BREAKING NEWS
Search

ਲਾੜਾ ਲਾੜੀ ਨੂੰ ਟਰੈਕਟਰ ਤੇ ਹੀ ਵਿਆਹ ਲਿਆਇਆ , ਕਿਹਾ ਕਿਸਾਨ ਦੇ ਪੁੱਤ ਲਈ ਏਹੀ ਜਹਾਜ ਹੈ

ਆਈ ਤਾਜਾ ਵੱਡੀ ਖਬਰ 

ਖੇਤਾਂ ਵਿੱਚ ਕੰਮ ਕਰਨ ਵਾਲੇ ਕਿਸਾਨ ਨੂੰ ਆਪਣੇ ਟਰੈਕਟਰ ਦੇ ਨਾਲ ਬਹੁਤ ਜਿਆਦਾ ਪਿਆਰ ਹੁੰਦਾ ਹੈ। ਕਿਸਾਨ ਆਪਣੇ ਟਰੈਕਟਰ ਦੀ ਦੇਖਭਾਲ ਬੱਚਿਆਂ ਵਾਂਗੂ ਕਰਦਾ ਹੈ l ਜਦੋਂ ਕਿਸੇ ਕਾਰਨ ਕਿਸਾਨ ਨੂੰ ਆਪਣਾ ਟਰੈਕਟਰ ਵੇਚਣਾ ਪੈਂਦਾ ਹੈ ਤਾਂ ਕਿਸਾਨ ਨੂੰ ਇੰਜ ਲੱਗਦਾ ਹੈ ਕਿ ਜਿਵੇਂ ਉਸਦੀ ਅੱਧੀ ਰੂਹ ਨਿਕਲ ਗਈ ਹੋਵੇ l ਪਰ ਟਰੈਕਟਰ ਨਾਲ ਜੁੜਿਆ ਇੱਕ ਅਜਿਹਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਕਿਸਾਨ ਦੇ ਪੁੱਤ ਨੇ ਆਪਣੀ ਲਾੜੀ ਨੂੰ ਟਰੈਕਟਰ ਉੱਤੇ ਹੀ ਵਿਆਹ ਲੈ ਆਇਆ l ਉਸ ਵੱਲੋਂ ਹੁਣ ਆਖਿਆ ਜਾ ਰਿਹਾ ਹੈ ਕਿ ਉਸ ਦਾ ਟਰੈਕਟਰ ਹੀ ਉਸ ਲਈ ਜਹਾਜ ਹੈ l ਦੱਸ ਦਈਏ ਕਿ ਇਹ ਮਾਮਲਾ ਹਰਿਆਣਾ ਤੋਂ ਸਾਹਮਣੇ ਆਇਆ, ਜਿੱਥੇ ਹਰਿਆਣਾ ਦੇ ਜ਼ਿਲਾ ਕੈਥਲ ਦੇ ਗੁਹਣਾ ਪਿੰਡ ‘ਚ ਲਾੜੇ ਸੰਜੇ ਰੂਹਲ ਨੇ ਇਕ ਅਨੋਖੀ ਪਹਿਲ ਦੀ ਸ਼ੁਰੂਆਤ ਕੀਤੀ।

ਦਰਅਸਲ ਪਿੰਡ ਵਿੱਚ ਇਸ ਨੌਜਵਾਨ ਦਾ ਵਿਆਹ ਸੀ, ਵਿਆਹ ਦੀਆਂ ਤਿਆਰੀਆਂ ਵੀ ਜ਼ੋਰੋ ਸ਼ੋਰੋ ਤੇ ਚੱਲ ਰਹੀਆਂ ਸੀ l ਪਰ ਵਿਆਹ ਵਾਲੇ ਦਿਨ ਵਿਦਾਈ ਤੋਂ ਬਾਅਦ ਸੰਜੂ ਆਪਣੀ ਲਾੜੀ ਮੋਨਿਕਾ ਨੂੰ ਟਰੈਕਟਰ ‘ਤੇ ਬਿਠਾ ਕੇ ਘਰ ਲਿਆਇਆ। ਟਰੈਕਟਰ ਨੂੰ ਕਾਫ਼ੀ ਸਜਾਇਆ ਗਿਆ ਸੀ। ਇਸ ਦੌਰਾਨ ਉਸ ਨੇ ਦੱਸਿਆ ਕਿ ਉਹ ਇਕ ਕਿਸਾਨ ਦਾ ਪੁੱਤ ਹੈ ਅਤੇ ਇਸ ਕਰ ਕੇ ਉਸ ਨੇ ਆਪਣੀ ਪਤਨੀ ਮੋਨਿਕਾ ਨੂੰ ਟਰੈਕਟਰ ‘ਤੇ ਆਪਣੇ ਘਰ ਲਿਆਉਣ ਦਾ ਫ਼ੈਸਲਾ ਲਿਆ ਸੀ।

