ਯੂਰਪ ਦਾ ਸਭ ਤੋਂ ਲੰਬਾ ਜਵਾਲਾਮੁਖੀ ਫਟਣ ਕਾਰਨ ਕਈ ਕਿਲੋਮੀਟਰ ਤਕ ਫੈਲੀ ਸੁਆਹ , ਕੀਤਾ ਗਿਆ ਏਅਰਪੋਰਟ ਬੰਦ

ਆਈ ਤਾਜਾ ਵੱਡੀ ਖਬਰ 

ਅੱਜ ਕੱਲ ਦਾ ਮਨੁੱਖ ਕੁਦਰਤ ਦੇ ਨਾਲ ਖਿਲਵਾੜ ਕਰਨ ਦੇ ਵੱਖੋ ਵੱਖਰੇ ਤਰੀਕੇ ਅਪਣਾਉਂਦਾ ਹੈ। ਜਿਸ ਕਾਰਨ ਕੁਦਰਤ ਵੀ ਸਮੇਂ ਸਮੇਂ ਤੇ ਮਨੁੱਖ ਵੱਲੋਂ ਕੀਤੇ ਕਾਰਜਾਂ ਦਾ ਮੁੱਲ ਮੋੜਦੀ ਰਹਿੰਦੀ ਹੈ। ਬੀਤੇ ਕੁਝ ਸਾਲਾਂ ਤੋਂ ਕੁਦਰਤੀ ਕਰੋਪੀ ਲਗਾਤਾਰ ਦੇਖਣ ਨੂੰ ਮਿਲਦੀ ਪਈ ਐ, ਜਿੱਥੇ ਕੁਦਰਤੀ ਆਫਤਾਂ ਕਾਰਨ ਹੁਣ ਤੱਕ ਬਹੁਤ ਜਿਆਦਾ ਨੁਕਸਾਨ ਹੋ ਚੁਕਿਆ ਹੈ। ਇਸੇ ਵਿਚਾਲੇ ਇੱਕ ਵਾਰ ਫੇਰ ਤੋਂ ਕੁਦਰਤ ਦਾ ਕਹਿਰ ਵੇਖਣ ਨੂੰ ਮਿਲਿਆ, ਜਦੋਂ ਯੂਰੋਪ ਦਾ ਸਭ ਤੋਂ ਲੰਬਾ ਜਵਾਲਾਮੁਖੀ ਫੱਟ ਗਿਆ ਤੇ ਜਵਾਲਾਮੁਖੀ ਦੇ ਫਟਣ ਕਾਰਨ 23 ਕਿਲੋਮੀਟਰ ਤੱਕ ਸੁਆਹ ਫੈਲ ਗਈ। ਇਥੋਂ ਤਕ ਕਿ ਏਅਰਪੋਰਟ ਵੀ ਬੰਦ ਕਰਨੇ ਪਏ l

ਦਰਅਸਲ ਇਟਲੀ ਦਾ ਮਾਊਂਟ ਏਟਨਾ ਜਵਾਲਾਮੁਖੀ, ਜਿਹੜਾ ਯੂਰਪ ਦਾ ਸਭ ਤੋਂ ਲੰਮਾ ਤੇ ਸਭ ਤੋਂ ਵੱਧ ਸਰਗਰਮ ਜਵਾਲਾਮੁਖੀ ਹੈ, ਓਹ ਇੱਕ ਵਾਰ ਫਿਰ ਫਟ ਗਿਆ । ਜਿਸ ਕਾਰਨ ਭਾਰੀ ਨੁਕਸਾਨ ਹੋਇਆ ਤੇ ਇਸ ਜਵਾਲਾਮੁਖੀ ਦੇ ਫਟਣ ਕਾਰਨ ਇਸ ਤੋਂ ਨਿਕਲਣ ਵਾਲੀ ਸੁਆਹ ਕਈ ਕਿਲੋਮੀਟਰ ਤੱਕ ਫੈਲ ਚੁੱਕੀ ਹੈ। ਜਿਸ ਕਾਰਨ ਸਿਸਲੀ ਸ਼ਹਿਰ ਦੇ ਕੈਟਾਨੀਆ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਤੇ ਆਉਣ ਵਾਲੀਆਂ ਫਲਾਈਟਾਂ ਜਾਂ ਤਾਂ ਰੱਦ ਕਰ ਦਿੱਤੀਆਂ ਗਈਆਂ ਜਾਂ ਡਾਇਵਰਟ ਕੀਤੀਆਂ ਗਈਆਂ ਹਨ।

ਇੰਨਾ ਹੀ ਨਹੀਂ ਸੜਕਾਂ ‘ਤੇ ਪਈ ਸੁਆਹ ਕਾਰਨ ਕਈ ਸੜਕਾਂ ਬੰਦ ਕਰ ਦਿੱਤੀਆ ਗਈਆਂ ਤੇ ਪ੍ਰਸ਼ਾਸਨ ਨੇ 48 ਘੰਟਿਆਂ ਲਈ ਮੋਟਰਸਾਈਕਲ ਤੇ ਸਾਈਕਲ ਚਲਾਉਣ ‘ਤੇ ਵੀ ਰੋਕ ਲਗਾ ਦਿੱਤੀ । ਕਾਰਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਵੀ ਵੱਧ ਤੋਂ ਵੱਧ 30 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਬਰਕਰਾਰ ਰੱਖਣ ਦਾ ਹੁਕਮ ਦਿੱਤਾ ਗਿਆ ।

ਦੱਸਦਿਆ ਕਿ ਪਿਛਲੇ ਹਫ਼ਤੇ ਦੇ ਸ਼ੁਰੂ ‘ਚ ਜਵਾਲਾਮੁਖੀ ਫਟਣ ਦੇ ਸੰਕੇਤ ਮਿਲੇ ਸਨ, ਜਦੋਂ ਏਟਨਾ ‘ਚੋਂ ਗੈਸ ਦੀਆਂ ਰਿੰਗਾਂ ਨਿਕਲਣੀਆਂ ਸ਼ੁਰੂ ਹੋ ਗਈਆਂ ਸਨ। ਏਟਨਾ ਯੂਰਪ ਦਾ ਸਭ ਤੋਂ ਸਰਗਰਮ ਜੁਆਲਾਮੁਖੀ ਹੈ, ਜੋ ਮਈ ਦੇ ਆਖਰੀ ਹਫ਼ਤੇ ਵਿੱਚ ਫਟਿਆ ਸੀ। ਉਦੋਂ ਵੀ ਜ਼ਿਆਦਾਤਰ ਹਵਾਈ ਅੱਡੇ ਬੰਦ ਸਨ। ਸੋ ਇਕ ਵਾਰ ਫਿਰ ਤੋਂ ਕੁਦਰਤ ਦੀ ਕਰੋਪੀ ਦੇਖਣ ਨੂੰ ਮਿਲੀ ਜਿੱਥੇ ਜਵਾਲਾਮੁਖੀ ਫਟਣ ਦੇ ਕਾਰਨ ਭਾਰੀ ਨੁਕਸਾਨ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ।