BREAKING NEWS
Search

ਮਾੜੀ ਖਬਰ:ਹਜੇ ਕੋਰੋਨਾ ਦੀ ਹਾਹਾਕਾਰ ਖਤਮ ਨਹੀਂ ਹੋਈ ਹੁਣ ਇਥੇ 500 ਤੋਂ ਜਿਆਦਾ ਲੋਕਾਂ ਨੂੰ ਹੋ ਗਈ ਇਹ ਰਹਸਮਈ ਬਿਮਾਰੀ

ਆਈ ਤਾਜਾ ਵੱਡੀ ਖਬਰ

ਸੰਸਾਰ ਵਿੱਚ ਫੈਲੀ ਹੋਈ ਕਰੋਨਾ ਨੂੰ ਖਤਮ ਕਰਨ ਲਈ ਸਾਰੀ ਦੁਨੀਆਂ ਵੈਕਸੀਨ ਦੀ ਭਾਲ ਵਿੱਚ ਲੱਗੀ ਹੋਈ ਹੈ। ਇਸ ਕਰੋਨਾ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਸਰਦੀ ਦੇ ਵਧਣ ਕਾਰਨ ਫਿਰ ਤੋਂ ਕਰੋਨਾ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਕਾਰਨ ਸਾਰੇ ਦੇਸ਼ ਫਿਰ ਤੋਂ ਚਿੰਤਾ ਵਿਚ ਹਨ ਤੇ ਤਾਲਾਬੰਦੀ ਕਰਨ ਲਈ ਮਜ਼ਬੂਰ ਹੋ ਰਹੇ ਹਨ। ਕੁਝ ਦੇਸ਼ਾਂ ਵੱਲੋਂ ਕਰੋਨਾ ਦੀ ਦੂਜੀ ਲਹਿਰ ਨੂੰ ਵੇਖਦੇ ਹੋਏ ਤਾਲਾਬੰਦੀ ਕੀਤੀ ਜਾ ਰਹੀ ਹੈ। ਵਿਸ਼ਵ ਵਿਚ ਜਿਥੇ ਫੈਲੀ ਹੋਈ ਕਰੋਨਾ ਮਹਾਂਮਾਰੀ ਦੀ ਹਾਹਾਕਾਰ ਅਜੇ ਖ਼ਤਮ ਨਹੀਂ ਹੋਈ।

ਉੱਥੇ ਹੀ ਇਕ ਹੋਰ ਨਵੀਂ ਰਹੱਸਮਈ ਬਿਮਾਰੀ ਪੈਦਾ ਹੋ ਗਈ ਹੈ । ਜਿਸ ਨੇ 500 ਤੋਂ ਜਿਆਦਾ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਵਿਸ਼ਵ ਵਿਚ ਜਿਥੇ ਕਰੋਨਾ ਦਾ ਕਹਿਰ ਅਜੇ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਉੱਥੇ ਹੀ ਇਕ ਹੋਰ ਭਿਆਨਕ ਬਿਮਾਰੀ ਪੈਦਾ ਹੋ ਗਈ ਹੈ। ਜਿਸ ਨੂੰ ਲੈ ਕੇ ਦੁਨੀਆ ਫਿਰ ਤੋਂ ਚਿੰਤਾ ਵਿੱਚ ਪੈ ਗਈ ਹੈ ।

ਪੱਛਮੀ ਅਫ਼ਰੀਕਾ ਦੇ ਸੈਨੇਗਲ ਦੇ ਡਕਾਰ ਵਿਚ ਅਜਿਹੇ ਰਹੱਸਮਈ ਬਿਮਾਰੀ ਦੇ ਮਾਮਲੇ ਸਾਹਮਣੇ ਆਏ ਹਨ ।ਜਿਨ੍ਹਾਂ ਨੇ 500 ਤੋਂ ਵਧੇਰੇ ਵਿਅਕਤੀਆਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ। ਇਸ ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ 12 ਨਵੰਬਰ ਨੂੰ ਸਮੁੰਦਰ ਵਿੱਚ ਮੱਛੀ ਫੜਨ ਗਏ ਇੱਕ 20 ਸਾਲਾ ਮਛੇਰੇ ਦੇ ਸਰੀਰ ਤੇ ਜਲਨ ਅਤੇ ਖ਼ਾਰਿਸ਼ ਹੋਣੀ ਸ਼ੁਰੂ ਹੋ ਗਈ। ਉਸ ਸਮੇਂ ਇਸ ਮਾਮਲੇ ਨੂੰ ਇਨ੍ਹਾਂ ਗੰਭੀਰ ਨਹੀਂ ਲਿਆ ਗਿਆ। ਪਰ ਜਦੋਂ ਜ਼ਿਆਦਾ ਗਿਣਤੀ ਵਿੱਚ ਮਛੇਰੇ ਇਸ ਬਿਮਾਰੀ ਦੀ ਜਕੜ ਵਿੱਚ ਆ ਗਏ ਤਾਂ, ਇਹ ਮਾਮਲਾ ਗੰਭੀਰਤਾ ਨਾਲ ਲਿਆ ਗਿਆ।

ਡਕਾਰ ਦੇ ਸਮੁੰਦਰ ਵਿੱਚ ਮੱਛੀ ਫੜਨ ਵਾਲੇ ਇਨਾਂ 500 ਤੋਂ ਵਧੇਰੇ ਮਛੇਰਿਆਂ ਨੂੰ ਸਕਿਨ ਨਾਲ ਸਬੰਧਿਤ ਬੀਮਾਰੀ ਹੋ ਗਈ। ਇਨ੍ਹਾਂ ਸਭ ਮਛੇਰਿਆਂ ਨੂੰ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ। ਸਾਰਿਆਂ ਵਿੱਚ ਇਸ ਬਿਮਾਰੀ ਦੀ ਜਾਂਚ ਕੀਤੀ ਜਾ ਰਹੀ ਹੈ ਉਸ ਦੇ ਅਨੁਸਾਰ ਸਭ ਦਾ ਇਲਾਜ ਵੀ ਕੀਤਾ ਜਾ ਰਿਹਾ ਹੈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਸਾਰੇ ਮਛੇਰਿਆਂ ਦੀ ਦੇਖ ਭਾਲ ਕੀਤੀ ਜਾ ਰਹੀ ਹੈ ਇਸ ਬਿਮਾਰੀ ਨਾਲ ਸਬੰਧਤ ਸ਼ੁਰੂਆਤੀ ਲੱਛਣਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਇਸ ਬੀਮਾਰੀ ਨੂੰ ਹੋਰ ਅੱਗੇ ਵਧਣ ਤੋਂ ਰੋਕਿਆ ਜਾ ਸਕੇ। ਸਿਹਤ ਸੂਚਨਾ ਤੇ ਸਿੱਖਿਆ ਦੇ ਰਾਸ਼ਟਰੀ ਨਿਰਦੇਸ਼ਕ ਨੇ ਦੱਸਿਆ ਕਿ ਡੱਕਾਰ ਵਿੱਚ ਇਸ ਬਿਮਾਰੀ ਨਾਲ ਪੀੜਤ ਮਰੀਜ਼ਾਂ ਨੂੰ ਵੇਖ ਕੇ ਗੰਭੀਰ ਚਿੰਤਾ ਹੋ ਰਹੀ ਹੈ।