ਯੂਰਪ ਤੋਂ ਆਈ ਮਾੜੀ ਖਬਰ – ਇਥੇ ਹੋਇਆ ਮੌਤ ਦਾ ਤਾਂਡਵ

1078

ਆਈ ਤਾਜਾ ਵੱਡੀ ਖਬਰ

ਜਦੋਂ 2020 ਸਾਲ ਦਾ ਆਗਾਜ਼ ਹੋਇਆ ਸੀ ,ਤਾਂ ਦੁਨੀਆ ਬਹੁਤ ਖੁਸ਼ੀ ਸੀ, ਕਿ ਇਹ ਸਾਡੀ ਜਿੰਦਗੀ ਦੇ ਵਿਚ ਬੁਹਤ ਸਾਰੀਆਂ ਖੁਸ਼ੀਆਂ ਲੈ ਕੇ ਆਵੇਗਾ।ਪਰ ਇਹ ਸਾਲ ਸ਼ਾਇਦ ਸੋਗ ਭਰੀਆਂ ਖਬਰਾਂ ਸੁਣਾਉਣ ਲਈ ਹੀ ਚੜ੍ਹਿਆ ਹੈ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਨਾ ਜਾਣੇ ਕਿੰਨੀਆਂ ਅਜਿਹੀਆਂ ਖਬਰਾਂ ਆਈਆਂ ਜਿਨ੍ਹਾਂ ਨੇ ਇਨਸਾਨ ਦੇ ਮਨੋਬਲ ਨੂੰ ਤੋੜ ਕੇ ਰੱਖ ਦਿੱਤਾ। ਇਹ ਸਾਲ ਦੇ ਵਿੱਚ ਬਹੁਤ ਸਾਰੇ ਲੋਕ ਇਸ ਦੁਨੀਆਂ ਨੂੰ ਛੱਡ ਕੇ ਸਦਾ ਲਈ ਅਲਵਿਦਾ ਕਹਿ ਗਏ। ਕੁਝ ਇਹੋ ਜਿਹੇ ਹਾਦਸਿਆਂ ਦਾ ਸ਼ਿਕਾਰ ਹੋ ਗਿਆ ਜਿਸ ਬਾਰੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ।ਇਹ ਸਾਲ ਸ਼ਾਇਦ ਸੋਗ ਭਰੀਆਂ ਖਬਰਾਂ ਸੁਣਾਉਣ ਲਈ ਹੀ ਚੜ੍ਹਿਆ ਹੈ।

ਇਨ੍ਹਾਂ ਵਿੱਚ ਕਈ ਉਹ ਨੌਜਵਾਨ ਵੀ ਸ਼ਾਮਿਲ ਸਨ ਜੋ ਪੜਾਈ ਕਰਨ ਦੀ ਖਾਤਰ ਵਿਦੇਸ਼ਾਂ ਨੂੰ ਗਏ ਪਰ ਵਾਪਸ ਆਪਣੇ ਵਤਨ ਨਹੀਂ ਪਰਤੇ। ਦੁੱਖ ਭਰੀਆਂ ਖਬਰਾਂ ਦੇ ਵਿੱਚ ਇੱਕ ਖ਼ਬਰ ਯੂਰਪ ਤੋਂ ਆਈ ਹੈ ਜਿੱਥੇ ਫਿਰ ਤੋਂ ਮੌਤ ਦਾ ਤਾਂਡਵ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਯੂਰਪ ਦੇਸ਼ ਜਰਮਨੀ ਦੇ ਬਾਵੇਰੀਆ ਸ਼ਹਿਰ ਵਿਚ ਇਕ ਨਿਰਮਾਣ ਅਧੀਨ ਥਾਂ ਤੇ ਹਾਦਸਾ ਹੋਣ ਦੀ ਖ਼ਬਰ ਮਿਲੀ ਹੈ। ਇਸ ਹਾਦਸੇ ਵਿਚ ਚਾਰ ਮਜਦੂਰਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਉੱਥੇ ਹੀ ਇਕ ਹੋਰ ਮਜ਼ਦੂਰ ਜ਼ਖਮੀ ਹੋ ਗਿਆ ਹੈ।ਇੱਥੇ ਇੱਕ ਇਮਾਰਤ ਦਾ ਕੰਮ ਚੱਲ ਰਿਹਾ ਸੀ ,ਤੇ ਇਸ ਕੰਮ ਦੇ ਦੌਰਾਨ ਹੀ ਇਹ ਘਟਨਾ ਹੋਈ ਹੈ। ਜਿਸ ਨਾਲ 4 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਇਕ ਮਜ਼ਦੂਰ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ। ਬਚਾਅ ਟੀਮਾਂ ਵੱਲੋਂ ਮੌਕੇ ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕੀਤੇ ਗਏ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਜਿੱਥੇ ਇਹ ਹਾਦਸਾ ਵਾਪਰਿਆ, ਇਥੇ ਮਜਦੂਰ ਛੱਤ ਦੀ ਭੰਨ-ਤੋੜ ਕਰ ਰਹੇ ਸਨ। ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ। ਜਿਸ ਕਾਰਨ ਛੱਤ ਦਾ ਢਾਂਚਾ ਹੇਠਾਂ ਡਿੱਗਿਆ ਤੇ ਇਹ ਮਜ਼ਦੂਰ ਇਸਦੇ ਥੱਲੇ ਆ ਗਏ। ਜਿਸ ਕਾਰਨ 4 ਮਜਦੂਰਾਂ ਦੀ ਮੌਤ ਤੇ 1 ਮਜਦੂਰ ਜ਼ਖਮੀ ਹੋ ਗਿਆ। ਇਸ ਹਾਦਸੇ ਦੀ ਪੁਸ਼ਟੀ ਐਨ .ਟੀ.ਵੀ .ਅਤੇ ਸਥਾਨਕ ਪੁਲਸ ਵੱਲੋਂ ਕੀਤੀ ਗਈ। ਇਸ ਖਬਰ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ।