ਮਾੜੀ ਖਬਰ : ਇਥੇ ਪਿਓ ਨੇ ਆਪਣੇ 3 ਬੱਚਿਆਂ ਨੂੰ ਸੁਟਿਆ ਨਹਿਰ ਚ ਹੋ ਰਹੀਆਂ ਭਾਲਾਂ

ਆਈ ਤਾਜਾ ਵੱਡੀ ਖਬਰ

ਬੱਚੇ ਰੱਬ ਦਾ ਰੂਪ ਹੁੰਦੇ ਹਨ ਜਿਸ ਦੀ ਪ੍ਰਾਪਤੀ ਲਈ ਨਾ ਜਾਣੇ ਦੁਨੀਆਂ ਦੇ ਕਿੰਨੇ ਮਾਂ-ਬਾਪ ਉਸ ਪਰਮਾਤਮਾ ਅੱਗੇ ਝੋਲੀਆਂ ਅੱਡਦੇ ਹਨ। ਇਨ੍ਹਾਂ ਦੀ ਪ੍ਰਾਪਤੀ ਹੋਣ ਤੋਂ ਬਾਅਦ ਸੰਸਾਰ ਦਾ ਹਰ ਮਾਂ-ਬਾਪ ਬਹੁਤ ਖੁਸ਼ ਹੁੰਦਾ ਹੈ ਅਤੇ ਆਪਣੇ ਇਹਨਾਂ ਲਾਡਲਿਆਂ ਦੀਆਂ ਹਰ ਖੁਵਾਹਿਸ਼ਾਂ ਪੂਰੀਆਂ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ। ਦੁਨੀਆਂ ਵਿੱਚ ਅਜਿਹੀਆਂ ਬਹੁਤ ਸਾਰੀਆਂ ਮਿਸਾਲਾਂ ਹਨ ਜੋ ਇਹ ਦੱਸਦੀਆਂ ਹਨ ਕਿ ਕਿਵੇਂ ਮਾਂ-ਬਾਪ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਨਾਲ ਪਾਲਦੇ ਹਨ। ਪਰ ਹਰਿਆਣਾ ਵਿਖੇ ਵਾਪਰੀ ਇਕ ਘਟਨਾ ਨੇ ਇਕ ਅਜਿਹਾ ਦ੍ਰਿਸ਼ ਬਿਆਨ ਕੀਤਾ ਜਿਸ ਨੇ ਬਾਪ ਦੇ ਰਿਸ਼ਤੇ ਨੂੰ ਖ਼-ਤ- ਮ ਕਰ ਦਿੱਤਾ।

ਇਸ ਘਟਨਾ ਵਿਚ ਇੱਕ ਬਾਪ ਨੇ ਆਪਣੇ ਤਿੰਨ ਬੱਚਿਆਂ ਨੂੰ ਪਾਣੀ ਵਿੱਚ ਸੁੱਟ ਦਿੱਤਾ। ਇਹ ਘਟਨਾ ਕਰਨਾਲ ਜ਼ਿਲੇ ਦੇ ਪਿੰਡ ਕਾਲਵੇਦੀ ਦੀ ਹੈ ਜਿੱਥੇ ਇੱਕ ਪਿਤਾ ਨੇ ਆਪਣੇ ਤਿੰਨ ਬੱਚਿਆਂ ਨੂੰ ਨਹਿਰ ਵਿੱਚ ਸੁੱਟ ਦਿੱਤਾ ਅਤੇ ਬਾਅਦ ਵਿੱਚ ਆਪਣੇ ਘਰ ਆ ਕੇ ਇਸ ਬਾਰੇ ਜਾਣਕਾਰੀ ਵੀ ਦਿੱਤੀ। ਸੋਮਵਾਰ ਨੂੰ ਉਸ ਦਾ ਆਪਣੇ ਪਰਿਵਾਰ ਨਾਲ ਰਾਤ 9 ਵਜੇ ਝ-ਗ- ੜਾ ਹੋ ਗਿਆ ਜਿਸ ਤੋਂ ਬਾਅਦ ਉਕਤ ਮੁਲਜ਼ਮ ਨੇ ਆਪਣੇ ਬੱਚਿਆ ਨੂੰ ਮੋਟਰ ਸਾਇਕਲ ‘ਤੇ ਬਿਠਾਇਆ ਅਤੇ ਨਹਿਰ ਵੱਲ ਨੂੰ ਚਲਾ ਗਿਆ ਜੋ ਪਿੰਡ ਤੋਂ ਤਕਰੀਬਨ 7 ਕਿਲੋਮੀਟਰ ਦੂਰ ਸੀ।

ਕਲਵੇਦੀ ਪਿੰਡ ਨੇੜੇ ਵਡਿਆਈ ਨਹਿਰ ਉੱਤੇ ਉਸ ਨੇ ਮੋਟਰ ਸਾਈਕਲ ਰੋਕ ਕੇ ਆਪਣੇ ਬੱਚਿਆਂ ਨੂੰ ਨਹਿਰ ਵਿੱਚ ਸੁੱਟ ਦਿੱਤਾ। ਇਸ ਬਾਰੇ ਕੁੱਝ ਚਸ਼ਮਦੀਦ ਗਵਾਹਾਂ ਨੇ ਬੱਚਿਆਂ ਦੇ ਰੋਣ ਦੀਆਂ ਆਵਾਜ਼ਾਂ ਸੁਣੀਆਂ ਅਤੇ ਉਨ੍ਹਾਂ ਦੇਖਿਆ ਕਿ ਹਨੇਰੇ ਵਿੱਚ ਇੱਕ ਇਨਸਾਨ ਪਾਣੀ ਵਿੱਚ ਕੁਝ ਸੁੱਟ ਰਿਹਾ ਸੀ ਅਤੇ ਸੁੱ-ਟ-ਣ ਤੋਂ ਬਾਅਦ ਬੱਚਿਆਂ ਦੀ ਆਵਾਜ਼ ਆਉਣੀ ਵੀ ਬੰਦ ਹੋ ਗਈ।

ਜਦੋਂ ਉਹ ਪੁਲ ਉੱਪਰ ਪਹੁੰਚੇ ਤਾਂ ਉਕਤ ਵਿਅਕਤੀ ਜਾ ਚੁੱਕਾ ਸੀ। ਇਸ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ ਜਿਸ ਨੇ ਮੌਕੇ ਉੱਤੇ ਪਹੁੰਚ ਕੇ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਕੁੰਜ ਪੁਰਾ ਦੇ ਥਾਣਾ ਇੰਚਾਰਜ ਮਨੀਸ਼ ਨੇ ਜਾਣਕਾਰੀ ਦਿੱਤੀ ਕਿ ਲਲਿਤਾ ਨਿਵਾਸੀ ਇੱਕ ਵਿਅਕਤੀ ਵੱਲੋਂ ਆਪਣੇ 8 ਸਾਲ ਦੇ ਲੜਕੇ, 5 ਸਾਲ ਦੀ ਲੜਕੀ ਅਤੇ 3 ਸਾਲ ਦੇ ਲੜਕੇ ਨੂੰ ਨਹਿਰ ਵਿਚ ਸੁੱਟ ਦਿੱਤਾ ਗਿਆ। ਪੁਲੀਸ ਵੱਲੋਂ ਗੋਤਾ ਖੋਰਾਂ ਦੀ ਮਦਦ ਦੇ ਨਾਲ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਹੈ।