ਵਾਇਰਲ ਚੈਲੇਂਜ ਨੇ ਨੌਜਵਾਨ ਮੁੰਡੇ ਦੀ ਲਈ ਜਾਨ , ਚਿਪਸ ਖਾਣ ਨਾਲ 14 ਸਾਲਾਂ ਮੁੰਡੇ ਦੀ ਹੋਈ ਮੌਤ

ਆਈ ਤਾਜਾ ਵੱਡੀ ਖਬਰ 

ਸਿਆਣੇ ਆਖਦੇ ਹਨ ਕਿ ਅਜਿਹੀਆਂ ਚੀਜ਼ਾਂ ਦਾ ਹੀ ਸੇਵਨ ਕਰਨਾ ਚਾਹੀਦਾ ਹੈ ਜਿਸ ਨਾਲ ਸਾਡੇ ਸ਼ਰੀਰ ਨੂੰ ਫਾਇਦੇ ਹੋਣ l ਪਰ ਅੱਜ ਕੱਲ੍ਹ ਦੇ ਲੋਕ ਆਪਣੀ ਜੀਭ ਦੇ ਸਵਾਦ ਕਾਰਨ ਵੱਖੋ ਵੱਖਰੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ, ਜਿਸ ਕਾਰਨ ਉਨ੍ਹਾਂ ਦੇ ਸਰੀਰ ਨੂੰ ਕਈ ਪ੍ਰਕਾਰ ਦੀਆਂ ਬੀਮਾਰੀਆਂ ਲੱਗਦੀਆਂ ਹਨ। ਪਰ ਇਸ ਦੇ ਬਾਵਜੂਦ ਵੀ ਲੋਕ ਜੀਭ ਦੇ ਸਵਾਦ ਨੂੰ ਵਧਾਉਣ ਦੇ ਲਈ ਕਈ ਪ੍ਰਕਾਰ ਦਾ ਅਜੀਬੋ ਗ਼ਰੀਬ ਭੋਜਨ ਖਾਂਦੇ ਹਨ, ਜਿਸ ਕਾਰਨ ਸਰੀਰ ਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ,। ਇਸੇ ਵਿਚਾਲੇ ਹੁਣ ਇੱਕ ਅਜਿਹਾ ਮਾਮਲਾ ਸਾਂਝਾ ਕਰਾਂਗੇ ਜਿੱਥੇ ਇੱਕ ਵਾਇਰਲ ਚੈਲੇਂਜ ਨੇ ਇੱਕ ਮੁੰਡੇ ਦੀ ਜਾਨ ਲੈ ਲਈ, ਤੁਸੀਂ ਪੜ੍ਹ ਕੇ ਹੈਰਾਨ ਹੋ ਜਾਓਗੇ ਖਾਣ ਦੇ ਨਾਲ 14 ਸਾਲ ਬੱਚੇ ਦੀ ਮੌਤ ਹੋ ਚੁੱਕੀ ਹੈ l ਦਰਅਸਲ ਅਮਰੀਕਾ ਵਿੱਚ ਚੱਲ ਰਹੇ ‘ਵਨ ਚਿਪਸ ਚੈਲੇਂਜ’ ਨਾਲ ਜੁੜੀ ਹੋਈ ਇੱਕ ਮੰਦਭਾਗੀ ਖਬਰ ਸਾਂਝੀ ਕਰਾਂਗੇ।

