BREAKING NEWS
Search

ਵਿਆਹੀ ਹੋਈ ਪ੍ਰੇਮਿਕਾ ਨੂੰ ਮੁੰਡਾ ਗਿਆ ਸੀ ਰਾਤ ਨੂੰ ਮਿਲਣ, ਸੋਹਰਿਆਂ ਨੇ ਬੁਲਾਈ ਪੁਲਿਸ ਤੇ ਖੋਲਿਆ ਸੰਦੂਕ ਵਿਚ ਬੈਠਾ ਸੀ ਛੁੱਪ ਕੇ

ਆਈ ਤਾਜਾ ਵੱਡੀ ਖਬਰ 

ਕਹਿੰਦੇ ਹਨ ਜਿਸ ਦੇ ਸਿਰ ਪਿਆਰ ਦਾ ਭੂਤ ਸਵਾਰ ਹੋ ਜਾਵੇ ਉਹ ਛੇਤੀ ਨਹੀਂ ਉੱਤਰ ਦਾ| ਕਈ ਵਾਰ ਸਿਰ ਚੜ੍ਹਿਆ ਪਿਆਰ ਦਾ ਭੂਤ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਦਿੰਦਾ ਹੈ ਜੋ ਕਾਫੀ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ । ਤਾਜਾ ਮਾਮਲਾ ਉਤਰ ਪ੍ਰਦੇਸ਼ ਤੋਂ ਸਾਹਮਣੇ ਆਇਆ| ਜਿੱਥੇ ਇਕ ਪ੍ਰੇਮੀ ਆਪਣੀ ਵਿਆਹੀ ਹੋਈ ਪ੍ਰੇਮਿਕਾ ਨੂੰ ਰਾਤ ਵੇਲੇ ਜਦੋਂ ਮਿਲਣ ਗਿਆ ਤੇ ਉਸ ਦੇ ਸਹੁਰਿਆਂ ਨੂੰ ਇਸ ਬਾਰੇ ਪਤਾ ਚੱਲ ਜਾਂਦਾ ਹੈ । ਜਿਸ ਤੋਂ ਬਾਅਦ ਜੋ ਹੋਇਆ ਉਹ ਕਾਫੀ ਚਰਚਾ ਦੇ ਵਿੱਚ ਹੈ । ਦਰਾਅਸਲ ਉੱਤਰ ਪ੍ਰਦੇਸ਼ ਤੇ ਅਲੀਗੜ ਵਿਚ ਇੱਕ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਉਸਦੇ ਸਹੁਰੇ ਘਰ ਚਲਾ ਗਿਆ|

ਪ੍ਰੇਮੀ ਵੱਲੋਂ ਆਪਣੀ ਪ੍ਰੇਮਿਕਾ ਨੂੰ ਮਿਲਣਾ ਕਾਫ਼ੀ ਭਾਰੀ ਪਿਆ ਕਿਉਂਕਿ ਜਦੋਂ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਮਿਲਣ ਆਉਂਦਾ ਹੈ ਤਾਂ ਕੁੜੀ ਦੇ ਸਹੁਰੇ ਪਰਿਵਾਰ ਨੂੰ ਇਸ ਦੀ ਭਣਕ ਲੱਗ ਜਾਂਦੀ ਹੈ । ਫਿਰ ਪ੍ਰੇਮਿਕਾ ਆਪਣੇ ਪ੍ਰੇਮੀ ਨੂੰ ਸੰਦੂਕ ਵਿੱਚ ਲੁਕ ਦਿੰਦੀ ਹੈ| ਅਜਿਹੇ ਵਿਚ ਸ਼ੱਕ ਹੋਣ ਤੇ ਸਹੁਰੇ ਪਰਿਵਾਰ ਵੱਲੋਂ ਇਸ ਸਬੰਧੀ ਪੁਲਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਤੇ ਮੌਕੇ ਤੇ ਪਹੁੰਚੀ ਪੁਲਸ ਨੇ ਜਦੋਂ ਸ਼ੱਕ ਦੇ ਅਧਾਰ ਤੇ ਸਦੂਕ ਖੋਲਿਅ ਤਾਂ ਪ੍ਰੇਮੀ ਸਦੂਕ ‘ਚ ਬੈਠਾ ਮਿਲਿਆ|

ਜਿਸ ਤੋਂ ਬਾਅਦ ਪੁਲਿਸ ਉਸ ਪ੍ਰੇਮੀ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਲੈ ਗਈ ਤੇ ਪੂਰਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਭਰ ਵਿਚ ਇਕ ਖਲਬਲੀ ਦਾ ਮਾਹੌਲ ਬਣਿਆ ਹੋਇਆ ਹੈ । ਹਰ ਕਿਸੇ ਵੱਲੋਂ ਇਸ ਵਿਸ਼ੇ ਤੇ ਗੱਲਬਾਤ ਕੀਤੀ ਜਾ ਰਹੀ ਹੈ| ਉਥੇ ਹੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਕੁੜੀ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਜਦੋਂ ਸਾਡੇ ਪਰਿਵਾਰ ਨੂੰ ਪਤਾ ਚੱਲਿਆ ਤਾਂ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ|

ਕੁੜੀ ਕੋਲੋ ਬਹੁਤ ਵਾਰੀ ਉਸ ਦੇ ਸਹੁਰੇ ਪਰਿਵਾਰ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਬੋਲੀ , ਜਿਸਤੋਂ ਬਾਅਦ ਮਾਹੌਲ ਕਾਫ਼ੀ ਖਰਾਬ ਹੋ ਗਿਆ| ਫਿਰ ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚੇ ਤੇ ਉਨ੍ਹਾਂ ਵੱਲੋਂ ਸੰਦੂਕ ਵਿੱਚੋ ਪ੍ਰੇਮੀ ਨੂੰ ਕੱਢ ਕੇ ਹਿਰਾਸਤ ਵਿਚ ਲਿਆ ਗਿਆ ਹੈ ਤੇ ਕਾਰਵਾਈ ਕੀਤੀ ਜਾ ਰਹੀ ਹੈ|