ਆਈ ਤਾਜਾ ਵੱਡੀ ਖਬਰ 

ਕਹਿੰਦੇ ਹਨ ਜਿਹੜੀ ਚੀਜ਼ ਪਰਮਾਤਮਾ ਦੇ ਵੱਲੋਂ ਦਿੱਤੀ ਜਾਂਦੀ ਹੈ, ਉਹ ਚੀਜ਼ ਕਦੇ ਵੀ ਮਾੜੀ ਨਹੀਂ ਹੋ ਸਕਦੀ, ਬੇਸ਼ੱਕ ਸਾਨੂੰ ਉਸ ਚੀਜ਼ ਦੇ ਵਿੱਚ ਕੁਝ ਕਮੀਆਂ ਜ਼ਰੂਰ ਲੱਗਦੀਆਂ ਹਨ, ਪਰ ਉਨ੍ਹਾਂ ਕਮੀਆਂ ਦੇ ਵਿੱਚ ਵੀ ਕੁੱਝ ਨਾ ਕੁੱਝ ਚੰਗਿਆਈ ਜ਼ਰੂਰ ਹੁੰਦੀ ਹੈ। ਜਿਸ ਕਾਰਨ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਪ੍ਰਮਾਤਮਾ ਵੱਲੋਂ ਬਖਸ਼ੇ ਉਹਨਾਂ ਦੇ ਰੰਗ ਰੂਪ ਨੂੰ ਲੈ ਕੇ ਕਿੰਤੂ ਪ੍ਰੰਤੂ ਕਰਦੇ ਰਹਿੰਦੇ ਹਨ l ਜਿਸ ਕਾਰਨ ਅਜਿਹੇ ਲੋਕ ਆਪਣੀ ਸ਼ਕਲ ਸੂਰਤ ਨੂੰ ਬਦਲਣ ਲਈ ਕਈ ਪ੍ਰਕਾਰ ਦੀਆਂ ਸਰਜਰੀਆਂ ਕਰਵਾਉਂਦੇ ਰਹਿੰਦੇ ਹਨ l ਜਿਸ ਦੇ ਸਾਈਡ ਇਫ਼ੇਕਟਸ ਨੂੰ ਵੀ ਝੱਲਣਾ ਪੈਂਦਾ ਹੈ l

ਹੁਣ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਮੁੰਡੇ ਨੂੰ ਆਪਣੀ ਸ਼ਕਲ ਨਾਲ ਪਿਆਰ ਨਹੀਂ ਹੁੰਦਾ, ਇੰਨਾ ਹੀ ਨਹੀਂ ਸਗੋਂ ਉਸ ਨੂੰ ਆਪਣਾ ਚਿਹਰਾ ਬਿਲਕੁਲ ਵੀ ਪਸੰਦ ਨਹੀਂ ਹੁੰਦਾ l ਜਿਸ ਕਾਰਨ ਉਸ ਵੱਲੋਂ ਸਰਜਰੀ ਕਰਵਾ ਲਈ ਜਾਂਦੀ ਹੈ, ਸਰਜਰੀ ਤੋਂ ਬਾਅਦ ਉਸ ਮੁੰਡੇ ਦੇ ਚਿਹਰੇ ਤੇ ਅਜਿਹੇ ਸਾਈਡ ਇਫੈਕਟ ਨਜ਼ਰ ਆਉਂਦੇ ਹਨ, ਕੀ ਹੁਣ ਇਸ ਮੁੰਡੇ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਸੋ ਇੱਕ ਪਾਸੇ ਤਾਂ ਜਿੱਥੇ ਅੱਜਕਲ੍ਹ ਅਜਿਹਾ ਹੀ ਇੱਕ ਸ਼ਖਸ ਚਰਚਾ ਵਿੱਚ ਹੈ, ਜਿਸ ਦਾ ਦਾਅਵਾ ਹੈ ਕਿ ਉਹ ਬੋਰ ਹੋ ਰਿਹਾ ਸੀ, ਇਸ ਲਈ ਲੱਖਾਂ ਰੁਪਏ ਖਰਚ ਕਰ ਸਰਜਰੀ ਕਰਵਾ ਲਈ ਅਤੇ ਆਪਣੇ ਚਿਹਰੇ ਦਾ ਬੁਰਾ ਹਾਲ ਕਰ ਲਿਆ।

