ਰਾਤੋ ਰਾਤ ਅਰਬਪਤੀ ਬਣਿਆ ਕਿਸਾਨ ਬੰਦੇ ਦੇ ਖਾਤੇ ਚ ਆਏ 99 ਅਰਬ ਰੁਪਏ, ਬੈਂਕ ਕਰਮਚਾਰੀ ਵੀ ਰਹੇ ਗਏ ਹੈਰਾਨ

ਆਈ ਤਾਜਾ ਵੱਡੀ ਖਬਰ 

ਆਏ ਦਿਨ ਹੀ ਮੀਡੀਆ ਦੇ ਵਿੱਚ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਜਿੱਥੇ ਉਨਾਂ ਦੀ ਚੰਗੀ ਕਿਸਮਤ ਸਦਕਾ ਉਹ ਕਿਸੇ ਵੱਡੇ ਮੁਕਾਮ ਤੇ ਪਹੁੰਚ ਜਾਂਦੇ ਹਨ, ਜਾਂ ਕਰੋੜਾਂਪਤੀ ਜਾਂ ਫਿਰ ਅਰਬਪਤੀ ਬਣ ਜਾਂਦੇ ਹਨ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਕਿਸਾਨ ਰਾਤੋ ਰਾਤ ਅਰਬਪਤੀ ਬਣ ਗਿਆ ਤੇ ਉਸ ਦੇ ਖਾਤੇ ਦੇ ਵਿੱਚ 99 ਅਰਬ ਰੁਪਏ ਆਏ l ਜਿਸ ਨੂੰ ਵੇਖਣ ਤੋਂ ਬਾਅਦ ਬੈਂਕ ਕਰਮਚਾਰੀ ਵੀ ਹੈਰਾਨ ਰਹਿ ਗਏ l ਇਹ ਮਾਮਲਾ ਯੂਪੀ ਦੇ ਭਦੋਹੀ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ। ਜਿੱਥੇ ਅਚਾਨਕ ਇੱਕ ਕਿਸਾਨ ਦੇ ਬੰਦ ਖਾਤੇ ਵਿੱਚ ਅਰਬਾਂ ਰੁਪਏ ਆ ਗਏ। ਜਿਵੇਂ ਹੀ ਕਿਸਾਨ ਨੂੰ ਇੱਕ ਬਾਰੇ ਪਤਾ ਚੱਲਿਆ ਤਾਂ ਉਹ ਹੈਰਾਨ ਰਹਿ ਗਿਆ l

ਪਹਿਲਾਂ ਤਾਂ ਕਿਸਾਨ ਨੂੰ ਯਕੀਨ ਨਹੀਂ ਹੋਇਆ, ਨਾ ਹੀ ਉਸਦਾ ਪਰਿਵਾਰ ਇਸ ਤੇ ਵਿਸ਼ਵਾਸ ਕਰਦਾ ਪਿਆ ਸੀ, ਪਰ ਜਿਵੇਂ ਹੀ ਉਹਨਾਂ ਨੂੰ ਇਸਦਾ ਮੈਸੇਜ ਆਇਆ ਤਾਂ ਉਹ ਦੰਗ ਰਹਿ ਗਏ । ਪਹਿਲਾਂ ਤਾਂ ਮੋਬਾਇਲ ‘ਤੇ ਆਏ ਮੈਸੇਜ ਤੋਂ ਉਸ ਨੂੰ ਕੁਝ ਸਮਝ ਨਹੀਂ ਆਇਆ। ਫਿਰ ਉਸਨੇ ਮੋਬਾਈਲ ਦਾ ਸੁਨੇਹਾ ਕਿਸੇ ਹੋਰ ਵਿਕਾਕਤੀ ਨੂੰ ਪੜ੍ਹਨ ਲਈ ਕਿਹਾ ਤਾਂ ਪਤਾ ਲੱਗਾ ਕਿ ਉਸ ਦੇ ਖਾਤੇ ਵਿਚ ਬਹੁਤ ਸਾਰੇ ਪੈਸੇ ਜਮ੍ਹਾਂ ਹੋਏ ਹਨ। ਇਸ ਤੋਂ ਬਾਅਦ ਕਿਸਾਨ ਬੈਂਕ ਪਹੁੰਚਿਆ। ਉਸ ਨੇ ਬੈਂਕ ਮੁਲਾਜ਼ਮਾਂ ਨੂੰ ਸਾਰੀ ਗੱਲ ਕਹੀ ਤਾਂ ਮੁਲਾਜ਼ਮਾਂ ਨੇ ਉਸ ਦਾ ਖਾਤਾ ਚੈੱਕ ਕੀਤਾ ਤਾਂ ਉਹ ਹੈਰਾਨ ਰਹਿ ਗਏ। ਕਿਸਾਨ ਦੀ ਗੱਲ ਸੱਚ ਨਿਕਲੀ।

ਜਿਸ ਤੋਂ ਬਾਅਦ ਕਿਸਾਨ ਦੀ ਕਾਫੀ ਖੁਸ਼ ਹੋ ਕੇ ਆ ਤੇ ਉਸਦੇ ਪਰਿਵਾਰਿਕ ਮੈਂਬਰ ਵੀ l ਹੁਣ ਹੈਰਾਨੀ ਵਾਲੀ ਗੱਲ ਤਾਂ ਇਹ ਸੀ ਕਿ ਆਖਰ ਇੰਨੇ ਪੈਸੇ ਬੈਂਕ ਖਾਤੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਆ ਗਏ l ਇਸ ਮਾਮਲੇ ਦੀ ਸਾਰੀ ਸੱਚਾਈ ਬੈਂਕ ਮੈਨੇਜਰ ਵੱਲੋਂ ਮੀਡੀਆ ਨਾਲ ਸਾਂਝੀ ਕੀਤੀ ਗਈ ਜਿਸ ਤਹਿਤ ਬੈਂਕ ਦੇ ਇੰਚਾਰਜ ਮੈਨੇਜਰ ਆਸ਼ੀਸ਼ ਤਿਵਾੜੀ ਨੇ ਦੱਸਿਆ ਕਿ ਖਾਤਾਧਾਰਕ ਭਾਨੂ ਪ੍ਰਤਾਪ ਦਾ ਕੇ.ਸੀ.ਸੀ. ਖਾਤਾ ਸੀ।

ਖਾਤੇ ਰਾਹੀਂ ਉਸ ਨੇ ਖੇਤਾਂ ‘ਤੇ ਕਰਜ਼ਾ ਲਿਆ ਸੀ। ਖਾਤਾ ਐਨਪੀਏ ਹੋਣ ਤੋਂ ਬਾਅਦ ਅਜਿਹਾ ਹੀ ਹੋਇਆ। ਹਾਲਾਂਕਿ, ਖਾਤੇ ਨੂੰ ਹੋਲਡ ‘ਤੇ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪੈਸਾ ਕਿੱਥੋਂ ਆਇਆ ਅਤੇ ਕਿਸ ਨੇ ਭੇਜਿਆ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪਰ ਜਿਸ ਤਰੀਕੇ ਦੇ ਨਾਲ ਕਿਸਾਨ ਦੇ ਖਾਤੇ ਵਿੱਚ ਇੰਨੇ ਜਿਆਦਾ ਪੈਸੇ ਆ ਚੁੱਕੇ ਹਨ, ਇਹ ਮਾਮਲਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।