ਮਸ਼ਹੂਰ ਪੰਜਾਬੀ ਗਾਇਕ ਸਿੱਪੀ ਗਿੱਲ ਲਈ ਕੋਰਟ ਤੋਂ ਆਈ ਵੱਡੀ ਮਾੜੀ ਖਬਰ , ਦਿੱਤਾ ਵੱਡਾ ਝਟਕਾ

ਆਈ ਤਾਜਾ ਵੱਡੀ ਖਬਰ 

ਪੰਜਾਬੀ ਇੰਡਸਟਰੀ ਦੇ ਵਿੱਚ ਅਜਿਹੇ ਬਹੁਤ ਸਾਰੇ ਕਲਾਕਾਰ ਹਨ ਜੋ ਆਏ ਦਿਨ ਹੀ ਮੀਡੀਆ ਵਿੱਚ ਕਾਫੀ ਸੁਰਖੀਆਂ ਬਟੋਰਦੇ ਹਨ, ਵੱਖ-ਵੱਖ ਕਲਾਕਾਰਾਂ ਦੇ ਵਿੱਚੋਂ ਇੱਕ ਨਾਮ ਮਸ਼ਹੂਰ ਪੰਜਾਬੀ ਗਾਇਕ ਸਿੱਪੀ ਗਿੱਲ ਦਾ ਵੀ ਆਉਂਦਾ ਹੈ l ਸਿੱਪੀ ਗਿੱਲ ਅਕਸਰ ਹੀ ਵੱਖ-ਵੱਖ ਗੱਲਾਂ ਨੂੰ ਲੈ ਕੇ ਮੀਡੀਆ ਦੇ ਵਿੱਚ ਹੈਡਲਾਈਨਸ ਵਜੋਂ ਉਭਰਦੇ ਹਨ l ਬੀਤੇ ਕੁਝ ਦਿਨ ਪਹਿਲਾਂ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਚਰਚਾਵਾਂ ਦੇ ਵਿੱਚ ਸਨ ਤੇ ਹੁਣ ਉਹਨਾਂ ਦੇ ਨਾਮ ਦੇ ਨਾਲ ਇੱਕ ਹੋਰ ਨਵਾਂ ਵਿਵਾਦ ਜੁੜ ਚੁੱਕਿਆ ਹੈ।

ਦਰਅਸਲ ਪੰਜਾਬੀ ਗਾਇਕ ਸਿੱਪੀ ਗਿੱਲ ਖ਼ਿਲਾਫ ਮੋਹਾਲੀ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ। ਇਸ ਦੌਰਾਨ ਪੰਜਾਬੀ ਗਾਇਕ ਸਿੱਪੀ ਗਿੱਲ ‘ਤੇ ਵੱਡੇ ਦੋਸ਼ ਲੱਗੇ ਸਨ ਕਿ ਉਸ ਨੇ ਹੋਮਲੈਂਡ ਹਾਈਟਸ ਸੁਸਾਇਟੀ ਕੋਲ ਇੱਕ ਸ਼ਖਸ ਨਾਲ ਕੁੱਟਮਾਰ ਕੀਤੀ ਹੈ। ਜਿਸ ਤੋਂ ਬਾਅਦ ਇਹ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਤੇ ਪੁਲਿਸ ਤੋਂ ਬਾਅਦ ਮੀਡੀਆ ਦੀਆਂ ਸੁਰਖੀਆਂ ਦੇ ਵਿੱਚ ਛਾ ਗਿਆ l ਦੱਸਦਿਆ ਕਿ ਪੀੜਤ ਕਮਲਜੀਤ ਸਿੰਘ ਦੀ ਸ਼ਿਕਾਇਤ ‘ਤੇ ਗਾਇਕ ਦੇ ਖਿਲਾਫ ਕੁਝ ਦਿਨ ਪਹਿਲਾਂ ਐਫਆਈਆਰ ਦਰਜ ਹੋਈ ਸੀ।

ਜਿਸ ਤੋਂ ਬਾਅਦ ਸਿੱਪੀ ਗਿੱਲ ਤੇ ਗ੍ਰਿਫਤਾਰੀ ਦੀ ਤਲਵਾਰ ਲਟਕਣੀ ਸ਼ੁਰੂ ਹੋ ਗਈ ਸੀ ਪਰ ਸਿੱਪੀ ਗਿੱਲ ਨੇ ਗ੍ਰਿਫਤਾਰੀ ਤੋਂ ਬਚਣ ਲਈ ਮੋਹਾਲੀ ਸੈਸ਼ਨ ਕੋਰਟ ‘ਚ ਜ਼ਮਾਨਤ ਅਰਜ਼ੀ ਪਾਈ, ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਹੈ। ਜਿਸ ਕਾਰਨ ਹੁਣ ਸਿੱਪੀ ਗਿੱਲ ਹੋਰ ਜਿਆਦਾ ਚਿੰਤਾ ਦੇ ਵਿੱਚ ਨਜ਼ਰ ਆਉਂਦੇ ਪਏ ਹਨ l ਉਧਰ ਪੀੜਤ ਕਮਲਜੀਤ ਸਿੰਘ ਨੇ ਆਪਣੀ ਸ਼ਿਕਾਇਤ ‘ਚ ਦੱਸਿਆ ਸੀ ਕਿ ਸਿੱਪੀ ਗਿੱਲ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਉਸ ਨੂੰ ਘੇਰ ਲਿਆ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।

ਇਸ ਵਿੱਚ ਸਿੱਪੀ ਗਿੱਲ ਦੇ ਨਾਲ ਉਸ ਦੇ ਸਾਥੀਆਂ ਨਾਂ ਸ਼ਾਮਲ ਹਨ। ਦੂਜੇ ਪਾਸੇ, ਸਿੱਪੀ ਗਿੱਲ ਗ੍ਰਿਫਤਾਰੀ ਤੋਂ ਬਚਣ ਲਈ ਪੂਰੀ ਕੋਸ਼ਿਸ਼ ਕਰ ਰਿਹਾ । ਜਿਸ ਕਾਰਨ ਸਿੱਪੀ ਗਿੱਲ ਦੇ ਵੱਲੋਂ ਜ਼ਮਾਨਤ ਅਰਜੀ ਦਾਖਲ ਕਰਵਾਈ ਗਈ ਸੀ ਪਰ ਇਹ ਰੱਦ ਹੋ ਚੁੱਕੀ ਹੈ l