ਵਟਸਐਪ ਵਰਤਣ ਵਾਲੇ ਹੋ ਜਾਣ ਸਾਵਧਾਨ – ਇਸ ਤਰਾਂ ਲੁਟੇ ਨਾ ਜਾਇਓ ਕਿਤੇ

ਇਸ ਤਰਾਂ ਲੁਟੇ ਨਾ ਜਾਇਓ ਕਿਤੇ

ਅੱਜ ਕੱਲ ਸ਼ਰਾਰਤੀ ਅਨਸਰਾਂ ਵੱਲੋਂ ਲੋਕਾਂ ਨੂੰ ਠੱਗਣ ਦੇ ਨਵੇਂ ਨਵੇਂ ਤਰੀਕੇ ਲੱਭੇ ਜਾ ਰਹੇ। ਤਿਉਹਾਰਾਂ ਦੇ ਸੀਜ਼ਨ ਨੂੰ ਵੇਖਦੇ ਹੋਏ ਜਿੱਥੇ ਸਰਕਾਰ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ। ਜਿਸ ਨਾਲ ਅਜਿਹੇ ਅਨਸਰਾਂ ਨੂੰ ਨੱਥ ਪਾਈ ਜਾ ਸਕੇ।ਅਜਿਹੇ ਸ਼ਰਾਰਤੀ ਅਨਸਰ ਕਿਸੇ ਨਾ ਕਿਸੇ ਮੌਕੇ ਦੀ ਭਾਲ ਵਿੱਚ ਰਹਿੰਦੇ ਹਨ ,ਜਿੱਥੇ ਇਹ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਸਕਣ। ਅਜਿਹੀਆਂ ਘਟਨਾਵਾਂ ਆਏ ਦਿਨ ਹੀ ਚਰਚਾ ਦੇ ਵਿੱਚ ਰਹਿੰਦੀਆਂ ਹਨ।

ਹੁਣ ਵਟਸਐਪ ਵਰਤਣ ਵਾਲੇ ਵੀ ਹੋ ਜਾਣ ਸਾਵਧਾਨ, ਨਹੀਂ ਤਾਂ ਤੁਸੀਂ ਵੀ ਲੁੱਟੇ ਜਾ ਸਕਦੇ ਹੋ। ਮੀਡੀਆ ਦੇ ਵਿਚ ਵਟਸਐਪ ਅਜਿਹੀ ਸਾਈਟ ਹੈ। ਜੋ ਆਪਣਿਆਂ ਨੂੰ ਇੱਕ ਦੂਸਰੇ ਨੂੰ ਮਿਲਣ ਵਿੱਚ ਮਦਦ ਕਰਦਾ ਹੈ। ਪਰ ਸ਼ਰਾਰਤੀ ਅਨਸਰਾਂ ਵੱਲੋਂ ਇਸ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਲੋਕਾਂ ਵਿਚਕਾਰ ਦੂਰੀ ਘੱਟ ਕਰ ਦਿੱਤੀ ਹੈ। ਹੁਣ ਇੱਕ ਦੂਸਰੇ ਨੂੰ ਮਿਲਣ ਦੀ ਬਜਾਏ ਫੋਨ ਦੇ ਉਪਰ ਹੀ video call ਰਾਹੀਂ ਆਪਣੇ ਪਰਿਵਾਰ ਅਤੇ ਰਿਸ਼ਤੇਦਾਰ ,ਦੋਸਤਾਂ ਨਾਲ ਗੱਲ ਕਰ ਸਕਦੇ ਹੋ।

ਹੁਣ ਇਸ ਐਪ ਦੇ ਜ਼ਰੀਏ ਆਨਲਾਈਨ ਬੈਂਕ ਧੋਖਾਧੜੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹੈਂਕਰ ਇਸ ਐਪ ਤੇ ਨਜ਼ਰ ਰੱਖ ਰਹੇ ਹਨ।ਕੁਝ ਸਾਵਧਾਨੀਆਂ ਦੇ ਨਾਲ ਤੁਸੀਂ ਇਨ੍ਹਾਂ ਘਟਨਾਵਾਂ ਤੋਂ ਆਪਣਾ ਬਚਾਅ ਕਰ ਸਕਦੇ ਹੋ। ਜੇ ਕੋਈ ਅਨਜਾਣ ਵਿਅਕਤੀ ਤੁਹਾਨੂੰ ਕਾਨਟੈਕਟ ਕਰਦਾ ਹੈ ,ਤਾਂ ਤੁਸੀ ਉਸ ਨੂੰ ਜਵਾਬ ਨਾ ਦਿਉ। ਕਿਸੇ ਨਾਲ ਵੀ ਆਪਣੇ ਬੈਂਕ ਦੀ ਜਾਣਕਾਰੀ ਕਦੇ ਵੀ ਸ਼ੇਅਰ ਨਾ ਕਰੋ।

ਜੇਕਰ ਕੋਈ ਆਪਣਾ ਲਿੰਕ ਸ਼ੇਅਰ ਕਰਦਾ ਹੈ ਤਾਂ ਉਸ ਨੂੰ ਨਾ ਖੋਲ੍ਹੋ। ਕਿਸੇ ਵੀ ਛੋਟੇ-ਵੱਡੇ ਨਗਦ ਲੈਣ-ਦੇਣ ਬਾਰੇ ਫੋਨ ਤੇ ਆਈ ਓਟੀਪੀ ਕਿਸੇ ਨਾਲ ਸ਼ੇਅਰ ਨਹੀਂ ਕਰਨੀ ਚਾਹੀਦੀ। ਕਿਸੇ ਨਵੇਂ ਨੰਬਰ ਤੋਂ ਆਈ ਹੋਈ ਹੈ ਮੀਡੀਆ ਫਾਈਲ ਨੂੰ ਕਦੇ ਵੀ ਡਾਊਨਲੋਡ ਨਹੀਂ ਕਰਨਾ ਚਾਹੀਦਾ। ਉਸ ਫਾਈਲ ਦੇ ਵਾਇਰਸ ਨਾਲ ਤੁਹਾਡਾ ਖਾਤਾ ਹੈਕ ਹੋ ਸਕਦਾ ਹੈ। ਕਿਸੇ ਅਣਜਾਣ ਜਗ੍ਹਾ ਤੇ ਵਾਈ-ਫਾਈ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਨਾਲ ਵੀ ਹੈਕਰ ਕਈ ਵਾਰ ਆਨਲਾਈਨ ਹੈਕ ਕਰ ਸਕਦੇ ਹਨ। ਜੇਕਰ ਤੁਹਾਡਾ ਫੋਨ ਕਿਤੇ ਗੁੰਮ ਜਾਂਦਾ ਹੈ ਤਾਂ ਪਹਿਲਾਂ ਵਟਸ ਐਪ ਨੂੰ ਡੀਐਕਟੀਵੇਟ ਕਰੋ। ਇਸ ਲਈ ਤੁਸੀਂ [email protected] ਨੂੰ ਇਹ ਮੇਲ ਕਰ ਸਕਦੇ ਹੋ।