ਮੋਬਾਈਲ ਚ ਰੁੱਝੀ ਰਹੀ ਮਾਂ ਕਰਕੇ ਵਾਪਰਿਆ ਦਰਦਨਾਕ ਹਾਦਸਾ , ਉੱਧਰ 3 ਸਾਲ ਦੇ ਬੱਚੇ ਦੀ ਹੋਈ ਮੌਤ

ਆਈ ਤਾਜਾ ਵੱਡੀ ਖਬਰ 

ਅੱਜ ਕੱਲ ਦੇ ਸਮੇਂ ਵਿੱਚ ਮੋਬਾਇਲ ਫੋਨ ਸਾਡੇ ਸਾਰਿਆਂ ਦੇ ਲਈ ਹੀ ਇੱਕ ਅਜਿਹਾ ਮਹੱਤਵਪੂਰਨ ਡਿਵਾਈਸ ਬਣ ਚੁੱਕਿਆ ਹੈ ਜਿਸ ਦੀ ਵਰਤੋਂ ਅਸੀਂ ਸਵੇਰ ਤੋਂ ਲੈ ਕੇ ਰਾਤ ਤੱਕ ਕਰਦੇ ਹਾਂ l ਕਈ ਲੋਕਾਂ ਦੇ ਲਈ ਤਾਂ ਮੋਬਾਇਲ ਫੋਨ ਤੋਂ ਬਿਨਾਂ ਇੱਕ ਮਿੰਟ ਵੀ ਰਹਿਣਾ ਔਖਾ ਹੋ ਚੁੱਕਿਆ ਹੈ। ਕਈ ਵਾਰ ਇਸੇ ਮੋਬਾਈਲ ਫੋਨ ਦੇ ਕਾਰਨ ਮਨੁੱਖ ਵੱਡੀਆਂ ਮੁਸ਼ਕਿਲਾਂ ਵਿੱਚ ਘਿਰ ਜਾਂਦਾ ਹੈ ਜਿਸ ਦੀ ਮਿਸਾਲ ਆਏ ਦਿਨੀ ਵੱਖ-ਵੱਖ ਖਬਰਾਂ ਦੇ ਰੂਪ ਵਿੱਚ ਵੇਖਣ ਨੂੰ ਮਿਲਦੀ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਮੋਬਾਇਲ ਫੋਨ ਦੇ ਵਿੱਚ ਰੁੱਝੀ ਮਾਂ ਕਰਕੇ ਵਾਪਰ ਗਿਆ ਵੱਡਾ ਹਾਦਸਾ, ਜਿਸ ਹਾਦਸੇ ਦੇ ਵਿੱਚ 3 ਸਾਲਾਂ ਮਾਸੂਮ ਬੱਚੇ ਦੀ ਜਾਨ ਚਲੀ ਗਈ l

ਇਹ ਦਰਦਨਾਕ ਤੇ ਲਾਪਰਵਾਹੀ ਵਾਲਾ ਮਾਮਲਾ ਜਿੱਥੇ ਇੱਕ ਮਾਂ ਆਪਣੇ ਫ਼ੋਨ ਵਿਚ ਇੰਨੀ ਬਿਜ਼ੀ ਹੋ ਗਈ ਸੀ ਕਿ ਇਸ ਦੌਰਾਨ ਉਸ ਦੇ ਤਿੰਨ ਸਾਲਾ ਮਾਸੂਮ ਬੱਚੇ ਦੇ ਨਾਲ ਅਜਿਹਾ ਹਾਦਸਾ ਵਾਪਰ ਗਿਆ ਕਿ ਬੱਚੇ ਦੀ ਪਾਣੀ ਵਿੱਚ ਡੁੱਬਣ ਨਾਲ ਮੌਤ ਹੋ ਗਈ। ਮਾਮਲਾ ਅਮਰੀਕਾ ਦੇ ਟੈਕਸਾਸ ਦੇ ਇਕ ਵਾਟਰ ਪਾਰਕ ਦਾ ਹੈ, ਜਿਸ ਥਾਂ ਤੇ ਇੱਕ ਮਾਂ ਦੀ ਲਾਪਰਵਾਹੀ ਵੇਖਣ ਨੂੰ ਮਿਲੀ ਤੇ ਮਾਂ ਦੀ ਲਾਪਰਵਾਹੀ ਕਾਰਨ ਤਿੰਨ ਸਾਲਾਂ ਬਚਿਆ ਮੌਤ ਦੇ ਮੂੰਹ ਵਿੱਚ ਚਲਾ ਗਿਆ ਕਿਉਂਕਿ ਬੱਚੇ ਦੀ ਪੂਲ ‘ਚ ਡੁੱਬਣ ਨਾਲ ਮੌਤ ਹੋ ਗਈ। ਇਸ ਦੌਰਾਨ ਮਾਂ ਆਪਣੇ ਫੋਨ ਦੇ ਵਿੱਚ ਵਿਅਸਤ ਸੀ ਤੇ ਇਸ ਦੌਰਾਨ ਬੱਚਾ ਪਾਣੀ ਵਿੱਚ ਡੁੱਬ ਰਿਹਾ ਸੀ, ਮਾਂ ਦਾ ਧਿਆਨ ਬੱਚੇ ਵੱਲ ਨਹੀਂ ਗਿਆ ਜਿਸ ਦੇ ਚੱਲਦੇ ਬੱਚੇ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ।

ਜਿਸ ਤੋਂ ਬਾਅਦ ਜਦੋਂ ਮਾਂ ਦੇ ਵੱਲੋਂ ਆਪਣੇ ਬੱਚੇ ਨੂੰ ਵੇਖਿਆ ਗਿਆ ਤਾਂ ਉਸਦੇ ਰੰਗ ਉੱਡ ਗਏ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ l ਦੱਸਿਆ ਜਾ ਰਿਹਾ ਕਿ ਜਦੋਂ ਬੱਚਾ ਪਾਣੀ ਵਿੱਚ ਸੰਘਰਸ਼ ਕਰ ਰਿਹਾ ਸੀ ਤਾਂ ਮਾਂ ਆਪਣੇ ਮੋਬਾਇਲ ‘ਤੇ ਗੀਤ ਸੁਣ ਰਹੀ ਸੀ।

ਉਥੇ ਹੀ ਇਸ ਘਟਨਾ ਨੂੰ ਲੈ ਕੇ ਔਰਤ ਦੇ ਵਕੀਲ ਨੇ ਬੱਚੇ ਦੇ ਡੁੱਬਣ ਦਾ ਕਾਰਨ ਲਾਈਫਗਾਰਡਾਂ ਦੀ ਚੌਕਸੀ ਦੀ ਘਾਟ ਨੂੰ ਦੱਸਿਆ। ਉਥੇ ਹੀ ਬੱਚੇ ਦੀ ਮਾਂ ਜੈਸਿਕਾ ਵੇਵਰ ‘ਤੇ ਦੋਸ਼ ਹੈ ਕਿ ਉਸ ਦੀ ਲਾਪਰਵਾਹੀ ਕਾਰਨ ਉਸ ਦੇ ਵੱਡੇ ਪੁੱਤਰ ਐਂਥਨੀ ਲਿਓ ਮਾਲਵੇ ਦੀ ਡੁੱਬਣ ਕਾਰਨ ਮੌਤ ਹੋ ਗਈ। ਫਿਲਹਾਲ ਪੁਲਿਸ ਵੱਲੋਂ ਬੱਚੇ ਦੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਇਸ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।,