਵਿਅਕਤੀ ਨਾਲ ਵਿਆਹ ਹੋਇਆ ਸੀ ।

ਵਿਆਹ ਤੋਂ ਬਹੁਤ ਸਾਰੇ ਪਰਿਵਾਰ ਦੇ ਵੱਲੋਂ ਲੜਕੀ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਗਈ । ਮ੍ਰਿਤਕ ਲੜਕੀ ਦੀ ਮਾਤਾ ਨੇ ਦੱਸਿਆ ਕਿ ਉਸ ਦੇ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਦਹੇਜ ਲਈ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ। ਉਹ ਦਹੇਜ ਦੇਣ ਵਿੱਚ ਅਸਮਰੱਥ ਸੀ । ਜਿਸ ਕਾਰਨ ਅਕਸਰ ਹੀ ਉਨ੍ਹਾਂ ਦੇ ਘਰ ਵਿੱਚ ਕਲੇਸ਼ ਰਹਿੰਦੀ ਸੀ ।

ਇਸੇ ਕਲੇਸ਼ ਸਦਕਾ ਉਨ੍ਹਾਂ ਦੀ ਲਡ਼ਕੀ ਦੇ ਵੱਲੋਂ ਬੀਤੇ ਦਿਨੀਂ ਜ਼ਹਿਰੀਲੀ ਦਵਾਈ ਪੀ ਕੇ ਆਤਮਹੱਤਿਆ ਕਰ ਲਈ ਗਈ ਹੈ । ਪੀੜਤ ਪਰਿਵਾਰ ਵੱਲੋਂ ਹੁਣ ਪੁਲੀਸ ਪ੍ਰਸ਼ਾਸਨ ਦੇ ਕੋਲੋਂ ਮੰਗ ਕੀਤੀ ਜਾ ਰਹੀ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਪੁਲੀਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

Home  ਤਾਜਾ ਖ਼ਬਰਾਂ  ਵਿਆਹੁਤਾ ਕੁੜੀ ਵਲੋਂ ਸੋਹਰਿਆਂ ਤੋਂ ਤੰਗ ਹੋ ਜਹਿਰੀਲੀ ਦਵਾਈ ਪੀਣ ਕਾਰਨ ਹੋਈ ਮੌਤ, ਪੁਲਿਸ ਨੇ ਕੀਤੀ ਕਾਰਵਾਈ
                                                      
                                       
                            
                                                                   
                                    Previous Postਪਰਿਵਾਰ ਸਮੇਤ ਸ੍ਰੀ ਅਨੰਦਪੁਰ ਸਾਹਿਬ ਸਾਹਿਬ ਮੱਥਾ ਟੇਕ ਵਾਪਸ ਆ ਰਹੇ ਵਿਅਕਤੀ ਦੀ ਲੋਹੰਡ ਖੱਡ ਚ ਡੁੱਬਣ ਕਾਰਨ ਮੌਤ
                                                                
                                
                                                                    
                                    Next Postਕੈਨੇਡਾ ਸਟੱਡੀ ਵੀਜੇ ਤੇ ਗਏ 24 ਸਾਲਾਂ ਮੁੰਡੇ ਦੀ ਹੋਈ ਅਚਾਨਕ ਮੌਤ, ਪਰਿਵਾਰ ਚ ਛਾਇਆ ਸੋਗ
                                                                
                            
               
                            
                                                                            
                                                                                                                                            
                                    
                                    
                                    



