BREAKING NEWS
Search

ਮੱਥਾ ਟੇਕਣ ਜਾ ਰਹਿਆਂ ਨਾਲ ਵਾਪਰਿਆ ਕਹਿਰ 11 ਦੀ ਮੌਕੇ ਤੇ ਹੋਈ ਮੌਤ , ਛਾਇਆ ਸੋਗ

ਹੁਣੇ ਆਈ ਤਾਜਾ ਵੱਡੀ ਖਬਰ
ਦੇਸ਼ ਅੰਦਰ ਵਾਪਰਨ ਵਾਲੇ ਸੜਕ ਹਾਦਸਿਆਂ ਵਿੱਚ ਦਿਨ ਬ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਇਸ ਸਾਲ ਦੇ ਵਿੱਚ ਅਣਗਿਣਤ ਜਾਨਾਂ ਮੌਤ ਦੇ ਮੂੰਹ ਵਿਚ ਜਾ ਚੁੱਕੀਆਂ ਹਨ। ਜ਼ਿੰਦਗੀ ਦੀ ਰਫਤਾਰ ਇੰਨੀ ਜ਼ਿਆਦਾ ਤੇਜ਼ ਹੁੰਦੀ ਜਾ ਰਹੀ ਹੈ ਕਿ ਜਿਸ ਕਾਰਨ ਸੜਕ ਹਾਦਸਿਆਂ ਵਿੱਚ ਦੇ ਵਿੱਚ ਵਾਧਾ ਹੋ ਰਿਹਾ ਹੈ। ਜਿੱਥੇ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਚੌਕਸੀ ਦੇ ਲਈ ਇੰਤਜ਼ਾਮ ਕੀਤੇ ਜਾ ਰਹੇ ਹਨ।

ਉਥੇ ਹੀ ਇਨ੍ਹਾਂ ਸੜਕ ਹਾਦਸਿਆਂ ਦੇ ਵਿਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ। ਇਨ੍ਹਾਂ ਬਹੁਤ ਸਾਰੇ ਸੜਕ ਹਾਦਸਿਆਂ ਦੇ ਕਾਰਨ ਹੀ ਖੁਸ਼ੀਆਂ ਗਮੀਆਂ ਵਿਚ ਤਬਦੀਲ ਹੋ ਜਾਂਦੀਆਂ ਹਨ। ਕੁਝ ਲੋਕ ਆਪਣੇ ਸਫਰ ਤੇ ਘਰ ਤੋਂ ਨਿਕਲਦੇ ਹਨ ਤੇ ਵਾਪਸ ਘਰ ਨਹੀਂ ਪਹੁੰਚ ਪਾਉਂਦੇ। ਹੁਣ ਵੀ ਇਕ ਅਜਿਹਾ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਮੱਥਾ ਟੇਕਣ ਜਾ ਰਹੇ 11 ਲੋਕਾਂ ਦੀ ਮੌਤ ਹੋ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਗੁਜਰਾਤ ਦੇ ਸੂਰਤ ਸ਼ਹਿਰ ਦੀ ਹੈ । ਜਿੱਥੇ ਸੂਰਤ ਤੋਂ ਪਾਵਾਗੜ ਜਾਣ ਵਾਲੀ ਸੜਕ ਤੇ 1 ਟੈਂਪੂ ਅਤੇ ਡੰਪਰ ਦਰਮਿਆਨ ਹੋਈ ਟੱਕਰ ਕਾਰਨ 11 ਲੋਕਾਂ ਦੀ ਮੌਤ ਅਤੇ 19 ਦੇ ਜ਼ਖਮੀ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇਕ ਟੈਂਪੂ ਵਿਚ ਸਵਾਰ ਸਾਰੇ ਲੋਕ ਸੂਰਤ ਦੇ ਸ਼ਹਿਰ ਪਾਵਗੜ ਨੇੜੇ ਇਕ ਮਸ਼ਹੂਰ ਧਾਰਮਿਕ ਸਥਾਨ ਤੇ ਜਾ ਰਹੇ ਸਨ।

ਇਸ ਥਾਂ ਤੇ ਜਾਣ ਵਾਸਤੇ ਵਰਾਚਾ ਦੇ ਕੁੱਝ ਪਰਿਵਾਰਾਂ ਨੇ ਇੱਕ ਮਿੰਨੀ ਟਰੱਕ ਕਿਰਾਏ ਤੇ ਲਿਆ ਹੋਇਆ ਸੀ। ਇਹ ਟੈਂਪੂ ਅਹਿਮਦਾਬਾਦ ਜਾ ਰਹੀ ਵਾਘੋਦੀਆ ਕਰਾਸਿੰਗ ਹਾਈਵੇ ਤੇ ਇੱਕ ਬੰਪਰ ਨਾਲ ਟਕਰਾ ਗਿਆ। ਇਹ ਘਟਨਾ ਸਵੇਰੇ ਕਰੀਬ ਤਿੰਨ ਵਜੇ ਵਾਪਰੀ ਹੈ। ਘਟਨਾ ਵਿਚ 11 ਲੋਕ ਮਾਰੇ ਗਏ ਅਤੇ 19 ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜੋ ਜ਼ੇਰੇ ਇਲਾਜ ਹਨ। ਮਰਨ ਵਾਲਿਆਂ ਵਿੱਚ 5 ਔਰਤਾਂ, ਤੇ 3 ਆਦਮੀ ਤੇ ਇਕ ਬੱਚਾ ਵੀ ਸ਼ਾਮਲ ਸੀ । ਮਰਨ ਵਾਲੇ ਸਾਰੇ ਲੋਕ ਸੂਰਤ ਸ਼ਹਿਰ ਦੇ ਵਰਾਚਾ ਖੇਤਰ ਤੋਂ ਸੰਬੰਧਿਤ ਸਨ। ਅਜੇ ਤੱਕ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਸ ਹਾਦਸੇ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪੁਲੀਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।