BREAKING NEWS
Search

ਮੰਡੀ ਚ ਕਿਸਾਨ ਨਾਲ ਹੋਈ ਜੱਗੋਂ ਤੇਰਵੀ, 80 ਹਜਾਰ ਦੀ ਮੱਝ 10 ਰੁਪਏ ਚ ਖਰੀਦ ਕੇ ਲੈ ਗਿਆ ਠੱਗ

ਤਾਜਾ ਵੱਡੀ ਖਬਰ 

ਅੱਜਕਲ੍ਹ ਬਹੁਤ ਸਾਰੇ ਲੋਕਾਂ ਵੱਲੋਂ ਜਲਦ ਅਮੀਰ ਹੋਣ ਦੇ ਚੱਕਰ ਵਿਚ ਅਜਿਹੇ ਗਲਤ ਰਸਤੇ ਅਪਣਾਏ ਜਾਂਦੇ ਹਨ। ਉਥੇ ਹੀ ਚੋਰੀ ਠੱਗੀ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ।ਬਹੁਤ ਸਾਰੇ ਗੈਰ ਸਮਾਜਿਕ ਅਨਸਰਾਂ ਵੱਲੋਂ ਜਿੱਥੇ ਲੁੱਟ ਖੋਹ ਕੀਤੀ ਜਾਂਦੀ ਹੈ। ਉਥੇ ਕਿ ਕਿ ਠੱਗਾਂ ਵੱਲੋਂ ਭੋਲੇ-ਭਾਲੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਵੀ ਬਣਾ ਲਿਆ ਜਾਂਦਾ ਹੈ ਜਿਸ ਕਾਰਨ ਕਈ ਪਰਿਵਾਰਾਂ ਨੂੰ ਗੰਭੀਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਦਾ ਭਾਰੀ ਨੁਕਸਾਨ ਵੀ ਹੋ ਜਾਂਦਾ ਹੈ। ਹੁਣ ਮੰਡੀ ਚ ਕਿਸਾਨ ਨਾਲ ਹੋਈ ਜੱਗੋਂ ਤੇਰਵੀ, 80 ਹਜਾਰ ਦੀ ਮੱਝ 10 ਰੁਪਏ ਚ ਖਰੀਦ ਕੇ ਲੈ ਗਿਆ ਠੱਗ , ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਕਿਸਾਨ ਨਾਲ ਉਸ ਸਮੇਂ ਠੱਗੀ ਵੱਜ ਗਈ ਜਿਸ ਸਮੇਂ ਉਹ ਸੰਭਲ ਦੇ ਵਿੱਚ ਲੱਗੀ ਹੋਈ ਇਕ ਪਸ਼ੂਆਂ ਦੀ ਮੰਡੀ ਦੇ ਵਿੱਚ ਇਕ ਕਿਸਾਨ ਆਪਣੀ ਮੱਝ ਵੇਚਣ ਆਇਆ ਸੀ ਤੇ ਉਸ ਦੇ ਨਾਲ ਧੋਖਾਧੜੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਪੁਲਿਸ ਵੱਲੋਂ ਜਿਥੇ ਪਹਿਲਾਂ ਉਸ ਦੀ ਰਿਪੋਰਟ ਦਰਜ ਨਹੀਂ ਕੀਤੀ ਗਈ, ਤੇ ਫਿਰ ਸੀਓ ਦੇ ਹੁਕਮਾਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵਿਅਕਤੀ ਜਿੱਥੇ ਆਪਣੀ ਮੱਝ ਵੇਚਣ ਲਈ ਗਾਹਕਾਂ ਦੀ ਉਡੀਕ ਕਰ ਰਿਹਾ ਸੀ ਤਾਂ ਉਸ ਸਮੇਂ ਇੱਕ ਠੱਗ ਗਾਹਕ ਬਣ ਕੇ ਉਸ ਦੇ ਕੋਲ ਆਇਆ ਅਤੇ ਦਸ ਰੁਪਏ ਦਾ ਬਿਆਨਾ ਦੇ ਕੇ ਮੱਝ ਦਾ ਸੌਦਾ ਤੈਅ ਕੀਤਾ । ਜਿਸ ਤੋਂ ਬਾਅਦ ਲੁਟੇਰਿਆਂ ਵੱਲੋਂ ਉਸ ਕਿਸਾਨ ਦਬਥਰਾ ਪਿੰਡ ਦਾ ਵਿਜੇਂਦਰ ਸਿੰਘ ਦੀ ਅੱਸੀ ਹਜਾਰ ਦੀ ਮੱਝ ਉਸ ਸਮੇਂ ਠੱਗ ਦੇ ਆਪਣੇ ਨਾਲ ਲੈ ਜਾਣ ਦੀ ਘਟਨਾ ਵਾਪਰ ਗਈ ਜਦੋਂ ਉਹ ਅੱਸੀ ਹਜਾਰ ਦੀ ਕੀਮਤ ਵਾਲੀ ਮੱਝ ਨੂੰ ਉੱਥੇ ਖੜ੍ਹੀ ਲੋਡਰ ਗੱਡੀ ਦੇ ਨਾਲ ਬੰਨ੍ਹ ਕੇ ਗਿਆ ਸੀ।

ਪਰ ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਉਹ ਵਾਪਸ ਪਰਤਿਆ ਤਾਂ ਨਾ ਹੀ ਉਥੇ ਖਰੀਦਦਾਰ ਸੀ ਅਤੇ ਨਾ ਹੀ ਲੋਡਰ ਗੱਡੀ ਅਤੇ ਨਾ ਹੀ ਉਸ ਦੀ ਮੱਝ। ਇਸ ਘਟਨਾ ਤੋਂ ਬਾਅਦ ਕਿਸਾਨ ਕਾਫੀ ਪਰੇਸ਼ਾਨ ਹੋਇਆ ਅਤੇ ਉਸ ਨੇ ਕਾਫੀ ਧੱਕੇ ਖਾਣ ਤੋਂ ਬਾਅਦ ਰਿਪੋਰਟ ਦਰਜ ਕਰਵਾਈ ਹੈ।