ਰਾਜਾਸਾਂਸੀ ਏਅਰਪੋਰਟ ਤੋਂ ਸ਼ਾਮ 4:30 ਵਜੇ ਬਾਰੇ ਆਈ ਇਹ ਵੱਡੀ ਮਾੜੀ ਖਬਰ

ਆਈ ਤਾਜਾ ਵੱਡੀ ਖਬਰ

ਰੋਜ਼ਗਾਰ ਦੀ ਭਾਲ ਦੇ ਵਿੱਚ ਇਨਸਾਨ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਦਾ ਸਫ਼ਰ ਤੈਅ ਕਰਦਾ ਹੈ। ਇਸ ਦੇ ਲਈ ਉਸ ਨੂੰ ਕਾਫੀ ਮਿਹਨਤ ਮੁਸ਼ੱਕਤ ਕਰਨੀ ਪੈਂਦੀ ਹੈ। ਕਈ ਵਾਰ ਘਰਦਿਆਂ ਤੋਂ ਦੂਰ ਹੋ ਕੇ ਰੋਜ਼ੀ ਰੋਟੀ ਦਾ ਜੁਗਾੜ ਕਰਨਾ ਪੈਂਦਾ ਹੈ ਤਾਂ ਜੋ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਦੋ ਟਾਈਮ ਦੀ ਰੋਟੀ ਨਸੀਬ ਹੋ ਸਕੇ। ਅਜਿਹਾ ਕਰਦੇ ਕਰਦੇ ਅਸੀਂ ਵਿਦੇਸ਼ਾਂ ਦਾ ਵੀ ਰੁੱਖ ਕਰ ਲੈਂਦੇ ਹਾਂ। ਜਿੱਥੇ ਸਾਨੂੰ ਲੱਗਦਾ ਹੈ ਕਿ ਸਾਡਾ ਆਉਣ ਵਾਲਾ ਕੱਲ੍ਹ ਇੱਥੇ ਕੰਮ ਕਰਨ ਤੋਂ ਬਾਅਦ ਸੁਧਰ ਜਾਵੇਗਾ ਅਤੇ ਸਾਡੇ ਦਿਨ ਬਦਲ ਜਾਣਗੇ।

ਬਾਹਰ ਜਾ ਕੇ ਕੰਮ ਕਰਨ ਦੀ ਲਾਲਸਾ ਜਦੋਂ ਸਿੱਧੇ ਤਰੀਕੇ ਨਾਲ ਪੂਰੀ ਨਹੀਂ ਹੁੰਦੀ ਤਾਂ ਅਸੀਂ ਗ਼ਲਤ ਰਸਤੇ ਅਪਨਾ ਕੇ ਵਿਦੇਸ਼ ਪਹੁੰਚਣ ਦੀ ਤਿਆਰੀ ਕਰ ਬੈਠਦੇ ਹਾਂ। ਇਸ ਤਿਆਰੀ ਨੂੰ ਕਰਨ ਵਿੱਚ ਵੀ ਕਈ ਲੱਖਾਂ ਰੁਪਏ ਖਰਚ ਹੋ ਜਾਂਦੇ ਨੇ। ਪਰ ਕਿਸੇ ਇਨਸਾਨ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਸ ਵੱਲੋਂ ਅਪਣਾਇਆ ਗਿਆ ਇਹ ਗ਼ਲਤ ਰਾਸਤਾ ਉਸ ਨੂੰ ਵਾਪਸ ਉਸੇ ਥਾਂ ਉੱਤੇ ਲਿਆ ਕੇ ਖੜਾ ਕਰ ਦਏਗਾ ਜਿੱਥੋਂ ਉਹ ਤੁਰਿਆ ਸੀ। ਇਸ ਖ਼ਬਰ ਤਹਿਤ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਯਾਤਰੀਆਂ ਨੂੰ ਅਮਰੀਕਾ ਤੋਂ ਵਾਪਸ ਭਾਰਤ ਭੇਜਿਆ ਜਾ ਰਿਹਾ ਹੈ।

ਇਹ ਉਹ ਯਾਤਰੀ ਹਨ ਜੋ ਗ਼ੈਰ ਕਾਨੂੰਨੀ ਢੰਗ ਨਾਲ ਅਮਰੀਕਾ ਪਹੁੰਚ ਕੇ ਪੈਸੇ ਕਮਾਉਣਾ ਚਾਹੁੰਦੇ ਸਨ। ਅਮਰੀਕਾ ਹੁਣ ਇਨ੍ਹਾਂ ਦੀ ਪਛਾਣ ਕਰਕੇ ਇਨ੍ਹਾਂ ਨੂੰ ਆਪਣੇ ਮੁਲਕ ਵਾਪਸ ਭੇਜ ਰਿਹਾ ਹੈ। ਇਹ ਸਿਲਸਿਲਾ ਪਿਛਲੇ ਕਈ ਹਫਤਿਆਂ ਤੋਂ ਚੱਲ ਰਿਹਾ ਹੈ। ਜਿਸ ਦੇ ਤਹਿਤ ਅੱਜ ਸ਼ਾਮੀ 4:30 ਦੇ ਕਰੀਬ ਕਈ ਹੋਰ ਭਾਰਤੀ ਨਾਗਰਿਕ ਵੀ ਅਮਰੀਕਾ ਵੱਲੋਂ ਡਿਪੋਰਟ ਕਰ ਦਿੱਤੇ ਜਾਣਗੇ।

ਨਜਾਇਜ਼ ਢੰਗ ਦੇ ਨਾਲ ਅਮਰੀਕਾ ਦੇ ਹੱਦਾਂ ਅੰਦਰ ਵੜੇ 150 ਭਾਰਤੀ ਲੋਕ ਅੱਜ ਸ਼ਾਮ ਵਾਪਸ ਇੰਡੀਆ ਆ ਰਹੇ ਨੇ। ਚਾਰਟਰਡ ਉਡਾਣ ਜ਼ਰੀਏ ਪਹਿਲਾਂ ਹੀ ਬਹੁਤ ਸਾਰੇ ਭਾਰਤੀਆਂ ਨੂੰ ਵੱਖ-ਵੱਖ ਏਅਰਪੋਰਟਾਂ ਰਾਹੀਂ ਵਾਪਸ ਭੇਜਿਆ ਜਾ ਚੁੱਕਾ ਹੈ। ਹੁਣ ਤੱਕ ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਯਾਤਰੀਆਂ ਦੀ ਇਹ ਪੰਜਵੀਂ ਉਡਾਣ ਹੈ ਜੋ ਖ਼ਾਸ ਤੌਰ ‘ਤੇ ਪੰਜਾਬੀਆਂ ਨੂੰ ਲੈ ਕੇ ਆ ਰਹੀ ਹੈ ਸੋ ਗ਼ਲਤ ਤਰੀਕੇ ਨਾਲ ਅਮਰੀਕਾ ਵਿੱਚ ਵੜਨ ਦੀ ਕੋਸ਼ਿਸ਼ ਕਰ ਰਹੇ ਸਨ।