ਵਾਪਰਿਆ ਕਹਿਰ:ਇਹਨਾਂ 5 ਨੂੰ ਇਹ ਫੋਟੋ ਖਿਚਵਾਉਣ ਦੇ ਕੁਝ ਸਮੇਂ ਬਾਅਦ ਹੀ ਇਕੱਠਿਆਂ ਇਸ ਤਰਾਂ ਮਿਲੀ ਮੌਤ, ਛਾਇਆ ਸੋਗ

1190

ਇਹ ਫੋਟੋ ਖਿਚਵਾਉਣ ਦੇ ਕੁਝ ਸਮੇਂ ਬਾਅਦ ਹੀ ਇਕੱਠਿਆਂ ਇਸ ਤਰਾਂ ਮਿਲੀ ਮੌਤ

ਪੰਜਾਬ ਦੇ ਵਿੱਚ ਹੋ ਰਹੇ ਦਰਦਨਾਕ ਹਾਦਸਿਆਂ ਦਾ ਵਾਪਰਨਾ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਰੋਜ਼ਾਨਾ ਇਨ੍ਹਾਂ ਹਾਦਸਿਆਂ ਦੇ ਵਿੱਚ ਬਹੁਤ ਸਾਰੇ ਲੋਕ ਆਪਣੀਆਂ ਕੀਮਤੀ ਜਾਨਾਂ ਗਵਾ ਰਹੇ ਹਨ। ਪਿਛਲੇ ਕੁਝ ਦਿਨਾਂ ਦੌਰਾਨ ਵਾਪਰੀਆਂ ਮੰਦਭਾਗੀਆਂ ਦੁਰਘਟਨਾਵਾਂ ਕਾਰਨ ਬਹੁਤ ਸਾਰੇ ਘਰਾਂ ਦੇ ਚਿਰਾਗ ਬੁਝ ਗਏ ਹਨ। ਅਜਿਹੇ ਵਿੱਚ ਹੀ ਪੰਜਾਬ ਵਿੱਚ ਵਾਪਰੀ ਹੋਈ ਇੱਕ ਘਟਨਾ ਕਾਰਨ 5 ਲੋਕਾਂ ਦੀ ਮੌਤ ਹੋ ਗਈ।

ਇਹ ਪੰਜ ਜਣੇ ਆਪਸ ਦੇ ਵਿੱਚ ਦੋਸਤ ਸਨ ਜਿਨ੍ਹਾਂ ਨੇ ਮਰਨ ਤੋਂ ਪਹਿਲਾਂ ਆਪਸ ਵਿੱਚ ਫੋਟੋ ਵੀ ਖਿਚਾਈ ਸੀ। ਉਨ੍ਹਾਂ ਵੱਲੋਂ ਇਹ ਖਿੱਚੀ ਗਈ ਤਸਵੀਰ ਉਨ੍ਹਾਂ ਦੀ ਆਖਰੀ ਫ਼ੋਟੋ ਬਣ ਗਈ। ਜਿਸ ਕਾਰਨ ਇਨ੍ਹਾਂ ਦੇ ਪਰਿਵਾਰ ਵਿੱਚ ਸੋਗ ਦਾ ਮਾਹੌਲ ਬਣ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ 5 ਦੋਸਤ ਇੱਕ ਨੈੱਟਵਰਕਿੰਗ ਕੰਪਨੀ ਵਿੱਚ ਕੰਮ ਕਰਦੇ ਸਨ ਜੋ ਕਿ ਪਟਿਆਲਾ ਵਿਖੇ ਇੱਕ ਮੀਟਿੰਗ ਅਟੈਂਡ ਕਰਨ ਆਏ ਹੋਏ ਸਨ।

ਕੰਮ ਕਰਦੇ ਦੌਰਾਨ ਇਨ੍ਹਾਂ ਦੀ ਆਪਸ ਵਿੱਚ ਗੂੜ੍ਹੀ ਦੋਸਤੀ ਹੋ ਗਈ ਸੀ। ਰੋਜ਼ਾਨਾ ਕੰਮ-ਕਾਜ ਦੌਰਾਨ ਇਕੱਠੇ ਰਹਿਣ ਵਾਲੇ ਇਨ੍ਹਾਂ ਦੋਸਤਾਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਇਨ੍ਹਾਂ ਸਾਰਿਆਂ ਨੂੰ ਮੌਤ ਵੀ ਇਕੱਠੇ ਹੀ ਨਸੀਬ ਹੋਵੇਗੀ। ਪਟਿਆਲਾ ਵਿਖੇ ਚੱਲ ਰਹੀ ਇਸ ਮੀਟਿੰਗ ਤੋਂ ਬਾਅਦ ਇਨ੍ਹਾਂ ਦੋਸਤਾਂ ਨੇ ਇਕੱਠਿਆਂ ਇੱਕ ਫੋਟੋ ਕਲਿੱਕ ਕੀਤੀ ਜੋ ਇਨ੍ਹਾਂ ਦੀ ਆਖ਼ਰੀ ਯਾਦ ਬਣਾਈ ਗਈ।

ਇਸ ਮੀਟਿੰਗ ਦੇ ਪੂਰੀ ਹੋਣ ਤੋਂ ਬਾਅਦ ਜਦੋਂ ਹੀ ਇਹ ਦੋਸਤ ਵਾਪਸ ਪਰਤ ਰਹੇ ਸਨ ਤਾਂ ਰਾਸਤੇ ਵਿੱਚ ਇਨ੍ਹਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ। ਇਸ ਹੋਏ ਭਿਆਨਕ ਐਕਸੀਡੈਂਟ ਵਿੱਚ ਗੱਡੀ ਨੂੰ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਨਾਲ ਗੱਡੀ ਵਿੱਚ ਘਿਰੇ ਹੋਏ ਇਨ੍ਹਾਂ ਦੋਸਤਾਂ ਨੇ ਜ਼ਖ਼ਮਾਂ ਦੀ ਤਾਬ ਨਾ ਸਹਿੰਦੇ ਹੋਏ ਦਮ ਤੋੜ ਦਿੱਤਾ। ਇਨ੍ਹਾਂ ਮ੍ਰਿਤਕਾਂ ਵਿੱਚੋਂ ਇੱਕ ਦਾ ਨਾਮ ਕੁਲਤਾਰ ਸਿੰਘ ਦੱਸਿਆ ਜਾ ਰਿਹਾ ਸੀ ਜਿਸ ਦੀ ਪਤਨੀ 3 ਮਹੀਨੇ ਦੀ ਗਰਭਵਤੀ ਹੈ। ਇਨ੍ਹਾਂ ਦੋਸਤਾਂ ਨਾਲ ਵਾਪਰੇ ਇਸ ਹਾਦਸੇ ਕਾਰਨ ਇਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਵਿੱਚ ਗਹਿਰਾ ਮਾਤਮ ਛਾ ਗਿਆ ਹੈ। ਘਰੋਂ ਹੱਸਦੇ ਖੇਡਦੇ ਗਏ ਇਨ੍ਹਾਂ ਦੋਸਤਾਂ ਨੂੰ ਇਹ ਨਹੀਂ ਸੀ ਪਤਾ ਕਿ ਅੱਜ ਦਾ ਦਿਨ ਇਨ੍ਹਾਂ ਦੇ ਪਰਿਵਾਰ ਨੂੰ ਖ਼ੂਨ ਦੇ ਹੰਝੂ ਰੁਆ ਦੇਵੇਗਾ।