ਲਾੜਾ ਪਹੁੰਚਿਆ 1600 KM ਲਾੜੀ ਨੂੰ ਵਿਆਹੁਣ, ਮਾਂਗ ਭਰਨ ਵੇਲੇ ਹੀ ਲਾੜੀ ਹੋਈ ਰਫੂਚੱਕਰ

ਆਈ ਤਾਜਾ ਵੱਡੀ ਖਬਰ 

ਅੱਜਕਲ ਦੇ ਦੌਰ ਵਿੱਚ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਵਿਆਹ ਦੇ ਨਾਂ ਤੇ ਧੋਖਾਧੜੀ ਕੀਤੀ ਜਾਂਦੀ ਹੈ। ਉੱਥੇ ਹੀ ਬਹੁਤ ਸਾਰੇ ਲੋਕਾਂ ਨੂੰ ਅਜਿਹੀਆਂ ਘਟਨਾਵਾਂ ਦਾ ਸ਼ਿਕਾਰ ਵੀ ਬਣਾ ਲਿਆ ਜਾਂਦਾ ਹੈ ਜਿਨ੍ਹਾਂ ਨੂੰ ਅਜਿਹੀਆਂ ਘਟਨਾਵਾਂ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ਉਨ੍ਹਾਂ ਨਾਲ ਵਿਆਹ ਦੇ ਨਾਂ ਤੇ ਠੱਗੀ ਮਾਰੀ ਜਾ ਰਹੀ ਹੈ। ਬਹੁਤ ਸਾਰੀਆਂ ਲੜਕੀਆਂ ਜਿਥੇ ਗਰੋਹ ਵਿੱਚ ਸ਼ਾਮਲ ਹੋ ਕੇ ਕਈ ਨੌਜਵਾਨਾਂ ਨੂੰ ਵਿਆਹ ਦੇ ਝਾਂਸੇ ਵਿੱਚ ਫਸਾ ਲੈਂਦੀਆਂ ਹਨ ਅਤੇ ਵਿਆਹ ਤੋਂ ਬਾਅਦ ਉਨ੍ਹਾਂ ਦਾ ਪੈਸਾ ਅਤੇ ਸੋਨਾ ਲੈ ਕੇ ਰਫੂਚੱਕਰ ਹੋ ਜਾਂਦੀਆਂ ਹਨ। ਉਥੇ ਹੀ ਅਜਿਹੇ ਮਾਮਲੇ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ ਜਿਥੇ ਕਈ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਬਹੁਤ ਸਾਰੇ ਲੋਕਾਂ ਨੂੰ ਆਪਣੀਆਂ ਚਾਲਾਂ ਦਾ ਸ਼ਿਕਾਰ ਬਣਾਇਆ ਜਾਂਦਾ ਹੈ।

ਹੁਣ ਇੱਥੇ ਸੋਲਾਂ ਸੌ ਕਿਲੋਮੀਟਰ ਦੂਰ ਲਾੜਾ ਲਾੜੀ ਨੂੰ ਵਿਆਹੁਣ ਲਈ ਪਹੁੰਚਿਆ ਸੀ, ਜਿਥੇ ਮਾਂਗ ਭਰਨ ਵੇਲੇ ਲਾੜੀ ਰਫੂ ਚੱਕਰ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬਿਹਾਰ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਲਾੜਾ ਉਸ ਸਮੇਂ ਠੱਗੀ ਦਾ ਸ਼ਿਕਾਰ ਹੋ ਗਿਆ ਜਿਸ ਸਮੇਂ ਉਹ ਬਿਹਾਰ ਵਿਆਹ ਕਰਵਾਉਣ ਵਾਸਤੇ ਰਾਏਪੁਰ ਤੋਂ 1600 ਕਿਲੋਮੀਟਰ ਦਾ ਸਫਰ ਤੈਅ ਕਰਕੇ ਲਾੜੀ ਨੂੰ ਵਿਆਹੁਣ ਲਈ ਇਕ ਮੰਦਰ ਵਿਚ ਪਹੁੰਚਿਆ ਸੀ। ਜਿੱਥੇ ਤਹਿ ਕੀਤੇ ਗਏ ਰਿਸ਼ਤੇ ਦੇ ਅਨੁਸਾਰ ਲਾੜੇ ਪੱਖ ਵੱਲੋਂ ਆਖਿਆ ਗਿਆ ਸੀ ਕਿ ਗਰੀਬ ਹੋਣ ਦੇ ਚੱਲਦਿਆਂ ਹੋਇਆਂ ਉਹਨਾਂ ਵਲੋ ਮੰਦਰ ਵਿਚ ਵਿਆਹ ਕੀਤਾ ਜਾਵੇਗਾ।

ਜਿਸ ਦਾ ਖਰਚਾ ਵੀ ਲਾੜੇ ਪਰਿਵਾਰ ਵੱਲੋਂ ਕੀਤਾ ਜਾਵੇਗਾ,ਕੀਤੇ ਗਏ ਸਮੇਂ ਦੇ ਅਨੁਸਾਰ ਜਿਸ ਸਮੇਂ ਲਾੜਾ ਮੰਦਰ ਪਹੁੰਚਿਆ ਤਾਂ ਵੇਖ ਕੇ ਹੈਰਾਨ ਰਹਿ ਗਿਆ ਕਿ ਮੰਦਰ ਵਿੱਚ ਕੋਈ ਵੀ ਤਿਆਰੀ ਨਹੀਂ ਕੀਤੀ ਗਈ ਸੀ। ਜਿਸ ਤੋਂ ਬਾਅਦ ਹੋਰ ਮੰਦਰ ਵਿਚ ਵਿਆਹ ਕਰਵਾਉਣ ਦੀ ਗੱਲ ਆਖੀ ਗਈ ਜਿੱਥੇ ਲਾੜੇ ਵੱਲੋਂ ਮੰਦਰ ਚ ਵਿਆਹ ਕਰਵਾਇਆ ਜਾ ਰਿਹਾ ਸੀ ਅਤੇ ਲਾੜੀ ਦੀ ਮੰਗ ਭਰੀ ਗਈ

ਉਸ ਸਮੇਂ ਲਾੜੇ ਤੋਂ 60 ਹਜ਼ਾਰ ਰੁਪਏ ਕੁਝ ਸਮਾਂ ਵਧਾਈ ਵਾਸਤੇ ਲਿਆਉਣ ਲਈ ਲੈ ਗਏ ਅਤੇ ਉਹ ਵਿਅਕਤੀ ਵਾਪਸ ਨਾ ਆਇਆ ਤਾਂ ਉਸ ਦੀ ਭਾਲ ਕਰਨ ਲਈ ਗਏ ਤਾਂ ਉਸ ਸਮੇ ਲਾੜੀ ਵੀ ਮੌਕੇ ਤੋਂ ਫਰਾਰ ਹੋ ਗਈ।