ਰੂਸ ਦੀ ਵੈਕਸੀਨ ਦੇ ਬਾਰੇ ਵਿਚ ਆਈ ਇਹ ਤਾਜਾ ਵੱਡੀ ਖਬਰ – ਸਾਰੀ ਦੁਨੀਆਂ ਤੇ ਚਰਚਾ

ਵੈਕਸੀਨ ਦੇ ਬਾਰੇ ਵਿਚ ਆਈ ਇਹ ਤਾਜਾ ਵੱਡੀ ਖਬਰ

ਜਦੋਂ ਤੋਂ ਵਿਸ਼ਵ ਦੇ ਵਿੱਚ ਕਰੋਨਾ ਵਾਇਰਸ ਨੇ ਪੈਰ ਪਸਾਰੇ ਹਨ। ਉਸ ਸਮੇਂ ਤੋਂ ਹੀ ਇਸ ਦਾ ਤੋੜ ਲੱਭਿਆ ਜਾ ਰਿਹਾ ਹੈ। ਸਭ ਦੇਸ਼ ਇਸ ਦੀ ਵੈਕਸੀਨ ਬਣਾਉਣ ਵਿਚ ਲੱਗੇ ਹੋਏ ਹਨ। ਦੱਸ ਦੇਈਏ ਕੇ ਵੈਕਸਿਨ ਦੀ ਇਸ ਰੇਸ ਵਿਚ ਦੁਨਿਆਂ ਦੇ ਕਈ ਦੇਸ ਲੱਗੇ ਹੋਏ ਹਨ,ਜਿਸ ਵਿਚ ਚੀਨ , ਰੂਸ,ਅਮਰੀਕਾ ਅਤੇ ਇਸਰਾਇਲ ਤੇ ਭਾਰਤ ਵੀ ਸ਼ਾਮਲ ਹਨ। ਭਾਰਤ ਸਵਦੇਸ਼ੀ ਟੀਕੇ ਤੋਂ ਇਲਾਵਾ ਹੋਰ ਵੀ ਕਈ ਦੇਸ਼ਾਂ ਨਾਲ ਮਿਲ ਕੇ ਟੀਕੇ ਦੇ ਉਪਰ ਕੰਮ ਕਰ ਰਿਹਾ ਹੈ।

ਟੀਕਾ ਵਿਕਸਤ ਕਰਨ ਵਾਲੇ ਮਾਹਿਰਾਂ ਦਾ ਮੰਨਣਾ ਹੈ ਕਿ ਕੋਵਿਡ -19 ਲਈ ਪ੍ਰਭਾਵਸ਼ਾਲੀ ਟੀਕਾ ਆਮ ਲੋਕਾਂ ਨੂੰ 2021 ਪੱਤਝੜ ਦੇ ਮੌਸਮ ਤੋਂ ਪਹਿਲਾਂ ਮਿਲਣ ਦੀ ਸੰਭਾਵਨਾ ਨਹੀਂ ਹੈ। ਕਈ ਦੇਸ਼ਾਂ ਦੀਆਂ ਸਰਕਾਰਾਂ ਇਸ ਟੀਕੇ ਨੂੰ ਜਲਦ ਆਮ ਲੋਕਾਂ ਵਿੱਚ ਜਾਰੀ ਕਰਨਾ ਚਾਹੁੰਦੀਆਂ ਹਨ। ਹੁਣ ਰੂਸ ਦੀ ਵੈਕਸੀਨ ਬਾਰੇ ਇਕ ਹੋਰ ਖਬਰ ਸਾਹਮਣੇ ਆਈ ਹੈ। ਜਿਸ ਦੀ ਸਾਰੀ ਦੁਨੀਆਂ ਤੇ ਚਰਚਾ ਹੋ ਰਹੀ ਹੈ। ਰੂਸ ਨੇ ਅਗਸਤ ਵਿੱਚ ਆਪਣੀ ਪਹਿਲੀ ਕਰੋਨਾ ਵਾਇਰਸ ਵੈਕਸੀਨ ਸਪੂਤਨੀਕ ਵੀ ਰਜਿਸਟਰ ਕਾਰਵਾਈ ਸੀ।

ਇਸ ਤੇ ਪੱਛਮੀ ਦੇਸ਼ਾਂ ਨੇ ਦੋਸ਼ ਲਗਾਇਆ ਸੀ ਕਿ ਰੂਸ ਰੇਸ ਵਿਚ ਅੱਗੇ ਨਿਕਲਣ ਲਈ ਜਲਦਬਾਜ਼ੀ ਕਰ ਰਿਹਾ ਹੈ। ਇਸ ਤੇ ਰੂਸ ਨੇ ਕਿਹਾ ਸੀ ਕਿ ਉਸ ਨੇ ਆਪਣੇ ਦਮ ਤੇ ਪੁਰਾਣੀ ਤਕਨਾਲੋਜੀ ਨਾਲ ਵੈਕਸੀਨ ਵਿਕਸਿਤ ਕੀਤੀ ਹੈ। ਰੂਸ ਨੇ ਬਿਨਾਂ ਤੀਜੇ ਪੜਾਅ ਦੇ ਟਰਾਇਲ ਨੂੰ ਪੂਰੇ ਕੀਤੇ ਇਸ ਵੈਕਸੀਨ ਨੂੰ ਰਜਿਸਟਰ ਕਰਵਾ ਦਿੱਤਾ ਸੀ। ਕਰੋਨਾ ਵਾਇਰਸ ਵੈਕਸੀਨ ਸਪੂਤਨਿਕ ਦਾ 85 ਫੀਸਦੀ ਲੋਕਾਂ ਤੇ ਕੋਈ ਸਾਈਡ ਇਫ਼ੈਕਟ ਨਹੀ ਦੇਖਿਆ ਗਿਆ।

ਅਲੈਗਜ਼ੈਂਡਰ ਗਲਮੇਯਾ ਰਿਸਰਚ ਸੈਟਰ ਦੇ ਹੈੱਡ ਹਨ। ਜਿਨ੍ਹਾਂ ਵੱਲੋਂ ਇਹ ਵੈਕਸੀਨ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸਦੇ 15 ਫੀਸਦੀ ਲੋਕਾਂ ਦੇ ਸਾਈਡ-ਇਫੈਕਟ ਦੇਖੇ ਗਏ ਹਨ। ਇਸਦੇ ਤੀਜੇ ਪੜਾਅ ਦੇ ਟਰਾਇਲ ਚੱਲ ਰਹੇ ਹਨ । ਰੂਸ ਨੇ ਵੀ ਸਵਾਲ ਕੀਤਾ ਸੀ। ਦਿਮਿਤ੍ਰੀਵ ਨੇ ਪੱਛਮੀ ਮੀਡੀਆ ਤੇ ਸਵਾਲ ਕੀਤਾ, ਤੇ ਪੁੱਛਿਆ ਕਿ ਚਿਪਾਨਜੀ adenovirus ਵੈਕਟਰ ਤੇ ਅਧਾਰਿਤ ਵੈਕਸਿਨ ਤਿਆਰ ਕਰਨ ਦੀ ਕੋਸ਼ਿਸ਼ ਚ ਹੋਣ ਵਾਲੇ ਖ਼ਤਰਿਆਂ ਤੇ ਮੀਡੀਆ ਚੁੱਪ ਕਿਉਂ ਹੈ।ਕੰਪਨੀ ਨੇ ਪਹਿਲੇ ਹੀ ਕਿਹਾ ਸੀ ਕਿ ਰੂਸ ਦੀ ਵੈਕਸੀਨ ਦੇ ਟਰਾਇਲ ਦੇ ਨਤੀਜਿਆ ਚ ਪਤਾ ਚਲਿਆ ਹੈ ਕਿ ਇਨਸਾਨੀ adenovirus ਵੈਕਟਰ mrna ਜਾ ਚਿੰਪਾਨਜੀ ਤੋਂ ਬਿਹਤਰ ਹੋ ਸਕਦਾ ਹੈ।