ਇਸ ਬੰਦੇ ਦਾ ਨਾਂ ਲੇਵੀ ਜੇਡ ਮਰਫੀ ਹੈ। ਉਹ ਇੰਗਲੈਂਡ ਦੇ ਮੈਨਚੇਸਟਰ ਦਾ ਰਹਿਣ ਵਾਲਾ ਹੈ। ਸਰਜਰੀ ਕਰਕੇ ਉਸ ਦੇ ਬੁੱਲ੍ਹਾਂ ਸਣੇ ਪੂਰਾ ਚਿਹਰਾ ਹੀ ਸੁੱਜ ਗਿਆ। ਇੱਥੋਂ ਤੱਕ ਕਿ ਅੱਖਾਂ ਵੀ ਖੋਲ੍ਹ ਸਕਣਾ ਮੁਸ਼ਕਿਲ ਹੋ ਗਿਆ। ਉਸ ਨੇ ਆਪਣੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਵੀ ਸ਼ੇਅਰ ਕੀਤੀਆਂ ਹਨ, ਜਿਸ ਵਿੱਚ ਉਸ ਦੀ ਹਾਲਤ ਦੇਖ ਕੇ ਇੱਕ ਪਲ ਲਈ ਤੁਸੀਂ ਵੀ ਸਹਿਮ ਜਾਓਗੇ।

ਇਸ ਸਰਜਰੀ ਤੋਂ ਬਾਅਦ ਬਦਸੂਰਤ ਹੋ ਚੁੱਕਾ ਹੈ ਕਿ ਉਹ ਜਿੰਨੀ ਵਾਰ ਖੁਦ ਨੂੰ ਸ਼ੀਸ਼ੇ ਵਿੱਚ ਵੇਖ ਰਿਹਾ ਹੈ ਉੱਚੀ ਉੱਚੀ ਰੋਂਦਾ ਕੁਰਲਾਉਂਦਾ ਹੋਇਆ ਨਜ਼ਰ ਆਉਂਦਾ ਪਿਆ l ਦੂਜੇ ਪਾਸੇ ਇਸ ਘਟਨਾ ਨੂੰ ਲੈ ਕੇ ਫਿਲਹਾਲ ਜੋ ਉਸ ਨੇ ਸਰਜਰੀ ਰਕਵਾਈ ਹੈ, ਉਸ ਤੋਂ ਰਿਕਵਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲੇ ਤੱਕ ਹੱਲ ਨਹੀਂ ਨਿੱਕਲਿਆ l


                                       
                            
                                                                   
                                    Previous Postਔਰਤ ਨੇ ਹੈਰਾਨ ਕਰਨ ਵਾਲਾ ਕੀਤਾ ਕਾਰਾ , ਬੱਚਿਆਂ ਨੂੰ ਮਾਰ ਕਿਹਾ ਭੇਜ ਦਿੱਤੇ ਹਨ ਸਵਰਗ ਚ ਦੁਨੀਆ ਖਤਮ ਹੋ ਰਹੀ
                                                                
                                
                                                                    
                                    Next Postਪਤਨੀ ਤੇ ਸੱਸ ਦੀਆਂ ਹਰਕਤਾਂ ਤੋਂ ਦੁੱਖੀ 2 ਬੱਚਿਆਂ ਦੇ ਪਿਓ ਨੇ ਚੁਕਿਆ ਖੌਫਨਾਕ ਕਦਮ
                                                                
                            
               
                            
                                                                            
                                                                                                                                            
                                    
                                    
                                    



