BREAKING NEWS
Search

ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ “ਕੌਣ ਹੈ ਨਵਜੋਤ ਕੌਰ ਸਿੱਧੂ ? ” (Video )

ਨਵਜੋਤ ਕੌਰ ਦੇ ਸਰਕਾਰ ਨੂੰ 10 ਵਿੱਚੋਂ 4 ਨੰਬਰ ਦੇਣ ਤੌ ਬਾਦ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਗ਼ੁੱਸਾ ਜ਼ਾਹਿਰ। ਉਨ੍ਹਣਾ ਦਾ ਕਹਿਣਾ ਹੈ ਕਿ ਨਵਜੋਤ ਕੌਰ ਕੌਣ ਹੈ, ਨਾ ਹੀ ਸਰਕਾਰ ਵਿੱਚ ਮੰਤਰੀ ਹੈ ਅਤੇ ਨਾ ਹੀ ਕੋਈ ਵਿਧਾਇਕ ਹੈ। ਇਥੇ ਤੱਕ ਕਿ ਉਸ ਦਾ ਕਾਂਗਰਸ ਨਾਲ ਗੋਈ ਵਾਹ ਵਾਸਤਾ ਵੀ ਨਹੀਂ ਹੈ। ,,,, ਇਸ ਲਈ ਉਹ ਨਵਜੋਤ ਕੌਰ ਸਿੱਧੂ ਦੇ ਕਿਸੇ ਵੀ ਬਿਆਨ ’ਤੇ ਟਿੱਪਣੀ ਨਹੀਂ ਕਰਨਾ ਚਾਹੁੰਦੇ ਹਨ। ਨਵਜੋਤ ਕੌਰ ਦੇ ਸਰਕਾਰ ਨੂੰ 10 ਵਿੱਚੋਂ 4 ਨੰਬਰ ਦੇਣ ਤੌ ਬਾਦ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਗ਼ੁੱਸਾ ਜ਼ਾਹਿਰ ।

ਉਨ੍ਹਣਾ ਦਾ ਕਹਿਣਾ ਹੈ ਕਿ ਨਵਜੋਤ ਕੌਰ ਕੌਣ ਹੈ, ਨਾ ਹੀ ਸਰਕਾਰ ਵਿੱਚ ਮੰਤਰੀ ਹੈ ਅਤੇ ਨਾ ਹੀ ਕੋਈ ਵਿਧਾਇਕ ਹੈ। ਇਥੇ ਤੱਕ ਕਿ ਉਸ ਦਾ ਕਾਂਗਰਸ ਨਾਲ ਗੋਈ ਵਾਹ ਵਾਸਤਾ ਵੀ ਨਹੀਂ ਹੈ। ਇਸ ਲਈ ਉਹ ਨਵਜੋਤ ਕੌਰ ਸਿੱਧੂ ਦੇ ਕਿਸੇ ਵੀ ਬਿਆਨ ’ਤੇ ਟਿੱਪਣੀ ਨਹੀਂ ਕਰਨਾ ਚਾਹੁੰਦੇ ਹਨ,,,, । ਅਮਰਿੰਦਰ ਸਿੰਘ ਵਲੋਂ ਨਵਜੋਤ ਕੌਰ ਨੂੰ ਪਹਿਚਾਨਣ ਤੋਂ ਸਾਫ਼ ਹੀ ਇਨਕਾਰ ਕਰ ਦਿਤਾ ਗਯਾ । ਹਾਲਾਂਕਿ ਨਵਜੋਤ ਕੌਰ ਨੇ ਆਪਣੇ ਪਤੀ ਨਵਜੋਤ ਸਿੰਘ ਨਾਲ ਕਾਂਗਰਸ ਦੀ ਮੈਂਬਰਸ਼ਿਪ ਲਈ ਸੀ ਅਤੇ ਇਸ ਸਮੇਂ ਆਪਣੇ ਪਤੀ ਨਾਲ ਲਗਾਤਾਰ ਸਥਾਨਕ ਸਰਕਾਰਾਂ ਵਿਭਾਗ ਵਿੱਚ ਕੰਮ ਕਰਨ ਲਈ ਵੀ ਆਉਂਦੀ ਹੈ।