ਜਿੱਥੇ ਮੈਸਾਚੁਸੇਟਸ ਦੇ ਵਾਰਸੇਸਟਰ ਵਿੱਚ ਰਹਿਣ ਵਾਲੇ ਇੱਕ 14 ਸਾਲਾ ਲੜਕੇ ਦੀ ਬਹੁਤ ਜ਼ਿਆਦਾ ਮਸਾਲੇਦਾਰ ਚਿਪਸ ਖਾਣ ਨਾਲ ਮੌਤ ਹੋ ਗਈ। ਦੱਸਦਿਆ ਕਿ ਇਸ ਵਾਇਰਲ ਚੈਲੇਂਜ ਵਿੱਚ ਭਾਗੀਦਾਰਾਂ ਨੂੰ ਕਥਿਤ ਤੌਰ ‘ਤੇ ਦੁਨੀਆ ਦੀ ਸਭ ਤੋਂ ਮਸਾਲੇਦਾਰ ਟੌਰਟਿਲਾ ਚਿਪਸ ਖਾਣੀ ਪਈ ਤੇ ਇਸ ਦੌਰਾਨ ਆਪਣੀ ਇੱਕ ਵੀਡੀਓ ਬਣਾਉਣੀ ਪਈ। ਇਹ ਚਿਪਸ ਖਾਂਦੇ ਸਾਰ ਹੀ ਇਸ ਬੱਚੇ ਦੀ ਮੌਤ ਹੋ ਗਈ l ਉੱਥੇ ਹੀ ਇਹ ਬਾਰੇ ਪਤਾ ਚੱਲਿਆ ਹੈ ਕਿ ਚਿਪਸ ਪਾਕੀ ਕੰਪਨੀ ਵੱਲੋਂ ਬਣਾਏ ਗਏ ਹਨ। ਇਹ ਇੱਕ ਤਾਬੂਤ ਦੇ ਕੰਟੇਨਰ ਵਿੱਚ ਆਉਂਦਾ ਹੈ ਤੇ ਇਸ ਵਿੱਚ ਇੱਕ ਚਿਤਾਵਨੀ ਵੀ ਲਿਖੀ ਗਈ ਹੈ ਕਿ ਬੱਚਿਆਂ ਨੂੰ ਇਸ ਤੋਂ ਦੂਰ ਰੱਖੋ l ਸਿਰਫ਼ ਵੱਡਿਆਂ ਨੂੰ ਹੀ ਖਾਣਾ ਚਾਹੀਦਾ ਹੈ।

ਮਸਾਲੇਦਾਰ ਭੋਜਨ ਪ੍ਰਤੀ ਸੰਵੇਦਨਸ਼ੀਲ ਜਾਂ ਕਿਸੇ ਐਲਰਜੀ ਤੋਂ ਪੀੜਤ ਵਿਅਕਤੀ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ। ਪਰ ਇਸ ਬੱਚੇ ਦੇ ਵੱਲੋਂ ਇਹ ਚੈਲੇਂਜ ਪੂਰਾ ਕਰਨ ਦੀ ਤਾਕ ਵਿੱਚ ਆਪਣੀ ਜਿੰਦਗੀ ਹੀ ਖ਼ਤਮ ਕਰ ਦਿੱਤੀ ਗਈ l ਦੂਜੇ ਪਾਸੇ ਇੱਕ ਰਿਪੋਰਟ ਵਿਚ ਉਸ ਦੇ ਪਰਿਵਾਰ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਹੈਰਿਸ ਦੀ ਮੌਤ ਜ਼ਿਆਦਾ ਮਸਾਲੇਦਾਰ ਚਿਪਸ ਖਾਣ ਨਾਲ ਹੋਣ ਵਾਲੀਆਂ ਪੇਚੀਦਗੀਆਂ ਕਾਰਨ ਹੋਈ । ਪਾਕੀ ਕੰਪਨੀ ਵਨ ਚਿਪਸ ਚੈਲੇਂਜ ਦੇ ਵੈਬ ਪੇਜ ਮੁਤਾਬਕ ਕਿਸੇ ਵੀ ਵਿਅਕਤੀ ਨੂੰ ਜਿਸ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ, ਬੇਹੋਸ਼ ਹੋ ਜਾਂਦਾ ਹੈ ਜਾਂ ਲੰਬੇ ਸਮੇਂ ਤੋਂ ਮਨ ਖਰਾਬ ਹੁੰਦਾ ਹੈ, ਉਸ ਨੂੰ ਡਾਕਟਰੀ ਸਹਾਇਤਾ ਲੈਣ ਦੀ ਲੋੜ ਹੋ ਸਕਦੀ ਹੈ।

ਹਾਲਾਂਕਿ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ, ਫਿਲਹਾਲ ਇਸ ਬੱਚੇ ਦੇ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਦੂਜੇ ਪਾਸੇ ਬੱਚੇ ਦੀ ਮ੍ਰਿਤਕ ਦੇ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ। ਪੋਸਟਮਾਰਟਮ ਰਿਪੋਰਟ ਦੀ ਉਡੀਕ ਹੈ। ਪੁਲਿਸ ਇਸ ਬੱਚੇ ਦੀ ਮੌਤ ਦੀ ਜਾਂਚ ਕਰ ਰਹੀ ਹੈ।