BREAKING NEWS
Search

ਲਾੜੇ ਦੀ ਉਡੀਕ ਕਰ ਰਹੇ ਕੁੜੀ ਵਾਲਿਆਂ ਨਾਲ ਮੁੰਡੇ ਵਾਲਿਆਂ ਨੇ ਰੱਖ ਦਿੱਤੀ ਅਜਿਹੀ ਸ਼ਰਤ , ਹਰੇਕ ਦੇ ਉੱਡ ਗਏ ਹੋਸ਼

ਆਈ ਤਾਜਾ ਵੱਡੀ ਖਬਰ  

ਵਿਆਹ ਜਿੱਥੇ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣਾਉਂਦਾ ਹੈ, ਉੱਥੇ ਹੀ ਅਕਸਰ ਵਿਆਹਾਂ ਵਿੱਚ ਲੜਾਈਆਂ ਤੇ ਝਗੜੇ ਹੋਣ ਸਬੰਧੀ ਵੀ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪਰ ਹੁਣ ਇੱਕ ਅਜਿਹੀ ਖਬਰ ਸਾਂਝੀ ਕਰਾਂਗੇ, ਜਿਸ ਨੇ ਸਭ ਦੇ ਹੀ ਹੋਸ਼ ਉਡਾ ਕੇ ਰੱਖ ਦਿੱਤੇ ਹਨ। ਦਰਅਸਲ ਇੱਕ ਘਰ ਦੇ ਵਿੱਚ ਵਿਆਹ ਹੁੰਦਾ ਹੈ, ਕੁੜੀ ਵਾਲੇ ਲਾੜੇ ਦੀ ਉਡੀਕ ਕਰ ਰਹੇ ਹੁੰਦੇ ਹਨ ਕਿ ਇਸੇ ਦੌਰਾਨ ਲਾੜੇ ਦੇ ਪਰਿਵਾਰ ਵੱਲੋਂ ਕੁੜੀ ਵਾਲਿਆਂ ਦੇ ਸਾਹਮਣੇ ਅਜਿਹੀ ਮੰਗ ਰੱਖ ਦਿੱਤੀ ਜਾਂਦੀ ਹੈ ਜਿਸ ਕਾਰਨ ਵਿਆਹ ਦਾ ਖੁਸ਼ੀਆਂ ਵਾਲਾ ਮਾਹੌਲ ਕਾਫੀ ਤਨਾਵਪੂਰਨ ਬਣ ਜਾਂਦਾ ਹੈ। ਇਹ ਹੈਰਾਨ ਕਰਨ ਵਾਲਾ ਮਾਮਲਾ ਹਰਿਆਣਾ ਤੋਂ ਸਾਹਮਣੇ ਆਇਆ, ਜਿੱਥੇ ਹੱਥਾਂ ‘ਤੇ ਮਹਿੰਦੀ ਲਾ ਲਾੜੀ ਵਿਆਹ ਵਿੱਚ ਲਾੜੇ ਦੀ ਉਡੀਕ ਕਰਦੀ ਰਹੀ, ਪਰ ਲਾੜਾ ਬਰਾਤ ਲੈ ਕੇ ਨਹੀਂ ਪੁੱਜਾ, ਜਿਸ ਕਾਰਨ ਵਿਆਹ ਵਾਲੇ ਘਰ ਵਿੱਚ ਚਿੰਤਾ ਵਾਲਾ ਮਾਹੌਲ ਬਣ ਗਿਆ ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਯਮੁਨਾਨਗਰ ਦੇ ਪਿੰਡ ਸ਼ਾਹਪੁਰ ਬੇਦੀ ਤੋਂ ਇਕ ਬਰਾਤ ਪਿੰਡ ਮੁੰਡੋ ਗੜ੍ਹੀ ਪਹੁੰਚਣੀ ਸੀ, ਜਿਸ ਤੋਂ ਬਾਅਦ ਕੁੜੀ ਵਾਲਿਆਂ ਦੇ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਸੀ ਵਿਆਹ ਦੀਆਂ ਤਿਆਰੀਆਂ ਵੀ ਜੋਰਾਂ ਸ਼ੋਰਾਂ ਤੇ ਚਲਦੀਆਂ ਪਈਆਂ ਸੀ, ਪਰ ਬੀਤੀ ਦੇਰ ਸ਼ਾਮ ਜਦੋਂ ਬਰਾਤ ਪਿੰਡ ਨਹੀਂ ਪੁੱਜੀ ਤਾਂ, ਲਾੜੀ ਪੱਖ ਵਾਲਿਆਂ ਦੀ ਬੇਚੈਨੀ ਵਧਣ ਲੱਗੀ l ਜਿਸ ਤੋਂ ਬਾਅਦ ਕੁੜੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਮੁੰਡੇ ਵਾਲਿਆਂ ਦੇ ਨਾਲ ਫੋਨ ਉੱਪਰ ਗੱਲ ਕੀਤੀ ਗਈ ਇਸ ਦੌਰਾਨ ਜਦੋਂ ਲਾੜੇ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਕੁੜੀ ਪਰਿਵਾਰ ਦੇ ਸਾਹਮਣੇ ਇੱਕ ਅਜਿਹੀ ਡਿਮਾਂਡ ਕਰ ਦਿੱਤੀ ਗਈ ਜਿਸ ਨੇ ਸਭ ਨੂੰ ਵੀ ਹੈਰਾਨ ਕਰ ਦਿੱਤਾ।

