ਲਾੜਾ ਕਰਾਉਣ ਚਲਿਆ ਸੀ ਤੀਜਾ ਵਿਆਹ , ਬਰਾਤ ਤੋਂ ਪਹਿਲਾਂ ਦੋਨੋਂ ਪਤਨੀਆਂ ਨੇ ਮਾਰਿਆ ਛਾਪਾ

1129

ਆਈ ਤਾਜਾ ਵੱਡੀ ਖਬਰ 

ਹਰੇਕ ਵਿਆਹ ਦੇ ਵਿੱਚ ਕੋਈ ਨਾ ਕੋਈ ਅਜਿਹਾ ਸ਼ਖਸ ਪਹੁੰਚ ਜਾਂਦਾ ਹੈ ਜਿਸ ਵੱਲੋਂ ਵਿਆਹ ਸਮਾਗਮ ਦੇ ਵਿੱਚ ਭੜਥੂ ਪਾ ਦਿੱਤਾ ਜਾਂਦਾ ਹੈ, ਉਸ ਸ਼ਖਸ ਦੇ ਵੱਲੋਂ ਵਿਆਹ ਦੇ ਵਿੱਚ ਕੋਈ ਨਾ ਕੋਈ ਗੱਲ ਅਜਿਹੀ ਆਖ ਦਿੱਤੀ ਜਾਂਦੀ ਹੈ, ਜਿਸ ਨਾਲ ਕਦੇ ਉਹ ਰੁਸ ਜਾਂਦਾ ਹੈ ਤੇ ਕਦੇ ਹੋਰ ਲੋਕ । ਪਰ ਅੱਜ ਤੁਹਾਨੂੰ ਇੱਕ ਅਜਿਹੇ ਵਿਆਹ ਦੀ ਕਹਾਣੀ ਦੱਸਾਂਗੇ, ਜਿਸ ਵਿਆਹ ਦੇ ਵਿੱਚ ਡੀਜੇ ਵੱਜ ਰਿਹਾ ਹੁੰਦਾ ਹੈ, ਲੋਕ ਭੰਗੜੇ ਪਾ ਰਹੇ ਹੁੰਦੇ ਹਨ ਤੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਇਕੱਠ ਹੁੰਦਾ ਹੈ ਕਿ ਇਸ ਵਿਆਹ ਨੂੰ ਰੋਕਣ ਦੇ ਲਈ ਦੋ ਔਰਤਾਂ ਕੁਝ ਜਾਂਦੀਆਂ ਹਨ, ਜਿਨਾਂ ਵੱਲੋਂ ਮੌਕੇ ਤੇ ਕਾਫੀ ਹੰਗਾਮਾ ਕੀਤਾ ਜਾਂਦਾ ਹੈ। ਇਹ ਔਰਤਾਂ ਕੋਈ ਹੋਰ ਨਹੀਂ ਸਗੋਂ ਲਾੜੇ ਦੀਆਂ ਪਹਿਲੀਆਂ ਘਰਵਾਲੀਆਂ ਹਨ l

ਮਾਮਲਾ ਬਿਹਾਰ ਦੇ ਝਾਂਸੀ ਦੇ ਪਿੰਡ ਤੋਂ ਸਾਹਮਣੇ ਆਇਆ, ਜਿੱਥੇ ਇਕ ਨੌਜਵਾਨ ਦਾ ਹੌਂਸਲਾ ਇੰਨਾ ਖੁੱਲ੍ਹ ਗਿਆ ਕਿ ਉਹ ਤੀਜਾ ਵਿਆਹ ਕਰਵਾਉਣ ਵਾਲਾ ਸੀ, ਉਸ ਵੱਲੋਂ ਵਿਆਹ ਦੀਆਂ ਸਾਰੀਆਂ ਤਿਆਰੀਆਂ ਵੀ ਕਰਲੀਆਂ ਗਈਆਂ ਸੀ, ਪਰ ਐਨ ਮੌਕੇ ‘ਤੇ ਉਸ ਦੀਆਂ ਦੋਵੇਂ ਪਤਨੀਆਂ ਨੇ ਧਾਵਾ ਬੋਲ ਦਿੱਤਾ l ਜਿਨਾਂ ਵੱਲੋਂ ਮੌਕੇ ਤੇ ਕਾਫੀ ਹੰਗਾਮਾ ਕੀਤਾ ਗਿਆ l ਅੰਤ ਕੁੜੀ ਦੀ ਜ਼ਿੰਦਗੀ ਬਰਬਾਦ ਹੋਣ ਤੋਂ ਬਚ ਗਈ।

ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਘਰ ਵਿਚ ਵਿਆਹ ਦੇ ਇੰਤਜ਼ਾਮ ਹੋ ਰਹੇ ਸਨ, ਦਰਵਾਜ਼ੇ ‘ਤੇ ਲਾਈਟਾਂ ਲੱਗੀਆਂ ਹੋਈਆਂ ਸਨ, ਡੀਜੇ ਵੱਜ ਰਿਹਾ ਸੀ, ਸਬਜ਼ੀ ਪੂੜੀ ਖਾਣ ਲਈ ਤਿਆਰ ਕੀਤੀ ਜਾ ਰਹੀ ਸੀ, ਮੰਡਪ ਵਿੱਚ ਲਾੜੀ ਬੈਠੀ ਸੀ, ਵਿਆਹ ਦੀ ਬਰਾਤ ਦੀ ਉਡੀਕ ਸੀ, ਪਰ ਬਰਾਤ ਤੋਂ ਐਨ ਪਹਿਲਾਂ ਦੋ ਔਰਤਾਂ ਪਹੁੰਚ ਗਈਆਂ। ਦੋਵੇਂ ਔਰਤਾਂ ਕਹਿਣ ਲੱਗੀਆਂ ਕਿ ਜੋ ਲਾੜਾ ਵਿਆਹ ਦੀ ਬਰਾਤ ਲੈ ਕੇ ਆ ਰਿਹਾ ਸੀ, ਉਹ ਪਹਿਲਾਂ ਹੀ ਦੋਵਾਂ ਨਾਲ ਵਿਆਹ ਕਰਵਾ ਚੁੱਕਾ ਹੈ। ਦੋ ਪਤਨੀਆਂ ਹੋਣ ਦੇ ਬਾਵਜੂਦ ਇਹ ਵਿਅਕਤੀ ਤੀਜੀ ਵਾਰ ਵਿਆਹ ਕਰਨ ਦੀ ਤਿਆਰੀ ਕਰ ਰਿਹਾ ਸੀ।

ਜਿਸ ਤੋਂ ਬਾਅਦ ਇਹਨਾਂ ਔਰਤਾਂ ਦੇ ਵੱਲੋਂ ਵਿਆਹ ਦੇ ਵਿੱਚ ਕਾਫੀ ਹੰਗਾਮਾ ਕੀਤਾ ਜਾਂਦਾ ਹੈ ਤੇ ਅੰਤ ਸਭ ਨੂੰ ਵਿਸ਼ਵਾਸ ਹੋ ਜਾਂਦਾ ਹੈ ਕਿ ਲਾੜੇ ਦੇ ਪਹਿਲਾਂ ਦੋ ਵਿਆਹ ਹੋ ਚੁੱਕੇ ਹਨ ਤੇ ਉਹ ਤੀਜਾ ਵਿਆਹ ਕਰਕੇ ਇੱਕ ਹੋਰ ਕੁੜੀ ਦੀ ਜ਼ਿੰਦਗੀ ਬਰਬਾਦ ਕਰਦਾ ਪਿਆ ਹੈ l ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ, ਪੁਲਿਸ ਦੀਆਂ ਟੀਮਾਂ ਵੱਲੋਂ ਮੌਕੇ ਤੇ ਪਹੁੰਚ ਗਏ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।