ਇਸ ਦੌਰਾਨ ਉਸ ਵੱਲੋਂ ਆਖਿਆ ਗਿਆ ਕਿ ਅੱਜ ਕੱਲ ਦੇ ਸਮੇਂ ਵਿੱਚ ਹਰੇਕ ਨੌਜਵਾਨ ਦਾ ਇਹ ਸੁਪਨਾ ਹੁੰਦਾ ਹੈ ਕਿ ਉਹ ਮਹਿੰਗੀ ਤੋਂ ਮਹਿੰਗੀ ਗੱਡੀ ਲੈ ਕੇ ਆਪਣੀ ਪਤਨੀ ਨੂੰ ਆਪਣੇ ਘਰ ਵਾਪਸ ਲੈ ਕੇ ਆਵੇ, ਪਰ ਉਹਨਾਂ ਵੱਲੋਂ ਆਖਿਆ ਗਿਆ ਕਿ ਅਜਿਹੇ ਸ਼ੌਂਕਾ ਦੀ ਥਾਂ ਤੇ ਉਹਨਾਂ ਵੱਲੋਂ ਆਪਣੇ ਟਰੈਕਟਰ ਨੂੰ ਪਹਿਲ ਦਿੱਤੀ ਗਈ l

ਇਹੀ ਕਾਰਨ ਸੀ ਕਿ ਉਹ ਆਪਣੀ ਪਤਨੀ ਨੂੰ ਟਰੈਕਟਰ ਤੇ ਬਿਠਾ ਕੇ ਆਪਣੇ ਘਰ ਲੈ ਕੇ ਆਇਆ l ਉਸ ਵੱਲੋਂ ਆਖਿਆ ਗਿਆ ਕਿ ਮੈਨੂੰ ਸ਼ੌਂਕ ਵੀ ਇਹੀ ਸੀ ਕਿ ਮੈਂ ਆਪਣੀ ਪਤਨੀ ਨੂੰ ਟਰੈਕਟਰ ਤੇ ਘਰ ਲੈ ਕੇ ਆਵਾਂ ਤੇ ਉਸ ਦਾ ਟਰੈਕਟਰ ਉਸ ਵਾਸਤੇ ਸਭ ਤੋਂ ਵੱਧ ਮਹੱਤਵਪੂਰਨ ਹੈ। ਇਸ ਲਈ ਉਸ ਨੇ ਇਸ ਨੂੰ ਸਜਾਇਆ ਸੀ। ਉਸ ਵੱਲੋਂ ਆਪਣੇ ਟਰੈਕਟਰ ਨੂੰ ਜਹਾਜ ਕਹਿੰਦਿਆਂ ਹੋਇਆ ਆਪਣੀ ਪਤਨੀ ਨੂੰ ਇਸੇ ਟਰੈਕਟਰ ਤੇ ਵਿਆਹ ਕੇ ਲਿਆਉਂਦਾ, ਇਸ ਟਰੈਕਟਰ ਦੇ ਨਾਲ ਇਸ ਨੌਜਵਾਨ ਦੇ ਵੱਲੋਂ ਬਹੁਤ ਸਾਰੀਆਂ ਫੋਟੋਆਂ ਵੀ ਆਪਣੀ ਪਤਨੀ ਨਾਲ ਕਰਵਾਈਆਂ ਗਈਆਂ। l