ਮਾਮਿਆਂ ਦੇ ਘਰੇ ਮੌਤ ਖਿੱਚ ਲਿਆਈ ਪੰਜ ਸਾਲ ਦੀ ਬਚੀ ਨੂੰ – ਏਦਾਂ ਮਿਲੀ ਮੌਤ ਨਿਕਲੀਆਂ ਸਭ ਦੀਆਂ ਧਾਹਾਂ

ਆਈ ਤਾਜਾ ਵੱਡੀ ਖਬਰ

ਦੇਸ਼ ਦੇ ਵਿੱਚ ਹੋਣ ਵਾਲੀਆਂ ਮੌਤਾਂ ਦੇ ਅੰਕੜਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿੱਥੇ ਇਕ ਪਾਸੇ ਇਸ ਦਾ ਵੱਡਾ ਕਾਰਨ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਹਨ ਉੱਥੇ ਹੀ ਦੂਜੇ ਪਾਸੇ ਸੜਕ ਦੁਰਘਟਨਾਵਾਂ ਵੀ ਇਹਨਾਂ ਮੌਤਾਂ ਦਾ ਮੁੱਖ ਕਾਰਨ ਬਣ ਰਹੀਆਂ ਹਨ। ਆਏ ਦਿਨ ਸੜਕ ਦੁਰਘਟਨਾਵਾਂ ਵਿੱਚ ਸ਼ਿਕਾਰ ਹੋਏ ਲੋਕਾਂ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਡੇ ਮਨਾਂ ਨੂੰ ਚਿੰ- ਤਾ ਵਿੱਚ ਪਾ ਦਿੰਦੀ ਹੈ। ਜੇਕਰ ਇਨ੍ਹਾਂ ਘਟਨਾਵਾਂ ਵਿੱਚ ਕਿਸੇ ਮਾਸੂਮ ਬੱਚੇ ਦੀ ਜਾਨ ਚਲੀ ਜਾਵੇ ਤਾਂ ਹੱਸਦੇ ਖੇਡਦੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਲੱਗ ਜਾਂਦਾ ਹੈ।

ਇੱਕ ਦੁਖਦਾਈ ਖ਼ਬਰ ਹਰਿਆਣਾ ਤੋਂ ਆ ਰਹੀ ਹੈ ਜਿੱਥੇ ਇੱਕ 5 ਸਾਲ ਦੀ ਮਾਸੂਮ ਬੱਚੀ ਦੀ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ। ਇਸ ਬੱਚੀ ਨਾਲ ਇੱਕ ਵਾਹਨ ਦੇ ਟਕਰਾਉਣ ਤੋਂ ਤੁਰੰਤ ਬਾਅਦ ਹੀ ਦਮ ਤੋੜ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਪਾਨੀਪਤ ਵਿਖੇ ਵਾਪਰਿਆ। ਜਿੱਥੇ ਇੱਕ ਪਤੀ ਪਤਨੀ ਆਪਣੀ 5 ਸਾਲ ਦੀ ਮਾਸੂਮ ਬੱਚੀ ਹਰਸ਼ਿਤਾ ਦੇ ਨਾਲ ਉਸ ਦੇ ਨਾਨਕੇ ਘਰ ਜਾ ਰਹੇ ਸਨ।

ਆਟੋ ਵਿੱਚ ਸਵਾਰ ਇਹ ਪਰਿਵਾਰ ਜਦੋਂ ਹਰਸ਼ਿਤਾ ਦੇ ਨਾਨਕੇ ਘਰ ਪਹੁੰਚੇ ਤਾਂ ਉਹ ਬਹੁਤ ਖੁਸ਼ ਹੋਈ। ਜਦੋਂ ਉਸ ਦਾ ਪਿਤਾ ਆਟੋ ਵਾਲੇ ਨੂੰ ਕਿਰਾਏ ਤੇ ਪੈਸੇ ਦੇ ਰਿਹਾ ਸੀ ਤਾਂ ਨਾਨਕੇ ਘਰ ਪਹੁੰਚਣ ਦੀ ਖੁਸ਼ੀ ਵਿੱਚ ਹਰਸ਼ਿਤਾ ਇਕੱਲੀ ਸੜਕ ਪਾਰ ਕਰ ਆਪਣੇ ਮਾਮਾ ਘਰ ਜਾਣ ਲੱਗੀ। ਜਦੋਂ ਉਹ ਸੜਕ ਪਾਰ ਕਰ ਰਹੀ ਸੀ ਤਾਂ ਉਸ ਨੂੰ ਅਚਾਨਕ ਹੀ ਇੱਕ ਤੇਜ਼ ਰਫਤਾਰ ਈਕੋ ਕਾਰ ਡਰਾਈਵਰ ਨੇ ਟੱਕਰ ਮਾਰ ਦਿੱਤੀ ਅਤੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।

ਇਸ ਟੱਕਰ ਦੇ ਵਿੱਚ ਇਹ 5 ਸਾਲ ਦੀ ਮਾਸੂਮ ਕੁ-ਚ- ਲੀ ਗਈ। ਇਸ ਦੁਰਘਟਨਾ ਵਿੱਚ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਹਰਸ਼ਿਤਾ ਨੇ ਮੌਕੇ ‘ਤੇ ਹੀ ਦਮ ਤੋ-ੜ ਦਿੱਤਾ। ਅਚਾਨਕ ਵਾਪਰੀ ਇਸ ਘਟਨਾ ਨੇ ਉਸ ਦੇ ਮਾਤਾ-ਪਿਤਾ ਨੂੰ ਕੁਝ ਦੇਰ ਲਈ ਮੌਨ ਕਰ ਦਿੱਤਾ। ਇਸ ਹੱਸਦੇ ਖੇਡਦੇ ਪਰਿਵਾਰ ਦੀਆਂ ਖੁਸ਼ੀਆਂ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਮਾਤਮ ਵਿੱਚ ਬਦਲ ਗਈਆਂ।

ਗੁੱਸੇ ਵਿੱਚ ਆਏ ਹੋਏ ਪਰਿਵਾਰ ਵਾਲਿਆਂ ਨੇ ਆਏ ਦਿਨ ਹੋ ਰਹੀਆਂ ਸੜਕ ਦੁਰਘਟਨਾਵਾਂ ਦਾ ਕਸੂਰਵਾਰ ਪ੍ਰਸ਼ਾਸਨ ਅਤੇ ਸਰਕਾਰ ਨੂੰ ਠਹਿਰਾਇਆ। ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਅਣਪਛਾਤੇ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।