ਰਿਸ਼ਤਿਆਂ ਦੀ ਅਜੀਬੋ ਗਰੀਬ ਕਹਾਣੀ ਆਈ ਸਾਹਮਣੇ , ਭਰਾ ਨਿਕਲਿਆ ਕੁੜੀ ਦਾ ਪਿਤਾ ਹੁਣ ਸਚਾਈ ਦੱਸਣ ਤੋਂ ਡਰ ਰਹੀ ਮਾਂ

2507

ਆਈ ਤਾਜਾ ਵੱਡੀ ਖਬਰ 

ਸਾਡੇ ਸਮਾਜ ‘ਚ ਰਿਸ਼ਤਿਆਂ ਦਾ ਖਾਸ ਮਹੱਤਵ ਹੁੰਦਾ ਹੈ l ਕਈ ਵਾਰ ਖੂਨ ਦੇ ਰਿਸ਼ਤਿਆਂ ਨਾਲ ਨਾਲ ਸਮਾਜ ‘ਚ ਵਿਚਰਨ ਵਾਲੇ ਲੋਕਾਂ ਨਾਲ ਕੁਝ ਅਜਿਹੇ ਰਿਸ਼ਤੇ ਬਣ ਜਾਂਦੇ ਹਨ, ਜੋ ਸਾਡੇ ਦਿਲ ਦੇ ਕਾਫੀ ਕਰੀਬ ਹੁੰਦੇ ਹਨ। ਪਰ ਕਈ ਵਾਰ ਇਹਨਾਂ ਰਿਸ਼ਤਿਆਂ ਦੇ ਨਾਲ ਜੁੜੀਆਂ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ ਜੋ ਸਭ ਨੂੰ ਹੀ ਹੈਰਾਨ ਕਰ ਦਿੰਦੀਆਂ ਹਨ। ਹੁਣ ਇਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਰਿਸ਼ਤਿਆਂ ਦੀ ਅਜੀਬੋ ਗਰੀਬ ਕਹਾਣੀ ਵੇਖਣ ਨੂੰ ਮਿਲੀ , ਜਿਸ ਨੇ ਸਭ ਦੇ ਹੀ ਹੋਸ਼ ਉਡਾ ਦਿੱਤੇ ਹਨ l ਦੱਸ ਦਈਏ ਕਿ ਇੱਕ ਔਰਤ ਮਾਂ ਬਣਨ ਦੇ ਲਈ ਆਪਣੇ ਪੁੱਤਰ ਦੇ ਸਪਰਮ ਲੈਣ ਜਾ ਰਹੀ ਹੈ l ਜਿਸ ਕਾਰਨ ਹੁਣ ਇਸ ਪਰਿਵਾਰ ਦੇ ਰਿਸ਼ਤਿਆਂ ਵਿੱਚ ਕਾਫੀ ਉਥਲ ਪੁਥਲ ਵੇਖਣ ਨੂੰ ਮਿਲਦੀ ਪਈ ਹੈ l ਇਸ ਪਿੱਛੇ ਦਾ ਕਾਰਨ ਵੀ ਤੁਹਾਡੇ ਨਾਲ ਸਾਂਝਾ ਕਰ ਲੈਦੇ ਹਾਂ l ਦਰਅਸਲ, ਇੱਕ ਔਰਤ ਦਾ ਕਹਿਣਾ ਹੈ ਕਿ ਉਸਨੂੰ ਸਮਝ ਨਹੀਂ ਆਉਂਦੀ ਕਿ ਉਹ ਆਪਣੀ 30 ਸਾਲ ਦੀ ਧੀ ਨੂੰ ਕਿਵੇਂ ਦੱਸੇ ਕਿ ਉਸਦਾ ਭਰਾ ਅਸਲ ‘ਚ ਉਸਦਾ ‘ਪਿਤਾ’ ਬਣ ਚੁਕਿਆ ਹੈ ।

ਇਸ ਗੁਮਨਾਮ ਮਾਂ ਨੇ ‘ਦ ਐਟਲਾਂਟਿਕ’ ਨਾਮਕ ਵੈੱਬਸਾਈਟ ਦੀ ਲੜੀ ‘ਡੀਅਰ ਥੈਰੇਪਿਸਟ’ ਵਿੱਚ ਆਪਣੀ ਹੈਰਾਨ ਕਰਨ ਵਾਲੀ ਕਹਾਣੀ ਦੱਸੀ ਹੈ। ਇਸ ਔਰਤ ਵੱਲੋਂ ਆਪਣੀ ਕਹਾਣੀ ਲਿਖਦਿਆਂ ਹੋਇਆ ਦੱਸਿਆ ਗਿਆ ਕਿ ਜਦੋਂ ਮੈਂ ਆਪਣੇ ਪਤੀ ਨਾਲ ਵਿਆਹ ਕੀਤਾ ਸੀ ਤਾਂ ਉਸਦੇ ਦੋ ਬੱਚੇ ਸਨ ਜੋ ਬਾਲਗ ਸਨ, ਅਜੇ ਤੱਕ ਕਿਸੇ ਵੀ ਬੱਚੇ ਦੀ ਮਾਂ ਨਹੀਂ ਬਣੀ ਸੀ l ਅਸੀਂ ਦੋਵੇਂ ਇੱਕ ਬੱਚਾ ਹੋਰ ਪੈਦਾ ਕਰਨਾ ਚਾਹੁੰਦੇ ਸੀ ਪਰ ਮੇਰੇ ਪਤੀ ਨੇ ਦੂਜੇ ਬੱਚੇ ਤੋਂ ਬਾਅਦ ਨਸਬੰਦੀ ਕਰਵਾ ਲਈ ਸੀ l ਇਸ ਦੌਰਾਨ ਸਮੱਸਿਆ ਇਹ ਬਣ ਗਈ ਸੀ ਕਿ ਹੁਣ ਬੱਚਾ ਕਿਵੇਂ ਪੈਦਾ ਕੀਤਾ ਜਾਵੇ ਕਿਉਂਕਿ ਦੋਵੇਂ ਸਪਰਮ ਬੈਂਕ ਦੀ ਵਰਤੋਂ ਵੀ ਨਹੀਂ ਕਰਨਾ ਚਾਹੁੰਦੇ ਸਨ