ਨਵਜੋਤ ਕੌਰ ਸਿੱਧੂ ਨੇ ਪਿਛਲੇ ਦਿਨੀਂ ਇੱਕ ਚੈਨਲ ’ਤੇ ਇੰਟਰਵਿਊ ਦੌਰਾਨ ਕਿਹਾ ਸੀ ਕਿ ਪੰਜਾਬ ਦੀ ਕਾਂਗਰਸ ਸਰਕਾਰ ਅਜੇ ਆਪਣੇ ਵਾਅਦੇ ਪੂਰੇ ਕਰਨ ਵਿੱਚ ਸਫ਼ਲ ਨਹੀਂ ਹੋਈ ਹੈ। ਜਿਸ ਕਾਰਨ ਉਹ ਇਸ ਸਰਕਾਰ ਨੂੰ ਕੋਈ ਜਿਆਦਾ ਨੰਬਰ ਨਹੀਂ ਦੇ ਸਕਦੇ ਹਨ। ਨਵਜੋਤ ਕੌਰ ਨੇ ਅਮਰਿੰਦਰ ਸਿੰਘ ਦੀ ਸਰਕਾਰ ਨੂੰ 10 ਵਿੱਚੋਂ ਸਿਰਫ਼ 4 ਨੰਬਰ ਹੀ ਦਿੱਤੇ ਸਨ।,,,,  ਜਿਸ ਤੋਂ ਬਾਅਦ ਇਸ ਬਿਆਨ ਨੇ ਰਾਜਨੈਤਿਕ ਗਿਲਾਰੀਆਂ ਵਿਚ ਕਾਫ਼ੀ ਜਿਆਦਾ ਵਿਵਾਦ ਖੜਾ ਕਰ ਦਿਤਾ ਸੀ ਅਤੇ ਕਈ ਮੰਤਰੀਆਂ ਨੇ ਇਸ ਦਾ ਵਿਰੋਧ ਵੀ ਕੀਤਾ ਸੀ।

ਨਵਜੋਤ ਕੌਰ ਨੇ ਆਪਣੇ ਇਸ ਵਿਵਾਦ ਗ੍ਰਸਤ ਬਿਆਨ ਤੋਂ ਬਾਅਦ ਇਸ ਸਬੰਧੀ ਕੋਈ ਸਪਸ਼ਟੀਕਰਨ ਵੀ ਨਹੀਂ ਦਿੱਤਾ, ਸਗੋਂ ਇੱਕ ਅਧਿਆਪਕ ਨਾਲ ਗੱਲਬਾਤ ਕਰਦੇ ਹੋਏ ਨਵਜੋਤ ਕੌਰ ਨੇ ਇਥੇ ਤੱਕ ਕਹਿ ਦਿੱਤਾ ਸੀ ਕਿ ਇਸ ਸਰਕਾਰ ਦਾ ਸਮਾਂ ਥੋੜਾ ਰਹਿ ਗਿਆ ਹੈ ਅਤੇ ਜਲਦ ਹੀ ਭਗਵਾਨ ਇਨ੍ਹਾਂ ਨੂੰ ਸਬਕ ਸਿਖਾਏਗਾ। ਜਿਸ ਤੋਂ ਬਾਅਦ ਵੀ ਕਾਫ਼ੀ ਜਿਆਦਾ ਵਿਵਾਦ ਹੋਇਆ ਸੀ। ਇਸ ਸਬੰਧੀ ਪਹਿਲੀ ਵਾਰ ,,,, ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਆਪਣੀ ਟਿੱਪਣੀ ਦਿੰਦੇ ਹੋਏ ਨਵਜੋਤ ਕੌਰ ਨੂੰ ਪਹਿਚਾਨਣ ਤੋਂ ਹੀ ਸਾਫ਼ ਇਨਕਾਰ ਕਰ ਦਿੱਤਾ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