ਮਹਾਰਾਣੀ ਐਲਿਜ਼ਾਬੈਥ-II ਦੀ ਬਰਸੀ ਤੇ ਜਾਰੀ ਹੋਇਆ ਦੁਨੀਆ ਦਾ ਸਭ ਤੋਂ ਕੀਮਤੀ ਸਿੱਕਾ , ਕੀਮਤ ਦਸੀ ਜਾ ਰਹੀ 192 ਕਰੋੜ

1478

ਆਈ ਤਾਜਾ ਵੱਡੀ ਖਬਰ 

ਸਮੇਂ ਸਮੇਂ ਤੇ ਦੁਨੀਆਂ ਭਰ ਦੇ ਵਿੱਚ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਜਿਹੜੀਆਂ ਸੋਸ਼ਲ ਮੀਡੀਆ ਉੱਪਰ ਚਰਚਾਵਾਂ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ। ਇਹਨਾਂ ਦਿਨੀਂ ਸੋਸ਼ਲ ਮੀਡੀਆ ਉਪਰ ਇੱਕ ਮਾਮਲਾ ਕਾਫ਼ੀ ਵਾਇਰਲ ਹੁੰਦਾ ਪਿਆ, ਜਿਹੜਾ ਮਹਾਰਾਣੀ ਐਲਿਜ਼ਾਬੈਥ-II ਦੀ ਬਰਸੀ ਨਾਲ ਸਬੰਧਤ ਹੈ l ਦਰਅਸਲ ਉਹਨਾਂ ਦੀ ਬਰਸੀ ਮੌਕੇ ਦੁਨੀਆਂ ਦਾ ਸਭ ਤੋਂ ਕੀਮਤੀ ਸਿੱਕਾ ਜਾਰੀ ਹੋ ਚੁੱਕਿਆ।ਜਿਸ ਦੀ ਕੀਮਤ 192 ਕਰੋੜ ਦੱਸੀ ਜਾ ਰਹੀ ਹੈ l ਇਸ ਸਿੱਕੇ ਨਾਲ ਜੁੜੀ ਹੋਈ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਇਹ 4 ਕਿਲੋ ਦੇ ਸੋਨੇ ਦਾ ਬਣਿਆ ਹੋਇਆ ਹੈ। ਇਸ ਵਿਚ 6 ਹਜ਼ਾਰ 400 ਹੀਰੇ ਵੀ ਜੜੇ ਹੋਏ ਹਨ, ਇਸ ਨੂੰ ‘ਦਿ ਕਰਾਊਨ ਕੋਇਨ’ ਦਾ ਨਾਂ ਦਿੱਤਾ ਗਿਆ । ਇਹ ਈਸਟ ਇੰਡੀਆ ਕੰਪਨੀ ਦੇ ਭਾਰਤੀ ਮੂਲ ਦੇ ਸੀਈਓ ਸੰਜੀਵ ਮਹਿਤਾ ਦੁਆਰਾ ਜਾਰੀ ਕੀਤਾ ਗਿਆ ।

ਇਸ ਸਿੱਕੇ ਨੂੰ ਲੈ ਕੇ ਸੋਸ਼ਲ ਮੀਡੀਆ ਉੱਪਰ ਕਈ ਪ੍ਰਕਾਰ ਦੀ ਚਰਚਾ ਛਿੜੀ ਹੋਈ ਹੈ। ਸੋਂ ਈਸਟ ਇੰਡੀਆ ਕੰਪਨੀ ਨੇ ਮਹਾਰਾਣੀ ਐਲਿਜ਼ਾਬੈਥ-II ਦੀ ਪਹਿਲੀ ਬਰਸੀ ‘ਤੇ ਇੱਕ ਸਿੱਕਾ ਜਾਰੀ ਕੀਤਾ । ਇਸ ਨੂੰ ਹੁਣ ਤੱਕ ਦਾ ਸਭ ਤੋਂ ਮਹਿੰਗਾ ਸਿੱਕਾ ਕਿਹਾ ਜਾ ਰਿਹਾ ਹੈ, ਹਾਲਾਂਕਿ ਇਸ ਤੋਂ ਪਹਿਲਾਂ ‘ਡਬਲ ਈਗਲ’ ਨਾਂ ਦਾ ਸਿੱਕਾ ਦੁਨੀਆ ਦਾ ਸਭ ਤੋਂ ਮਹਿੰਗਾ ਸਿੱਕਾ ਮੰਨਿਆ ਜਾਂਦਾ ਸੀ। ਇਸ ‘ਡਬਲ ਈਗਲ’ ਦੀ ਕੀਮਤ 163 ਕਰੋੜ ਰੁਪਏ ਸੀ। ਇਸਨੂੰ 1933 ਵਿੱਚ ਔਗਸਟਸ ਸੇਂਟ ਗੋਡਾਂਸ ਦੁਆਰਾ ਡਿਜ਼ਾਈਨ ਕੀਤਾ ਗਿਆ ਸੀ। ਜਿਹੜਾ ਸਿੱਕਾ ਹੁਣ ਤਿਆਰ ਕੀਤਾ ਗਿਆ ਹੈ ਇਸ ਸਿੱਕੇ ਦੇ ਕਿਨਾਰਿਆਂ ‘ਤੇ ਮਹਾਰਾਣੀ ਐਲਿਜ਼ਾਬੈਥ II ਦੇ ਹਵਾਲੇ ਲਿਖੇ ਹੋਏ ਹਨ।

ਇਸ ਦਾ ਵਿਆਸ 9.6 ਇੰਚ ਦੱਸਿਆ ਜਾ ਰਿਹਾ ਹੈ ਇਸ ਵਿੱਚ ਮਰਹੂਮ ਬਾਦਸ਼ਾਹ ਦੀਆਂ ਤਸਵੀਰਾਂ ਵੀ ਹਨ। ਇਸ ਦੇ ਨਾਲ ਹੀ ਇਸ ਸਿੱਕੇ ਨੂੰ ਬਣਾਉਣ ‘ਚ ਕਾਰੀਗਰਾਂ ਨੂੰ ਲਗਾਇਆ ਗਿਆ ਸੀ l ਸੋ ਮਹਾਰਾਣੀ ਐਲਿਜ਼ਾਬੈਥ ਦੀ ਮੌਤ 8 ਸਤੰਬਰ 2022 ਨੂੰ ਹੋਈ ਸੀ।

ਇਕ ਸਾਲ ਬਾਅਦ ਈਸਟ ਇੰਡੀਆ ਕੰਪਨੀ ਨੇ ਉਸ ਨੂੰ ਸ਼ਰਧਾਂਜਲੀ ਦੇਣ ਲਈ ‘ਦਿ ਕਰਾਊਨ ਕੋਇਨ’ ਜਾਰੀ ਕੀਤਾ। ਸੋ ਹੁਣ ਉਹਨਾਂ ਦੀ ਬਰਸੀ ਮੌਕੇ ਇੱਕ ਨਵਾਂ ਸਿੱਕਾ ਲੌਂਚ ਕੀਤੇ ਜਾਣ ਦੀਆਂ ਚਰਚਾ ਹੋਈਆਂ ਹਨ l ਸੋ ਇਸ ਸਿੱਕੇ ਨੂੰ ਲੈ ਕੇ ਇਸ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ।