ਵਾਇਰਲ ਹੋਏ ਵਿਆਹ ਦੇ ਕਾਰਡ ਨੇ ਪਾ ਦਿੱਤਾ ਅਜਿਹਾ ਸਿਆਪਾ, BJP ਆਗੂ ਨੂੰ ਧੀ ਦਾ ਵਿਆਹ ਕਰਨਾ ਪਿਆ ਰੱਦ

ਆਈ ਤਾਜਾ ਵੱਡੀ ਖਬਰ 

ਅੱਜ ਕਲ ਦੇ ਸਮੇ ਵਿੱਚ ਲੋਕ ਸੋਸ਼ਲ ਮੀਡੀਆ ਉਪਰ ਪੂਰੀ ਤਰਾਂ ਨਾਲ ਨਿਰਭਰ ਹੋ ਚੁੱਕੇ ਨੇ , ਹਰ ਇੱਕ ਚੀਜ਼ ਸੋਸ਼ਲ ਮੀਡੀਆ ਦੇ ਜ਼ਰੀਏ ਹੋਣੀ ਸ਼ੁਰੂ ਹੋ ਚੁੱਕੀ ਹੈ ,ਐਥੇ ਤਕ ਕਿ ਕਿਸੇ ਵੀ ਵਿਆਹ ਸ਼ਾਦੀ , ਫੰਕਸ਼ਨ ਵਿੱਚ ਕਿਸੇ ਰਿਸ਼ਤੇਦਾਰ ਨੂੰ ਬੁਲਾਉਣ ਲਈ ਹੁਣ ਆਨਲਾਈਨ ਸੋਸ਼ਲ ਮੀਡੀਆ ਦੇ ਜਾਰੀਏ ਕਾਰਡ ਭੇਜੇ ਜਾ ਰਹੇ ਨੇ , ਜਿਹੜੇ ਕਈ ਵਾਰ ਵਾਇਰਲ ਤੱਕ ਹੋ ਜਾਂਦੇ ਹਨ , ਇਸੇ ਵਿਚਾਲੇ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋਏ ਇੱਕ ਵਿਆਹ ਦੇ ਕਾਰਡ ਨੇ ਇੱਕ ਨਵਾਂ ਹੀ ਸਿਆਪਾ ਪਾ ਦਿੱਤਾ , ਜਿਸ ਕਾਰਨ BJP ਆਗੂ ਨੂੰ ਆਪਣੀ ਧੀ ਦਾ ਵਿਆਹ ਰੱਦ ਕਰਨਾ ਪਿਆ l

ਮਾਮਲਾ ਦੇਹਰਾਦੂਨ ਤੋਂ ਸਾਹਮਣੇ ਆਇਆ ਜਿੱਥੇ ਉੱਤਰਾਖੰਡ ਦੇ ਪੌੜੀ ਨਗਰਪਾਲਿਕਾ ਪ੍ਰਧਾਨ ਤੇ ਭਾਜਪਾ ਨੇਤਾ ਯਸ਼ਪਾਲ ਬੇਨਾਮ ਦੀ ਧੀ ਦਾ ਵਿਆਹ ਰੱਦ ਕਰ ਦਿੱਤਾ ਗਿਆ , ਵਿਆਹ ਰੱਦ ਕਰਨ ਦੀ ਵਜ੍ਹਾ ਸੁਣ ਕੇ ਤੁਸੀ ਹੈਰਾਨ ਰਹਿ ਜਾਵੋਗੇ । ਦੱਸਦਿਆਂ ਯਸ਼ਪਾਲ ਬੇਨਾਮ ਦੀ ਧੀ ਦਾ ਵਿਆਹ ਇਕ ਮੁਸਲਮਾਨ ਨੌਜਵਾਨ ਨਾਲ 28 ਮਈ ਨੂੰ ਹੋਣਾ ਸੀ, ਪਰ ਭਾਜਪਾ ਨੇਤਾ ਦੇ ਪਰਿਵਾਰ ਵਲੋਂ ਇਸ ਵਿਆਹ ਦਾ ਕਾਰਡ ਹਿੰਦੂ ਰੀਤੀ-ਰਿਵਾਜਾਂ ਮੁਤਾਬਕ ਛਪਾਇਆ ਗਿਆ ਸੀ, ਜਿਹੜਾ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਵਾਇਰਲ ਹੋ ਰਿਹਾ ਸੀ।

ਇਸ ਕਾਰਡ ਦੇ ਵਾਇਰਲ ਹੋਣ ਮਗਰੋਂ ਕਈ ਹਿੰਦੂ ਸੰਗਠਨਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ। ਦੂਜੇ ਪਾਸੇ ਸੋਸ਼ਲ ਮੀਡੀਆ ‘ਤੇ ਵੀ ਇਸ ਕਾਰਡ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਆ ਰਹੇ ਸਨ। ਅਜਿਹੀਆਂ ਪ੍ਰਤੀਕਿਰਿਆਵਾਂ ਨੂੰ ਵੇਖਦੇ ਹੋਏ ਫ਼ਿਲਹਾਲ ਵਿਆਹ ਨੂੰ ਰੱਦ ਕਰ ਦਿੱਤਾ ਗਿਆ , ਤੇ ਦੋਵੇਂ ਪਰਿਵਾਰ ਇਸਤੋਂ ਕਾਫ਼ੀ ਨਰਾਜ਼ ਵੀ ਹਨ । ਯਸ਼ਪਾਲ ਦੀ ਧੀ ਮੋਨਿਕਾ ਦਾ ਵਿਆਹ ਮੁਹੰਮਦ ਮੋਨਿਸ ਨਾਲ ਹੋਣਾ ਸੀ।

ਇਸਨੂੰ ਲੈ ਭਾਜਪਾ ਨੇਤਾ ਨੇ ਕਿਹਾ ਕਿ ਵਿਆਹ ਦਾ ਕਾਰਡ ਸਾਹਮਣੇ ਆਉਣ ਮਗਰੋਂ ਜਿਹੋ ਜਿਹਾ ਮਾਹੌਲ ਬਣਾਇਆ ਗਿਆ ਸੀ, ਉਸ ਨੂੰ ਵੇਖਦੇ ਹੋਏ ਦੋਹਾਂ ਪਰਿਵਾਰਾਂ ਨੇ ਇਕੱਠੇ ਬੈਠ ਕੇ ਵਿਆਹ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਬੇਹੱਦ ਹੀ ਹੈਰਾਨ ਕਰਨ ਵਾਲਾ ਇਹ ਮਾਮਲਾ ਹੈ ਕਿ ਕਿੰਝ ਲੋਕਾਂ ਵਲੋਂ ਧਰਮ ਦੇ ਨਾਮ ਤੇ ਇਹ ਸਭ ਕੁਝ ਕੀਤਾ ਗਿਆ , ਜਿਸ ਕਾਰਨ ਵਿਆਹ ਹੀ ਰੱਦ ਕਰਨਾ ਪੈ ਗਿਆ l