BREAKING NEWS
Search

ਲਾੜੀ ਵਿਆਹ ਦੀ ਪਹਿਲੀ ਰਾਤ ਹੀ ਗਹਿਣੇ-ਨਗਦੀ ਲੈ ਹੋਈ ਨੌਂ-ਦੋ ਗਿਆਰਾਂ, ਵਿਚੋਲੇ ਨੂੰ ਦਿੱਤੇ ਸਨ 1 ਲੱਖ ਰੁਪਏ

ਆਈ ਤਾਜਾ ਵੱਡੀ ਖਬਰ 

ਗੈਰ ਸਮਾਜਕ ਅਨਸਰਾਂ ਵੱਲੋਂ ਜਿਥੇ ਲੋਕਾਂ ਦੇ ਪੈਸੇ ਹੜੱਪਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਥੇ ਹੀ ਇਸ ਵਾਸਤੇ ਕਈ ਤਰਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ। ਜਿੱਥੇ ਆਏ ਦਿਨ ਹੀ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ। ਜਿੱਥੇ ਲੋਕ ਆਪਣਾ ਵਿਆਹ ਵਰਗੇ ਪਵਿੱਤਰ ਰਿਸ਼ਤੇ ਨੂੰ ਵੀ ਧੋਖਾ-ਧੜੀ ਦਾ ਜ਼ਰੀਆ ਬਣਾਇਆ ਜਾ ਰਿਹਾ ਹੈ। ਜਿੱਥੇ ਵਿਆਹ ਦੇ ਨਾਂ ਤੇ ਬਹੁਤ ਸਾਰੇ ਲੋਕਾਂ ਵੱਲੋ ਰਿਸ਼ਤਾ ਕਰਵਾਉਣ ਵਾਸਤੇ ਹੀ ਧੋਖਾਧੜੀ ਕੀਤੀ ਜਾਂਦੀ ਹੈ ਅਤੇ ਠੱਗੀ ਮਾਰ ਲਈ ਜਾਂਦੀ ਹੈ। ਜਿਸ ਕਾਰਨ ਕਈ ਪਰਿਵਾਰਾਂ ਦਾ ਭਾਰੀ ਨੁਕਸਾਨ ਵੀ ਹੁੰਦਾ ਹੈ। ਜਿੱਥੇ ਅਜਿਹੀਆਂ ਘਟਨਾਵਾਂ ਨੂੰ ਸੁਣ ਕੇ ਲੋਕਾਂ ਦੇ ਮਨ ਵਿੱਚ ਡਰ ਪੈਦਾ ਹੋ ਜਾਂਦਾ ਹੈ।

ਹੁਣ ਵਿਆਹ ਤੋਂ ਬਾਅਦ ਲੜਕੀ ਵੱਲੋਂ ਸੋਨੇ ਦੇ ਗਹਿਣੇ ਅਤੇ ਨਗਦੀ ਦੀ ਲੁੱਟ ਕੀਤੀ ਗਈ ਹੈ ਜਿੱਥੇ ਉਹ ਨੌਂ ਦੋ ਗਿਆਰਾਂ ਹੋਈ ਹੈ ਉਥੇ ਹੀ ਵਿਚੋਲੇ ਨੂੰ ਇਸ ਰਿਸ਼ਤੇ ਲਈ ਇੱਕ ਲੱਖ ਰੁਪਏ ਦਿੱਤੇ ਗਏ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕ੍ਰਿਸ਼ਨ ਨਗਰੀ ਵ੍ਰਿੰਦਾਵਨ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਲੁਟੇਰੀ ਦੁਲਹਨ ਵੱਲੋਂ ਵਿਆਹ ਦੇ ਦੂਸਰੇ ਦਿਨ ਹੀ ਘਰ ਵਿਚ ਗਹਿਣੇ ,ਤੇ ਨਗਦੀ ਚੋਰੀ ਕੀਤੇ ਗਏ ਹਨ। ਦੱਸਿਆ ਗਿਆ ਹੈ ਕਿ ਜਿਥੇ ਗਊਸ਼ਾਲਾ ਨਗਰ ਇਲਾਕੇ ਵਿਚ ਇਥੇ ਰਹਿਣ ਵਾਲੇ ਇਕ ਵਿਅਕਤੀ ਸੰਤੋਸ਼ ਕੁਮਾਰ ਭਗਤ ਵੱਲੋਂ ਰਿਸ਼ਤਾ ਕਰਵਾਉਣ ਵਾਸਤੇ ਗੱਲਬਾਤ ਤੈਅ ਕੀਤੀ ਗਈ ਸੀ।

ਜਿੱਥੇ ਇਹ ਰਿਸ਼ਤਾ ਉਸ ਦੇ ਗੁਆਂਢ ਵਿੱਚ ਰਹਿੰਦੇ ਹੋਏ ਦੋ ਵਿਅਕਤੀਆਂ ਵੱਲੋਂ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪੀੜਤ ਦਾ ਵਿਆਹ 15 ਨਵੰਬਰ ਨੂੰ ਕੀਤਾ ਗਿਆ ਸੀ ਅਤੇ ਇਹ ਵਿਆਹ ਅਲੀਗੜ੍ਹ ਦੀ ਰਹਿਣ ਵਾਲੀ ਲੜਕੀ ਨਾਲ ਹੋਇਆ ਸੀ। ਓਥੇ ਹੀ 17 ਨਵੰਬਰ ਦੀ ਸਵੇਰ ਨੂੰ ਨਵੀਂ ਵਿਆਹੀ ਦੁਲਹਨ ਘਰ ਵਿਚ ਮੌਜੂਦ ਸੋਨੇ ਦੇ ਗਹਿਣੇ ਆਪਣੇ ਨਾਲ ਲੈ ਕੇ ਫਰਾਰ ਹੋ ਗਈ।

ਜਿਸ ਕਾਰਨ ਪਰਿਵਾਰ ਨੂੰ ਵੱਡਾ ਝਟਕਾ ਲੱਗਾ ਹੈ। ਜਿੱਥੇ ਉਨ੍ਹਾਂ ਵੱਲੋਂ ਇਸ ਰਿਸ਼ਤੇ ਵਾਸਤੇ ਵੀ ਇਕ ਲੱਖ ਰੁਪਏ ਦੀ ਕੀਮਤ ਅਦਾ ਕੀਤੀ ਗਈ ਸੀ। ਜਿਸ ਤੋਂ ਬਾਅਦ ਇਸ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਅਤੇ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ।