ਮਸ਼ਹੂਰ 8 ਮਹੀਨਿਆਂ ਤੋਂ ਗਰਭਵਤੀ ਅਦਾਕਾਰਾ ਦੀ ਹੋਈ ਇਸ ਤਰਾਂ ਅਚਾਨਕ ਮੌਤ , ਪ੍ਰਸ਼ੰਸਕਾਂ ਚ ਪਿਆ ਸੋਗ

ਆਈ ਤਾਜਾ ਵੱਡੀ ਖਬਰ 

ਫਿਲਮ ਤੇ ਟੈਲੀਵਿਜ਼ਨ ਇੰਡਸਟਰੀ ‘ਚ ਵੱਖ-ਵੱਖ ਅਦਾਕਾਰ ਆਪਣੀਆਂ ਅਦਾਕਾਰੀ ਦੇ ਨਾਲ ਲੋਕਾਂ ਦਾ ਦਿਲ ਜਿੱਤਦੇ ਹਨ l ਕਈ ਕਲਾਕਾਰ ਆਪਣੀ ਅਦਾਕਾਰੀ ਦਾ ਜਾਦੂ ਕੁਝ ਇਸ ਕਦਰ ਬਿਖੇਰਦੇ ਹਨ ਕਿ ਪੂਰੀ ਦੁਨੀਆ ਭਰ ਦੇ ਵਿੱਚ ਉਸ ਅਦਾਕਾਰ ਵੱਲੋਂ ਨਿਭਾਏ ਗਏ ਰੋਲ ਦਾ ਜਾਦੂ ਕਈ ਕਈ ਸਾਲ ਲੋਕਾਂ ਦੇ ਉੱਪਰ ਛਾਇਆ ਰਹਿੰਦਾ ਹੈ। ਇਨਾ ਹੀ ਨਹੀਂ, ਸਗੋਂ ਲੋਕ ਉਸ ਅਦਾਕਾਰ ਵੱਲੋਂ ਨਿਭਾਏ ਗਏ ਪਾਤਰ ਦੇ ਵਾਂਗ ਉਸਦਾ ਸਟਾਈਲ ਵੀ ਕਾਪੀ ਕਰਦੇ ਹਨ। ਪਰ ਜਦੋਂ ਲੋਕਾ ਦੇ ਫਿਲਮ ਸਟਾਰ ਕਿਸੇ ਕਾਰਨ ਬਿਮਾਰ ਯਾ ਫਿਰ ਇਸ ਦੁਨੀਆਂ ਨੂੰ ਛੱਡ ਕੇ ਜਾਂਦੇ ਹਨ ਤਾਂ ਲੋਕਾਂ ਦੇ ਹਿਰਦੇ ਵਲੂੰਦਰੇ ਜਾਂਦੇ ਹਨ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਅੱਠ ਮਹੀਨਿਆਂ ਤੋਂ ਮਸ਼ਹੂਰ ਗਰਭਵਤੀ ਅਦਾਕਾਰਾ ਦੀ ਅਚਾਨਕ ਮੌਤ ਹੋ ਗਈ ਜਿਸ ਕਾਰਨ ਫਿਲਮ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਫੈਲੀ ਹੋਈ ਹੈ।

ਦਰਅਸਲ ਮਾਲੀਅਮ ਟੈਲੀਵਿਜ਼ਨ ਵਿੱਚ ਮੁੱਖ ਭੂਮਿਕਾ ਨਿਭਾਉਣ ਵਜੋਂ ਜਾਨੀ ਜਾਣ ਵਾਲੀ ਅਦਾਕਾਰਾ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ l ਇਹ ਅਦਾਕਾਰ ਆ ਅੱਠ ਮਹੀਨਿਆਂ ਦੀ ਗਰਭਵਤੀ ਦੱਸੀ ਜਾ ਰਹੀ ਹੈ l ਜਿਸ ਤੋਂ ਬਾਅਦ ਹੁਣ ਡਾਕਟਰਾਂ ਦੇ ਵੱਲੋਂ ਇਸ ਅਦਾਕਾਰਾ ਦੇ ਬੱਚੇ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸ ਅਦਾਕਾਰਾ ਬਾਬਤ ਪਤਾ ਚੱਲਿਆ ਹੈ ਕੇਸ ਅਦਾਕਾਰਾ ਦਾ ਨਾਮ ਪ੍ਰੀਆ ਹੈ ਤੇ ਪ੍ਰਿਆ ਪੇਸ਼ੇ ਤੋਂ ਡਾਕਟਰ ਵੀ ਸੀ, ਪਰ ਉਸ ਵੱਲੋਂ ਵਿਆਹ ਕਰਵਾਉਣ ਤੋਂ ਬਾਅਦ ਅਦਾਕਾਰੀ ਤੋਂ ਬ੍ਰੇਕ ਲੈ ਲਈ ਸੀ।

ਉਸ ਦੇ ਦਿਹਾਂਤ ਦੀ ਖ਼ਬਰ ਅਦਾਕਾਰ ਕਿਸ਼ੋਰ ਸੱਤਿਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ। ਇਸ ਦੁੱਖਦਾਈ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਮਲਿਅਮ ਫਿਲਮ ਤੇ ਟੈਲੀਵਿਜ਼ਨ ਇੰਡਸਟਰੀ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ l ਜਿਸ ਤੋਂ ਬਾਅਦ ਹੁਣ ਵੱਖ-ਵੱਖ ਕਲਾਕਾਰਾਂ ਦੇ ਵੱਲੋਂ ਇਸ ਦੁੱਖਦਾਈ ਖਬਰ ਉੱਪਰ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ l ਦੂਜੇ ਪਾਸੇ ਇਸ ਅਦਾਕਾਰਾ ਦੇ ਫੈਨਸ ਉਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਨਜ਼ਰ ਆਉਂਦੇ ਪਏ ਹਨ।

ਉਥੇ ਹੀ ਇੱਕ ਯੂਜ਼ਰ ਵੱਲੋਂ ਇਸ ਦੁੱਖ ਦਾ ਘਟਨਾ ਨੂੰ ਲੈ ਕੇ ਮਲਿਆਲਮ ’ਚ ਲਿਖਿਆ, “ਮਲਿਆਲਮ ਟੈਲੀਵਿਜ਼ਨ ਸੈਕਟਰ ’ਚ ਇਕ ਹੋਰ ਅਚਾਨਕ ਮੌਤ। ਡਾਕਟਰ ਪ੍ਰਿਆ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਹ 8 ਮਹੀਨਿਆਂ ਦੀ ਗਰਭਵਤੀ ਸੀ। ਬੱਚਾ ਆਈ. ਸੀ. ਯੂ. ’ਚ ਹੈ। ਉਸ ਨੂੰ ਸਿਹਤ ਸਬੰਧੀ ਕੋਈ ਸਮੱਸਿਆ ਨਹੀਂ ਸੀ। ਕੱਲ ਉਹ ਰੁਟੀਨ ਚੈੱਕਅੱਪ ਲਈ ਹਸਪਤਾਲ ਗਈ ਸੀ ਤੇ ਅਚਾਨਕ ਦਿਲ ਦਾ ਦੌਰਾ ਪੈ ਗਿਆ।’’ ਪਰਮਾਤਮਾ ਉਨਾਂ ਦੀ ਰੂਹ ਨੂੰ ਆਪਣੀ ਚਰਨਾਂ ਦੇ ਵਿੱਚ ਨਿਵਾਸ ਸਥਾਨ ਬਖਸ਼ੇ l