BREAKING NEWS
Search

ਮਾੜੀ ਖਬਰ :ਪੰਜਾਬ ਚ ਇਥੇ ਇਕੋ ਸਕੂਲ ਦੇ 3 ਟੀਚਰ ਅਤੇ ਇਕ ਵਿਦਿਆਰਥੀ ਨਿਕਲਿਆ ਕੋਰੋਨਾ ਪੌਜੇਟਿਵ ਸਕੂਲ ਕੀਤਾ ਫੋਰਨ ਬੰਦ

ਆਈ ਤਾਜਾ ਵੱਡੀ ਖਬਰ

ਕਰੋਨਾ ਨੇ ਸਾਰੇ ਵਿਸ਼ਵ ਨੂੰ ਪ੍ਰਭਾਵਿਤ ਕੀਤਾ ਹੈ। ਇਸ ਦੇ ਵਧ ਰਹੇ ਪ੍ਰਭਾਵ ਕਾਰਨ ਮੁੜ ਤੋਂ ਭਾਰਤ ਵਿੱਚ ਸਰਕਾਰ ਚਿੰ-ਤ- ਤ ਹੈ। ਭਾਰਤ ਵਿੱਚ ਵੀ ਦੂਜੀ ਲਹਿਰ ਸ਼ੁਰੂ ਹੋਣ ਦੇ ਨਾਲ ਹੀ ਕੇਸਾਂ ਵਿੱਚ ਤੇਜ਼ੀ ਦਰਜ ਕੀਤੀ ਗਈ ਹੈ। ਸਰਦੀ ਦੇ ਵਧਣ ਕਾਰਨ ਫਿਰ ਤੋਂ ਕਰੋਨਾ ਕੇਸਾਂ ਦੀ ਦਰ ਵਿੱਚ ਵਾਧਾ ਹੋਇਆ ਹੈ। ਜਿਸ ਦੇ ਚਲਦੇ ਹੋਏ ਸਰਕਾਰ ਵੱਲੋਂ ਸਭ ਲੋਕਾਂ ਨੂੰ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।

ਪੰਜਾਬ ਵਿੱਚ ਵੀ ਵਿੱਦਿਅਕ ਅਦਾਰੇ ਬੰਦ ਕੀਤੇ ਗਏ ਸਨ, ਮੁੜ ਅਕਤੂਬਰ ਵਿਚ ਖੋਲ੍ਹਣ ਤੋਂ ਬਾਅਦ ਅਧਿਆਪਕਾਂ ਦੇ ਟੈਸਟ ਕੀਤੇ ਜਾ ਰਹੇ ਹਨ। ਜਿਨ੍ਹਾਂ ਵਿੱਚ ਬਹੁਤ ਸਾਰੇ ਅਧਿਆਪਕ ਕਰਨ ਤੋਂ ਪੌਜੇਟਿਵ ਪਾਏ ਗਏ ਹਨ। ਹੁਣ ਫਿਰ ਪੰਜਾਬ ਦੇ ਇੱਕ ਸਕੂਲ ਵਿੱਚ ਤਿੰਨ ਟੀਚਰ ਅਤੇ ਇਕ ਵਿਦਿਆਰਥੀ ਕਰੋਨਾ ਤੋਂ ਪੌਜੇਟਿਵ ਮਿਲਿਆ ਹੈ। ਇਹ ਘਟਨਾ ਫਰੀਦਕੋਟ ਦੇ ਪੱਖੀ ਕਲਾਂ ਦੀ ਹੈ। ਜਿਥੇ ਇਕ ਸੀਨੀਅਰ ਸਕੈਂਡਰੀ ਸਕੂਲ ਦੀਆਂ ਤਿੰਨ ਮੈਡਮਾਂ ਅਤੇ ਇੱਕ ਵਿਦਿਆਰਥੀਆਂ ਕਰੋਨਾ ਤੋਂ ਪੌਜੇਟਿਵ ਹਨ।

