ਆਈ ਤਾਜਾ ਵੱਡੀ ਖਬਰ
ਵਿਆਹਾਂ ਦੇ ਵਿੱਚ ਲੋਕ ਡੀਜੇ ਉਪਰ ਖੂਬ ਭੰਗੜੇ ਪਾਉਂਦੇ ਹਨ । ਡੀਜੇ ਤੇ ਵੱਖ-ਵੱਖ ਗੀਤ ਲਗਾ ਕੇ ਲੋਕ ਨੱਚ ਟੱਪ ਕੇ ਵਿਆਹ ਦੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਨ । ਪਰ ਕਈ ਵਾਰ ਡੀਜੇ ਦੇ ਉੱਪਰ ਲੱਗੇ ਗੀਤਾਂ ਨੂੰ ਲੈ ਕੇ ਵਿਆਹ ਵਿੱਚ ਮਾਹੌਲ ਕਾਫੀ ਗਰਮੋਂ ਗਰਮੀ ਹੋ ਜਾਂਦਾ ਹੈ । ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ , ਜਿੱਥੇ ਵਿਆਹ ਵਿੱਚ ਲਾੜੇ ਦੇ ਜੀਜੇ ਵੱਲੋਂ ਡੀਜੇ ਦੇ ਉੱਪਰ ਅਜਿਹਾ ਗੀਤ ਲਗਾ ਦਿੱਤਾ ਕਿ ਗੁੱਸੇ ਵਿੱਚ ਆਈ ਲਾੜੀ ਦੇ ਵੱਲੋਂ ਵਿਆਹ ਹੀ ਤੋੜ ਦਿੱਤਾ ਗਿਆ। ਮਾਮਲਾ ਲਖਨਊ ਤੋਂ ਸਾਹਮਣੇ ਆਇਆ । ਜਿੱਥੇ ਵਿਆਹ ਸਮਾਗਮ ‘ਚ ਨੱਚਦੇ ਸਮੇਂ ਬਹੁਤ ਸਾਰੇ ਲੋਕ ਆਪਣੀ ਪਸੰਦ ਦਾ ਗਾਣਾ ਬਦਲਣ ਨੂੰ ਲੈ ਕੇ ਕਦੋ ਕਿਸੇ ਦਾ ਝਗੜਾ ਹੋ ਗਿਆ , ਇਸ ਬਾਰੇ ਕੁਝ ਪਤਾ ਨਹੀਂ ਲੱਗਾ । ਦੂਜੇ ਪਾਸੇ ਗਾਣੇ ‘ਤੇ ਨੱਚਣ ਨੂੰ ਲੈ ਕੇ ਬਾਰਾਤੀਆਂ ਵਿਚਾਲੇ ਲੜਾਈ ਹੋ ਗਈ। ਮਾਮਲਾ ਇੰਨਾ ਵੱਧ ਗਿਆ ਕਿ ਕੁੜੀ ਨੇ ਵਿਆਹ ਤੋਂ ਸਾਫ ਇਨਕਾਰ ਕਰ ਦਿੱਤਾ । ਜਿਸ ਕਾਰਨ ਬਰਾਤ ਵਾਪਿਸ ਪਰਤ ਗਈ। ਦੱਸਿਆ ਜਾ ਰਿਹਾ ਹੈ ਕਿ ਲਾੜੀ ਦਾ ਵਿਆਹ ਰਾਏਬਰੇਲੀ ਦੇ ਪਿੰਡ ਬਛਰਾਵਾਂ ਇਚੌਲੀ ਦੇ ਇਕ ਨੌਜਵਾਨ ਨਾਲ ਤੈਅ ਹੋਇਆ ਸੀ। ਸੋਮਵਾਰ ਸ਼ਾਮ ਨੂੰ ਲਾੜੇ ਨੇ ਬਰਾਤ ਲੈ ਕੇ ਆਉਣਾ ਸੀ, ਜਿਸ ਸਬੰਧੀ ਲਾੜੀ ਦੇ ਪਰਿਵਾਰ ਵਾਲਿਆਂ ਨੇ ਸਾਰੀਆਂ ਤਿਆਰੀਆਂ ਕਰ ਲਈਆਂ ਸਨ। ਪਿੰਡ ਦੇ ਬਾਹਰ ਡੀਜੇ ‘ਤੇ ਗਾਣਾ ਵਜਾਉਣ ਨੂੰ ਲੈ ਕੇ ਲਾੜੇ ਦੇ ਜੀਜਾ ਅਤੇ ਪਰਿਵਾਰਕ ਮੈਂਬਰਾਂ ‘ਚ ਬਹਿਸ ਹੋ ਗਈ। ਇਹ ਵਿਵਾਦ ਉਸ ਸਮੇਂ ਜ਼ਿਆਦਾ ਵੱਧ ਗਿਆ, ਜਦੋਂ ਲਾੜੇ ਦੇ ਜੀਜਾ ਨੇ ਆਪਣਾ ਪਸੰਦੀਦਾ ਗੀਤ ਚਲਾਉਣ ਲਈ ਕਿਹਾ। ਲਾੜੀ ਪਰਿਵਾਰ ਵੱਲੋਂ ਇਸ ਦਾ ਕਾਫੀ ਵਿਰੋਧ ਕੀਤਾ ਗਿਆ । ਜਿਸ ਤੋਂ ਬਾਅਦ ਮਾਹੌਲ ਕਾਫੀ ਤਨਾਵਪੂਰਨ ਹੋ ਗਿਆ ਤੇ ਮੌਕੇ ਤੇ ਦੋਵਾਂ ਧਿਰਾਂ ਵੱਲੋਂ ਕਾਫੀ ਬਹਿਸਬਾਜੀ ਕੀਤੀ ਗਈ । ਅੰਤ ਲਾੜੀ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ । ਨਤੀਜੇ ਵਜੋਂ ਲਾੜੇ ਨੂੰ ਬਿਨਾਂ ਲਾੜੀ ਹੀ ਬਰਾਤ ਵਾਪਸ ਲਿਜਾਉਣੀ ਪਈ ।
Previous Postਇਥੇ ਲੱਗੇ ਭੂਚਾਲ ਦੇ ਤੇਜ਼ ਜ਼ਬਰਦਸਤ ਝਟਕੇ , ਸਹਿਮੇ ਲੋਕ ਘਰਾਂ ਚੋਂ ਨਿਕਲੇ ਬਾਹਰ
Next Postਪੰਜਾਬ ਚ ਇਥੇ ਕੱਲ੍ਹ ਸਵੇਰੇ 9 ਤੋਂ ਸ਼ਾਮ 4 ਵਜੇ ਤੱਕ ਬਿਜਲੀ ਰਹੇਗੀ ਬੰਦ