ਦਰਅਸਲ ਲਾੜੇ ਨੇ ਇਹ ਸ਼ਰਤ ਰੱਖ ਦਿੱਤੀ ਕਿ ਜੇਕਰ ਉਸ ਨੂੰ ਵਿਆਹ ‘ਚ ਕਾਰ ਦਿੱਤੀ ਜਾਵੇਗੀ ਤਾਂ ਉਹ ਬਰਾਤ ਲੈ ਕੇ ਆ ਸਕਦਾ ਹੈ। ਦੇਰ ਸ਼ਾਮ ਤੱਕ ਮੋਬਾਇਲ ਦੇ ਜ਼ਰੀਏ ਗੱਲਬਾਤ ਚੱਲਦੀ ਰਹੀ ਪਰ ਕਰੀਬ 12 ਘੰਟੇ ਬੀਤ ਜਾਣ ਮਗਰੋਂ ਵੀ ਬਰਾਤ ਪਿੰਡ ਨਹੀਂ ਪੁੱਜੀ। ਜਿਵੇਂ ਹੀ ਇਹ ਗੱਲ ਪਿੰਡ ਦੇ ਲੋਕਾਂ ਤੱਕ ਪੁੱਜੀ ਤਾਂ ਵੱਡੀ ਗਿਣਤੀ ਵਿਚ ਪਿੰਡ ਵਾਸੀ ਕੁੜੀ ਦੇ ਪਿਤਾ ਦੇ ਘਰ ਪਹੁੰਚਣ ਲੱਗੇ ਅਤੇ ਭਰੋਸਾ ਦਿੱਤਾ ਕਿ ਸਭ ਕੁਝ ਠੀਕ ਹੋ ਜਾਵੇਗਾ।

ਦੱਸਿਆ ਜਾ ਰਿਹਾ ਹੈ ਕਿ ਤਿੰਨ ਸਾਲ ਪਹਿਲਾਂ ਦੋਵਾਂ ਦਾ ਰਿਸ਼ਤਾ ਹੋਇਆ ਸੀ ਤੇ ਲੜਕੀ ਪਰਿਵਾਰ ਵੱਲੋਂ ਦੋਸ਼ ਲਗਾਏ ਜਾ ਰਹੇ ਹਨ ਕਿ ਉਨਾਂ ਵੱਲੋਂ ਮੁੰਡੇ ਵਾਲਿਆ ਨੂੰ 5 ਲੱਖ ਰੁਪਏ ਦਿੱਤੇ ਜਾ ਚੁੱਕੇ ਹਨ ਤੇ ਹੁਣ ਇਹ ਕਾਰ ਦੀ ਡਿਮਾਂਡ ਕਰਦੇ ਪਏ ਹਨ, ਜਿਸ ਦੇ ਚਲਦੇ ਹੁਣ ਪੁਲਿਸ ਨੇ ਵੀ ਇਸ ਮਾਮਲੇ ਵਿੱਚ ਦਖਲ ਅੰਦਾਜ਼ੀ ਦਿੱਤੀ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।