ਜਿਸ ਕਾਰਨ ਟੀਚਰ ਅਤੇ ਵਿਦਿਆਰਥੀਆਂ ਵਿੱਚ ਸ-ਹਿ- ਮ ਦੀ ਲਹਿਰ ਪਾਈ ਗਈ ਹੈ। ਸਕੂਲ ਦੇ ਹੋਰ ਪੰਜ ਅਧਿਆਪਕਾਂ ਦੇ ਸੈਂਪਲ ਗੁੰਮ ਹੋ ਜਾਣ ਤੇ ਦੁਬਾਰਾ ਸੈਂਪਲ ਲਏ ਜਾਣ ਦੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਦਾਇਤ ਕੀਤੀ ਗਈ ਹੈ। ਸਕੂਲ ਵਿੱਚੋਂ ਤਿੰਨ ਕੇਸ ਨਿਕਲਣ ਤੇ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਸਿਹਤ ਵਿਭਾਗ ਦੀ ਸਲਾਹ ਨਾਲ ਪੱਖੀ ਕਲਾਂ ਦੇ ਸਕੂਲ ਨੂੰ ਤਿੰਨ ਦਿਨ ਲਈ ਬੰਦ ਕਰ ਦਿੱਤਾ ਗਿਆ ਹੈ।

ਦਿਨ-ਬ-ਦਿਨ ਕਰੋਨਾ ਕੇਸਾ ਵਿਚ ਹੋ ਰਹੇ ਵਾਧੇ ਨੂੰ ਵੇਖਦੇ ਹੋਏ ਵਿਦਿਆਰਥੀਆਂ ਦੇ ਮਾਪਿਆਂ ਵਿਚ ਚਿੰ- ਤਾ ਪਾਈ ਜਾ ਰਹੀ ਹੈ। ਸਕੂਲ ਦੀਆਂ ਕਰੋਨਾ ਪੀੜਤ ਅਧਿਆਪਕਾਂ ਵਿੱਚੋਂ 1 ਅਧਿਆਪਕ ਦਾ ਸਾਰਾ ਪਰਿਵਾਰ ਹੀ ਕਰੋਨਾ ਤੋਂ ਪੌਜੇਟਿਵ ਪਾਇਆ ਗਿਆ ਹੈ। ਸਕੂਲਾਂ ਵਿੱਚ ਸਿਰਫ 9 ਵੀਂ ਤੋਂ 12 ਵੀਂ ਕਲਾਸ ਤੱਕ ਦੇ ਬੱਚੇ ਹੀ ਆ ਰਹੇ ਹਨ । ਫਰੀਦਕੋਟ ਦੀ ਸਿਹਤ ਵਿਭਾਗ ਦੀ ਟੀਮ ਵੱਲੋਂ

ਸਕੂਲ ਵਿਚ ਪੜ੍ਹਨ ਵਾਲੇ ਲਗਭਗ 100 ਵਿਦਿਆਰਥੀਆਂ ਦੇ ਸੈਂਪਲ ਸ਼ੁੱਕਰਵਾਰ ਸਵੇਰੇ ਲੈ ਕੇ ਜਾਂਚ ਲਈ ਭੇਜ ਦਿੱਤੇ ਗਏ ਹਨ। ਕਰੋਨਾ ਤੋਂ ਪੌਜੇਟਿਵ ਪਾਈ ਜਾਣ ਵਾਲੀ ਟੀਚਰ ਜਿਸ ਵੈਨ ਵਿੱਚ ਬੈਠ ਕੇ ਫ਼ਰੀਦਕੋਟ ਤੋਂ ਸਕੂਲ ਜਾਂਦੀ ਹੈ , ਉਸ ਵੈਨ ਵਿਚ ਉਸਦੇ ਨਾਲ 12 ਹੋਰ ਅਧਿਆਪਕਾਂ ਵੀ ਆਪਣੇ ਸਕੂਲਾਂ ਵਿੱਚ ਜਾਂਦੀਆਂ ਹਨ। ਜਿਸ ਕਾਰਨ ਉਨ੍ਹਾਂ ਸਭ ਵਿੱਚ ਵੀ ਕਰੋਨਾ ਸੰਬੰਧੀ ਸ-ਹਿ- ਮ ਪਾਇਆ ਜਾ ਰਿਹਾ ਹੈ।