BREAKING NEWS
Search

ਯੂਰਪ ਚ ਵਾਪਰਿਆ ਵੱਡਾ ਦਰਦਨਾਕ ਹਾਦਸਾ, ਪੰਜਾਬ ਦੀ 6 ਸਾਲਾਂ ਬੱਚੀ ਦੀ ਹੋਈ ਮੌਤ

ਆਈ ਤਾਜਾ ਵੱਡੀ ਖਬਰ 

ਬਹੁਤ ਸਾਰੇ ਪੰਜਾਬੀ ਪਰਿਵਾਰ ਜਿਥੇ ਪੰਜਾਬ ਵਿੱਚ ਵਧ ਰਹੀ ਬੇਰੁਜ਼ਗਾਰੀ ਦੇ ਚਲਦਿਆਂ ਹੋਇਆਂ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਵਿਦੇਸ਼ ਜਾਣ ਵਾਸਤੇ ਕਾਨੂੰਨੀ ਅਤੇ ਗੈਰਕਾਨੂੰਨੀ ਰਸਤਿਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਜਿੱਥੇ ਬਹੁਤ ਸਾਰੇ ਪਰਿਵਾਰਾਂ ਨੂੰ ਭਾਰੀ ਮਿਹਨਤ ਮੁਸ਼ੱਕਤ ਕਰਨੀ ਪੈਂਦੀ ਹੈ ਉਥੇ ਹੀ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਵਸੇ ਹੋਏ ਇਹਨਾਂ ਪਰਿਵਾਰਾਂ ਨੂੰ ਕਈ ਤਰਾਂ ਦੇ ਅਜਿਹੇ ਦਰਦਨਾਕ ਹਾਦਸਿਆਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਜਿਸ ਬਾਰੇ ਉਨ੍ਹਾਂ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ।

ਜਿੱਥੇ ਇਹ ਪਰਿਵਾਰ ਆਪਣੇ ਬੱਚਿਆਂ ਦੇ ਆਉਣ ਵਾਲੇ ਭਵਿੱਖ ਨੂੰ ਸੁਨਹਿਰਾ ਕਰਨ ਵਾਸਤੇ ਵਿਦੇਸ਼ਾਂ ਵਿੱਚ ਜਾਂਦੇ ਹਨ ਉਥੇ ਹੀ ਇਨ੍ਹਾਂ ਦੇ ਬੱਚੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਜਿਸ ਨਾਲ ਮਾਪਿਆਂ ਉਪਰ ਦੁੱਖਾਂ ਦਾ ਪਹਾੜ ਡਿੱਗ ਪੈਂਦਾ ਹੈ। ਹੁਣ ਯੂਰਪ ਤੋਂ ਵੱਡੀ ਦਰਦਨਾਕ ਖਬਰ ਸਾਹਮਣੇ ਆਈ ਹੈ ਜਿੱਥੇ ਛੇ ਸਾਲਾਂ ਦੀ ਬੱਚੀ ਦੀ ਮੌਤ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਇਟਲੀ ਤੋਂ ਸਾਹਮਣੇ ਆਇਆ ਹੈ ਜਿਥੇ ਪੰਜਾਬ ਦਾ ਇਕ ਪਰਿਵਾਰ ਪਿਛਲੇ ਕੁਝ ਸਾਲਾਂ ਤੋਂ ਇਟਲੀ ਦੇ ਵਿੱਚ ਰਹਿ ਰਿਹਾ ਹੈ। ਉੱਥੇ ਹੀ ਇਸ ਪਰਿਵਾਰ ਦੀ ਛੇ ਸਾਲਾਂ ਦੀ ਮਾਸੂਮ ਬੱਚੀ ਦੀ ਇਕ ਸੜਕ ਹਾਦਸੇ ਦੇ ਕਾਰਨ ਮੌਤ ਹੋਈ ਹੈ। ਦਸ ਦੇਈਏ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਅਧੀਨ ਆਉਣ ਵਾਲੇ ਪਿੰਡ ਸਰਾਏ ਤਾਂ ਇੱਕ ਪਰਿਵਾਰ ਜਿਥੇ ਪਿਛਲੇ ਕੁਝ ਸਾਲਾਂ ਤੋਂ ਇਟਲੀ ਦੇ ਵਿੱਚ ਰਹਿ ਰਿਹਾ ਹੈ। ਜਿੱਥੇ ਬੱਚੀ ਦਾ ਪਿਤਾ ਅਮਰਜੀਤ ਸਿੰਘ ਆਪਣੇ ਪਰਿਵਾਰ ਸਮੇਤ ਇਟਲੀ ਦੇ ਸ਼ਹਿਰ ਤਰੀਸ਼ਨੋ ਵਿੱਚ ਰਹਿ ਰਿਹਾ ਸੀ।

ਜਿਥੇ ਉਸਦੀ ਪਤਨੀ ਆਪਣੀ ਛੇ ਸਾਲਾ ਬੱਚੀ ਦੇ ਨਾਲ ਗੱਡੀ ਵਿੱਚ ਜਾ ਰਹੀ ਸੀ। ਕਾਰ ਵਿੱਚ ਬੱਚੇ ਦੀ ਲਗਾਈ ਹੋਈ ਸੀਟ ਬੈਲਟ ਅਚਾਨਕ ਹੀ ਖੁੱਲ੍ਹ ਗਈ। ਜਿਸ ਦੇ ਕਾਰਨ ਮਾਂ ਦਾ ਧਿਆਨ ਬੱਚੇ ਵੱਲ ਚਲਿਆ ਗਿਆ ਅਤੇ ਗੱਡੀ ਆਪਣਾ ਸੰਤੁਲਨ ਗੁਆ ਬੈਠੀ , ਜਿਸ ਤੋਂ ਬਾਅਦ ਗੱਡੀ ਇਕ ਦਰਖੱਤ ਨਾਲ ਟਕਰਾ ਗਈ ਅਤੇ ਹਾਦਸੇ ਦਾ ਸ਼ਿਕਾਰ ਹੋ ਗਈ। ਜਿੱਥੇ ਬੱਚੀ ਤੇ ਮਾਂ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਾਇਆ ਗਿਆ ਉਥੇ ਹੀ ਬੱਚੀ ਦੀ ਮੌਤ ਹੋ ਗਈ ਹੈ।