BREAKING NEWS
Search

ਰੂਸੀ ਵੈਕਸੀਨ ਦੇ ਭਾਰਤ ਚ ਬਾਰੇ, ਹੁਣ ਆਈ ਇਹ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਕੋਰੋਨਾ ਦੇ ਮਾਮਲਿਆਂ ਦੇ ਵਿੱਚ ਆਏ ਦਿਨ ਵਾਧਾ ਦਰਜ ਕੀਤਾ ਜਾ ਰਿਹਾ ਹੈ। ਲਾਕ ਡਾਊਨ ਲਗਾਉਣਾ ਇਸ ਸ-ਮੱ-ਸਿ-ਆ ਦਾ ਪੂਰਨ ਹੱਲ ਨਹੀਂ ਹੈ। ਵਿਸ਼ਵ ਦੀਆਂ ਤਮਾਮ ਸਰਕਾਰਾਂ ਨੂੰ ਇਸ ਦੇ ਪੱਕੇ ਹੱਲ ਨੂੰ ਜਲਦ ਹੀ ਲਾਗੂ ਕਰਨਾ ਪਵੇਗਾ। ‌ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਕੋਰੋਨਾ ਦੀ ਤੀਜੀ ਲਹਿਰ ਸ਼ੁਰੂ ਹੋ ਜਾਵੇਗੀ ਜੋ ਪੂਰੇ ਵਿਸ਼ਵ ਨੂੰ ਆਪਣੀ ਚਪੇਟ ਵਿੱਚ ਲੈ ਲਵੇਗੀ। ਪਿਛਲੇ ਸੱਤਾਂ ਦਿਨਾਂ ਦੌਰਾਨ ਪੂਰੀ ਦੁਨੀਆਂ ਭਰ ਵਿੱਚ ਕੋਰੋਨਾ ਵਾਇਰਸ ਦੇ 40 ਲੱਖ ਨਵੇਂ ਕੇਸਾਂ ਦੇ ਨਾਲ ਹੁਣ ਇਹ ਕੁੱਲ ਗਿਣਤੀ 6 ਕਰੋੜ 14 ਲੱਖ 92 ਹਜ਼ਾਰ 772 ਹੋ ਗਈ ਹੈ।

ਇਸ ਵਧਦੀ ਹੋਈ ਗਿਣਤੀ ਨੂੰ ਠੱਲ ਪਾਉਣ ਵਾਸਤੇ ਸੰਸਾਰ ਦੇ ਤਮਾਮ ਦੇਸ਼ ਆਪਣੇ ਪੱਧਰ ‘ਤੇ ਕੋਸ਼ਿਸ਼ਾਂ ਕਰ ਰਹੇ ਹਨ। ਪਰ ਹੁਣ ਇੱਥੇ ਪੂਰੇ ਵਿਸ਼ਵ ਦੇ ਨਾਲ ਭਾਰਤ ਲਈ ਵੀ ਖੁਸ਼ੀ ਵਾਲੀ ਗੱਲ ਹੈ ਕਿ ਰੂਸ ਦੀ ਸਪੂਤਨਿਕ-ਵੀ ਕੋਰੋਨਾ ਵੈਕਸੀਨ ਦਾ ਨਿਰਮਾਣ ਭਾਰਤ ਵਿੱਚ ਹੀ ਕੀਤਾ ਜਾਵੇਗਾ। ਸਾਲ 2021 ਦੇ ਵਿੱਚ ਇਸ ਵੈਕਸੀਨ ਨੂੰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਹਰ ਸਾਲ ਤਕਰੀਬਨ 10 ਕਰੋੜ ਡੋਜ਼ ਤਿਆਰ ਕੀਤੇ ਜਾਣਗੇ।

ਇਸ ਬਾਰੇ ਜਾਣਕਾਰੀ ਮੁਰਲੀ ਕ੍ਰਿਸ਼ਨ ਰੈਡੀ ਨੇ ਦਿੱਤੀ ਜੋ ਭਾਰਤ ਦੀ ਹੇਟੇਰੋ ਲੈਬਸ ਲਿਮਟਿਡ ਦੇ ਇੰਟਰਨੈਸ਼ਨਲ ਮਾਰਕੀਟਿੰਗ ਡਾਇਰੈਕਟਰ ਨੇ। ਇਸ ਵੈਕਸੀਨ ਦੇ ਨਿਰਮਾਣ ਉੱਪਰ ਰੂਸ ਦੇ ਡਾਇਰੈਕਟ ਇਨਵੈਸਟਮੈਂਟ ਫੰਡ ਅਤੇ ਹੇਟੇਰੋ ਲੈਬਸ ਲਿਮਟਿਡ ਸਾਂਝੇ ਤੌਰ ਉਪਰ ਕੰਮ ਕਰ ਰਹੇ ਹਨ। ਹੁਣ ਤੱਕ ਦੇ ਪਰੀਖਣ ਵਿੱਚ ਇਸ ਦਵਾਈ ਦੇ ਨਤੀਜੇ 95 ਪ੍ਰਤੀਸ਼ਤ ਤੱਕ ਪ੍ਰਭਾਵੀ ਰਹੇ ਹਨ।

ਇਸ ਸਮੇਂ ਇਸਦਾ ਤੀਸਰਾ ਪ੍ਰੀਖਣ ਸੰਯੁਕਤ ਅਰਬ ਅਮੀਰਾਤ, ਵੈਨੇਜ਼ੁਏਲਾ ਅਤੇ ਬੇਲਾਰੂਸ ਦੇ ਵਿੱਚ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਦੇ ਚੱਲ ਰਹੇ ਦੂਜੇ ਦੌਰ ਅਤੇ ਮੌਜੂਦਾ ਤੀਜੇ ਦੌਰ ਦੇ ਪ੍ਰੀਖਣ ਭਾਰਤ ਵਿੱਚ ਵੀ ਕੀਤੇ ਜਾ ਰਹੇ ਹਨ। ਦੁਨੀਆਂ ਨੂੰ ਇਸ ਬਿਮਾਰੀ ਦੇ ਕਹਿਰ ਤੋਂ ਬਚਾਉਣ ਲਈ ਇਸ ਦੇ 1 ਕਰੋੜ 20 ਲੱਖ ਡੋਜ਼ ਦੇ ਨਿਰਮਾਣ ਵਾਸਤੇ 50 ਤੋਂ ਵੱਧ ਦੇਸ਼ਾਂ ਨੂੰ ਆਖਿਆ ਗਿਆ ਹੈ। ਇਸ ਸਬੰਧ ਵਿੱਚ ਰੂਸ ਦੇ ਡਾਇਰੈਕਟਰ ਇੰਨਵੈਸਟਮੈਂਟ ਫੰਡ ਦੇ ਸੀਈਓ ਦਿਵੀਤ੍ਰੀਵ ਨੇ ਆਖਿਆ ਹੈ ਕਿ ਪੂਰੇ ਵਿਸ਼ਵ ਨੂੰ ਇਸ ਬਿਮਾਰੀ ਤੋਂ ਬਚਾਉਣ ਵਾਸਤੇ ਵੱਡੇ ਪੱਧਰ ‘ਤੇ ਉਤਪਾਦਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।