ਜਿਸ ਤੋਂ ਬਾਅਦ ਉਨਾਂ ਵੱਲੋਂ ਇਸ ਦਾ ਇੱਕ ਹੱਲ ਲੱਭਿਆ ਗਿਆ ਤੇ ਉਹਨਾਂ ਨੂੰ ਕਿਸੇ ਨੇ ਸਲਾਹ ਦਿੱਤੀ ਕਿ ਕਿਸੇ ਅਣਪਛਾਤੇ ਵਿਅਕਤੀ ਦੇ ਸਪਾਮ ਲੈਣ ਦੀ ਬਜਾਏ ਸਗੋਂ ਉਹਨਾਂ ਨੂੰ ਆਪਣੇ ਮਤਰੇ ਪੁੱਤਰ ਨੂੰ ਸਪਰਮ ਡੋਨਰ ਬਣਨ ਲਈ ਮਨਾਉਣਾ ਚਾਹੀਦਾ ਹੈ , ਜਿਸ ਤੋਂ ਬਾਅਦ ਇਸ ਪਰਿਵਾਰ ਨੂੰ ਇਹ ਫੈਸਲਾ ਬਹੁਤ ਚੰਗਾ ਲੱਗਾ। ਜਿਸ ਤੋਂ ਬਾਅਦ ਇਸ ਔਰਤ ਵੱਲੋਂ ਲਿਖਿਆ ਗਿਆ ਸਾਡੇ ਬੱਚੇ ਕੋਲ ਮੇਰੇ ਪਤੀ ਦੇ ਜੀਨ ਹੋਣਗੇ ਅਤੇ ਅਸੀਂ ਮੇਰੇ ਮਤਰਏ ਪੁੱਤਰ ਦੀ ਸਿਹਤ, ਸ਼ਖਸੀਅਤ ਅਤੇ ਬੁੱਧੀ ਨੂੰ ਜਾਣਦੇ ਸੀ।

ਉਹ ਵੀ ਮਦਦ ਕਰਨ ਲਈ ਤਿਆਰ ਹੋ ਗਿਆ। ਉਸ ਨੇ ਅੱਗੇ ਕਿਹਾ, ‘ਸਾਡੀ ਬੇਟੀ ਹੁਣ 30 ਸਾਲ ਦੀ ਹੈ। ਅਸੀਂ ਉਸਨੂੰ ਕਿਵੇਂ ਦੱਸੀਏ ਕਿ ਉਸਦਾ ‘ਪਿਤਾ’ ਉਸਦਾ ਦਾਦਾ ਹੈ, ਉਸਦਾ ‘ਭਰਾ’ ਉਸਦਾ ਪਿਤਾ ਹੈ, ਉਸਦੀ ‘ਭੈਣ’ ਉਸਦੀ ਭੂਆ ਹੈ, ਅਤੇ ਉਸਦਾ ‘ਭਤੀਜਾ’ ਉਸਦਾ ਮਤਰੇਅ ਭਰਾ ਹੈ? ਮੈਂ ਅਤੇ ਮੇਰੇ ਪਤੀ ਉਸਨੂੰ ਦੱਸਣ ਬਾਰੇ ਚਿੰਤਤ ਅਤੇ ਉਲਝਣ ਵਿੱਚ ਹਾਂ। ਜਿਸ ਤੋਂ ਬਾਅਦ ਬਹੁਤ ਸਾਰੇ ਲੋਕ ਇਸ ਔਰਤ ਨੂੰ ਵੱਖੋ ਵੱਖਰੀਆਂ ਪ੍ਰਕਾਰ ਦੀਆਂ ਸਲਾਹਾ ਦਿੰਦੇ ਹੋਏ ਨਜ਼ਰ ਆਉਂਦੇ ਪਏ ਹਨ ਪਰ ਜਦੋਂ ਇਸ ਔਰਤ ਦੇ ਵੱਲੋਂ ਮਨੋਵਿਗਿਆਨੀ ਦੇ ਕੋਲੋਂ ਇਸ ਦੀ ਸਲਾਹ ਲਈ ਗਈ ਤਾਂ ਉਹਨਾਂ ਵੱਲੋਂ ਦੱਸਿਆ ਗਿਆ ਕਿ ਜੇਕਰ ਇਹ ਸੱਚਾਈ ਉਸ ਦੀ ਬੇਟੀ ਨੂੰ ਨਾ ਦੱਸੀ ਜਾਵੇ ਤਾਂ ਸਭ ਲਈ ਬਿਹਤਰ ਹੋਵੇਗਾ।